ਅੰਮ੍ਰਿਤਸਰ – ਨਸ਼ਾ ਤਸਕਰੀ ਦੇ ਮਾਮਲੇ ‘ਚ ਅਦਾਲਤ ਵੱਲੋਂ ਬਤੌਰ ਮੁਜਰਮ ਸੰਮਨ ਜਾਰੀ ਹੋਣ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਪੋਲ ਖੁੱਲ ਚੁੱਕੀ ਹੈ। ਲਿਹਾਜ਼ਾ ਉਸ ਨੂੰ ਆਪਣੇ ਅਹੁਦਿਆਂ ’ਤੇ ਅਸਤੀਫ਼ਾ ਦੇ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਨੇ ਪੰਜਾਬ ’ਚ ਨਸ਼ਿਆਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਨ ਵਾਲੀ ’ਆਪ’ ਅਤੇ ਇਸ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਆੜੇ ਹੱਥੀਂ ਲੈ ਦਿਆਂ ਖਹਿਰਾ ਕੇਸ ਸੰਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ’ਚ ਉਹਨਾਂ ਕਿਹਾ ਕਿ ਖਹਿਰਾ ਨੂੰ ਫਾਜ਼ਿਲਕਾ ਦੀ ਅਦਾਲਤ ਨੇ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੂੰ ਇਨ੍ਹਾਂ ਦੇ ਬਤੌਰ ਦੋਸ਼ੀ ਸਪਲੀਮੈਂਟ ਚਲਾਨ ਪੇਸ਼ ਕਰਨ ਦੇ ਆਦੇਸ਼ ਜਾਰੀ ਕਰਨ ਤੋਂ ਇਲਾਵਾ ਉਸ ਨੂੰ ਬਤੌਰ ਮੁਜਰਮ ਸੰਮਨ ਕੀਤੇ ਹਨ, ਇਸ ਲਈ ਉਹ ਆਪਣੀ ਸਫ਼ਾਈ ’ਚ ਦੂਜਿਆਂ ’ਤੇ ਫਜ਼ੂਲ ਦੇ ਇਲਜ਼ਾਮ ਲਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਥਾਂ ਇੱਕ ਚੰਗੇ ਨਾਗਰਿਕ ਦੀ ਤਰਾਂ ਅਦਾਲਤ ਦਾ ਸਾਹਮਣਾ ਕਰੇ। ਉਹਨਾਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਨੂੰ ਲੈ ਕੇ ਵੱਡੀਆਂ ਹਸਤੀਆਂ ਖ਼ਿਲਾਫ਼ ਵੱਡੇ ਵੱਡੇ ਦੋਸ਼ ਲਾਉਂਦਿਆਂ ਦੁਨਿਆ ਨੂੰ ਸਚਾਈ ਦੱਸਣ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਅਤੇ ਆਪ ਆਗੂਆਂ ਦੀ ਹਕੀਕਤ ਅੱਜ ਸਭ ਦੇ ਸਾਹਮਣੇ ਹੈ ਜਿੱਥੇ ਕੇਜਰੀਵਾਲ ਦੇ ਖੁਦ ਦੇ ਬੁੱਕਲ ਵਿੱਚ ਸੱਪ ਪਲਦਾ ਰਿਹਾ।ਉਹਨਾਂ ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਉਠਾ ਕੇ ਸਮਾਜ ਸੁਧਾਰਕ ਦੇ ਰੂਪ ਵਿੱਚ ਆਪਣੀ ਸਥਾਪਤੀ ਦੀ ਲੋਚਾ ਰੱਖਣ ਵਾਲੇ ਕੇਜਰੀਵਾਲ ਦੀ ਚੁੱਪੀ ’ਤੇ ਹੈਰਾਨੀ ਪ੍ਰਗਟ ਕੀਤੀ।ਉਹਨਾਂ ਕਿਹਾ ਕਿ ਕੇਜਰੀਵਾਲ ਤੇ ਖਹਿਰਾ ਇੱਕ ਥੈਲੀ ਦੇ ਚੱਟੇ ਵਟੇ ਹਨ। ਕੇਜਰੀਵਾਲ ਉ¤ਤੇ ਫਰਜ਼ੀ ਕੰਪਨੀਆਂ ਬਣਾ ਕੇ ਕਾਲੇ ਧਨ ਨੂੰ ਚਿੱਟਾ ਕਰਨ ਤੋਂ ਇਲਾਵਾ ਉਸ ਦੇ ਹੀ ਸਾਥੀ ਸਾਬਕਾ ਮੰਤਰੀ ਕਪਿਲ ਮਿਸ਼ਰਾ ਵੱਲੋਂ ਇੱਕ ਜ਼ਮੀਨੀ ਸੌਦੇ ’ਚ 2 ਕਰੋੜ ਰੁਪੈ ਰਿਸ਼ਵਤ ਲੈਣ ਦੇ ਦੋਸ਼ ਲਗ ਚੁੱਕੇ ਹਨ। ਅਪਰਾਧਿਕ ਮਾਣਹਾਨੀ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਜਰੀਵਾਲ ਇਸ ਵਾਰ ਖਹਿਰਾ ਨੂੰ ਬਚਾਉਣ ਲਈ ਉਤਾਵਲੇ ਹਨ।
ਇਸ ਮੌਕੇ ਬੌਬੀ ਖਾਨਕੋਟ, ਜਗਰੂਪ ਚੰਦੀ, ਪ੍ਰਭਪਾਲ ਸਿੰਘ ਝੰਡੇ, ਹਿੰਮਤ ਸਿੰਘ ਕਾਦਰਾਬਾਦ, ਸਾਧੂ ਸਿੰਘ ਸਰਹਾਲਾ, ਜਗੀਰ ਸਿੰਘ ਸਰਹਾਲਾ, ਭਗਵੰਤ ਸਿੰਘ, ਲਖਬੀਰ ਸਿੰਘ ਸਹਿਣੇਵਾਲੀ, ਹਰਪਾਲ ਸਿੰਘ , ਹੈਪੀ ਟਾਲੀ ਸਾਹਿਬ, ਲਾਡੀ ਟਾਹਲੀ ਸਾਹਿਬ, ਅਤੇ ਪ੍ਰਮਜੀਤ ਸਿੰਘ ਜੈਂਤੀਪੁਰ ਆਦਿ ਮੌਜੂਦ ਸਨ।