ਨਵੀਆਂ ਬਹਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ।
ਨਵੇਂ ਦਿਲਦਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ।
ਦੋਸਤੀ ਹੁੰਦੀ ਹੈ ਸੱਚੇ ਰੱਬ ਜਿਹੀ ਪਤਾ ਲੱਗੂ,
ਜ਼ਰਾ ਯਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ।
ਸਿਰ ਝੁਕਣਗੇ ਨਹੀਂ ਤਾਂ ਕੱਟ ਹੋਣਗੇ ਹੀ ਫਿਰ,
ਤੁਸੀਂ ਤਲਵਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ।
ਲੁੱਟਿਉ ਮੁਲਕ ਨੂੰ ਜਿਵੇਂ ਦਿਲ ਚਾਹੇ ਤੁਹਾਡਾ ਹੀ,
ਬਸ ਸਰਕਾਰਾਂ ਨਾਲ ਨਾਲ ਹੱਥ ਮਿਲਾਕੇ ਤਾਂ ਤੁਰੋ।
ਕਹਿਕੇ ਲੋਕ ਖਾਲਸਾ ਜੀ ਕਰਨਗੇ ਮਾਣ ਤੁਹਾਡਾ,
ਪੰਜ ਕਕਾਰਾਂ ਨਾਲ ਨਾਲ ਹੱਥ ਮਿਲਾਕੇ ਤਾਂ ਤੁਰੋ।
ਬਦਲ ਜਾਵੇਗੀ ਜ਼ਿੰਦਗੀ ਸਭਦੀ, ਤੁਸੀਂ ਬਸ,
ਸੱਚੇ ਵਿਚਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ।
ਜ਼ਿੰਦਗੀ ਦੀ ਪੇਚੀਦਾ ਮੀਨਾਕਾਰੀ ਸਿੱਖ ਲਵੋਗੇ,
ਸੁਲਝੇ ਕਲਾਕਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ।
ਕੋਕੇ ਘੜਨੇ ਮਹਿਬੂਬ ਲਈਈ ਸਿੱਖ ਜਾਵੋਗੇ ਤੁਸੀਂ,
ਸੁਲਝੇ ਸੁਨਿਆਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ।
ਹਰ ਗਾਹਕ ਕਰੇਗਾ ਖਾਲੀ ਅਪਣੀ ਜੇਬ ਖੁਦ ਹੀ,
ਜੋਂਕ ਬਜ਼ਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ।