ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਇੰਟਰਜੋਨਲ ਕਾਲਜਾਂ ਦਾ ਤਿੰਨ ਦਿਨਾਂ ਯੂਥ ਫੈਸਟ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵਿਚ ਧੂਮ ਧੜਾਕੇ ਨਾਲ ਸ਼ੁਰੂ ਹੋਇਆ। ਕਲਾਂ, ਸਭਿਆਚਾਰ ਅਤੇ ਸਾਇੰਸ ਦੇ ਸੁਮੇਲ ਇਸ ਫੈਸਟ ਵਿਚ ਪੀ ਟੀ ਯੂ ਦੇ 20 ਕਾਲਜਾਂ ਕਾਲਜਾਂ ਦੇ 1400 ਦੇ ਕਰੀਬ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਸ ਸਭਿਆਚਾਰਕ ਅਤੇ ਪ੍ਰਬੰਧਕੀ ਫੈਸਟ ‘ਚ ਡਾਂਸ,ਗਾਇਕੀ,ਰੰਗੋਲੀ, ਮਹਿੰਦੀ, ਰੋਬਟਿਕਸ ਮੁਕਾਬਲਿਆਂ ਤੋਂ ਇਲਾਵਾ ਮੈਨੇਜਮੈਂਟ ਅਤੇ ਟੈਕਨੌਲੋਜੀ ਨਾਲ ਸਬੰਧਿਤ ਕਰੀਬ 16 ਕੈਟਾਗਰੀਆਂ ਦੇ ਮੁਕਾਬਲੇ ਕਰਵਾਏ ਗਏ । ਇਸ ਰੁਮਾਂਚਿਤ ਯੂਥ ਫੈਸਟ ਦਾ ਉਦਘਾਟਨ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਅਤੇ ਬੀ ਐਸ ਸੇਖੋਂ ਸਾਬਕਾ ਡਾਇਰੈਕਟਰ ਨੌਜਵਾਨ ਭਲਾਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤਾ ਗਿਆ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਗਰੁੱਪ ਦੇ ਮਿਸ਼ਨ ਅਤੇ ਸਿਧਾਂਤ ਬਾਰੇ ਜਾਣਕਾਰੀ ਦਿੱਤੀ । ਸਾਬਕਾ ਡਾਇਰੈਕਟਰ ਬੀ ਐ¤ਸ ਸੇਖੋਂ ਨੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਅਜਿਹਾ ਖ਼ੂਬਸੂਰਤ ਪ੍ਰੋਗਰਾਮ ਆਯੋਜਿਤ ਕਰਨ ਲਈ ਮੈਂਨਜਮੈਂਟ ਨੂੰ ਮੁਬਾਰਕਬਾਦ ਦਿੱਤੀ । ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਵਿਦਿਆਰਥੀਆਂ ‘ਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਬਲਕਿ ਉਨ੍ਹਾਂ ਅੰਦਰ ਲੁਕੀਆਂ ਪ੍ਰਤਿਭਾਵਾਂ ਨੂੰ ਵੀ ਉਜਾਗਰ ਕਰਨ ਲਈ ਸਹਾਇਕ ਹੁੰਦੇ ਹਨ । ਉਨ੍ਹਾਂ ਵਿਦਿਆਰਥੀਆਂ ਨਾਲ ਆਪਣੀ ਕਾਲਜ ਦੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆਂ ਕਿ ਕਾਲਜ ਦੀ ਜ਼ਿੰਦਗੀ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਨੇ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ‘ਚ ਹਿੱਸਾ ਲੈਂਦੇ ਹੋਏ ਪੜਾਈ ਤੇ ਆਪਣਾ ਜ਼ੋਰ ਰੱਖਿਆ ਉਹ ਤਰੱਕੀ ਦੀਆਂ ਸਿਖ਼ਰਾਂ ਛੂੰਹਦੇ ਗਏ ਜਦ ਕਿ ਜਿਨ੍ਹਾਂ ਨੇ ਸਿਰਫ਼ ਕਾਲਜ ਨੂੰ ਮੌਜ ਮਸਤੀ ਦਾ ਸਮਾਂ ਸਮਝਿਆ ਉਹ ਅੱਜ ਵੀ ਸੰਘਰਸ਼ ਦੀ ਜ਼ਿੰਦਗੀ ਜੀ ਰਹੇ ਹਨ। ਇਸ ਫੈਸਟ ਦੇ ਪਹਿਲੇ ਦਿਨ ਲੋਕ ਗੀਤ, ਵਾਰਾਂ, ਭਾਰਤੀ ਸਭਿਆਚਾਰਕ ਗੀਤ, ਗਰੁੱਪ ਸਾਂਗ ਸ਼ਬਦ ਅਤੇ ਭਜਨ, ਕਵਿਤਾਵਾਂ, ਮਿਮਕਰੀ, ਮਿੰਨੀ ਕਹਾਣੀਆਂ ਅਤੇ ਨਾਟਕਾਂ ਦੇ ਨਾਮ ਰਿਹਾ। ਜਦ ਕਿ ਰੰਗਾਂ ਨਾ ਸੱਜੀ ਰੰਗੋਲੀ ਅਤੇ ਮਹਿੰਦੀ ਦੇ ਮੁਕਾਬਲੇ ਆਪਣੀ ਵੱਖਰੀ ਛਾਪ ਛੱਡਦੇ ਨਜ਼ਰ ਆਏ।
ਸ਼ਾਮ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਡਾਇਰੈਕਟਰ ਐਗਜ਼ੀਕਿਊਟਿਵ ਗੁਰਕੀਰਤ ਸਿੰਘ ਨੇ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਉਨ੍ਹਾਂ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸਲਾਹਣਾ ਕਰਦੇ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿਤੀ । ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਨਸੀਹਤ ਦਿਤੀ ਕਿ ਜਿੱਥੇ ਕਾਲਜ ਦੀ ਜ਼ਿੰਦਗੀ ਬਹੁਤ ਖ਼ੂਬਸੂਰਤ ਹੁੰਦੀ ਹੈ ਉ¤ਥੇ ਹੀ ਉਨ੍ਹਾਂ ਦੇ ਭਵਿਖ ਲਈ ਇਕ ਮੀਲ ਪੱਥਰ ਵੀ ਹੁੰਦੀ ਹੈ ਜੋ ਕਿ ਉਨ੍ਹਾਂ ਦੇ ਸਾਰੀ ਜ਼ਿੰਦਗੀ ਦਾ ਭਵਿਖ ਤੈਅ ਕਰਨ ‘ਚ ਅਹਿਮ ਹਿੱਸਾ ਨਿਭਾਉਂਦੀ ਹੈ। ਇਸ ਰੰਗਾਂ ਰੰਗ ਸਮਾਰੋਹ ਦੀ ਸਮਾਪਤੀ ਦੂਜੇ ਦਿਨ ਦੁਬਾਰਾ ਮਿਲਣ ਦੇ ਵਾਅਦੇ ਨਾਲ ਕੀਤੀ ਗਈ ।