ਲੀਅਰ, (ਰੁਪਿੰਦਰ ਢਿੱਲੋ ਮੋਗਾ) – ਬੀਤੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਤੋਂ 40ਕਿ. ਮੀ. ਦੀ ਦੂਰੀ ਤੇ ਸਥਿਤ ਲੀਅਰ ਦੇ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਨਿਵਾਸ ਜੀ ਵਿਖੇ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਤਿੰਨ ਦਿਨ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਗੁਰੂ ਘਰ ਦੀ ਸੇਵਾ ਕੀਤੀ। ਐਤਵਾਰ ਵਾਲੇ ਦਿਨ ਆਖੰਡ ਪਾਠ ਦੇ ਭੋਗ ਉੱਪਰੰਤ ਅਕਾਲ ਅਕਾਡਮੀ ਲੁਧਿਆਣਾ ਤੋਂ ਆਈਆਂ ਬੀਬੀਆਂ ਦੇ ਜੱਥੇ ਨੇ ਅੰਮਿ੍ਤ ਬਾਣੀ ਦਾ ਕੀਰਤਨ ਕਰ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਅਤੇ ਯੂ ਕੇ ਤੋਂ ਪੰਜਾਬ ਰੇਡੀਉ ਵਾਲੇ ਡਾ. ਗੁਰਦੀਪ ਸਿੰਘ ਜਗਬੀਰ ਵੱਲੋਂ ਪ੍ਰਭਾਵਸ਼ਾਲੀ ਕਥਾ ਕਰ ਵਹਿਮਂ ਭਰਮਾਂ ਤੋਂ ਉਪਰ ਉਠ ਸੱਭ ਦੇ ਮਾਲਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਆ। ਸੰਗਤਾਂ ਨੇ ਗੁਰੂ ਕਾ ਅਟੁੱਟ ਲੰਗਰ ਬੜੇ ਉਤਸ਼ਾਹ ਨਾਲ ਛੱਕਿਆ। ਇਸ ਮੌਕੇ ਮੁੱਖ ਸੇਵਾਦਾਰ ਭਾਈ ਹਰਵਿੰਦਰ ਸਿੰਘ ਤਰਾਨਬੀ, ਬੀਬੀ ਉਪਕਾਰ ਕੌਰ, ਤਰਵਿੰਦਰ ਪਾਲ ਕੌਰ, ਭਾਈ ਕੁਲਵੰਤ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਰਾਜਿੰਦਰ ਸਿੰਘ ਤੇ ਭਾਈ ਗਿਆਨ ਸਿੰਘ ਵੱਲੋਂ ਆਏ ਹੋਏ ਕੀਰਤਨੀ ਜੱਥੇ, ਯੂ ਕੇ ਤੋਂ ਡਾ. ਗੁਰਦੀਪ ਸਿੰਘ ਜਗਬੀਰ ਤੇ ਗੁਰੂ ਘਰ ਜੁੜੀ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।ਇਸੇ ਤਰਾਂ ਓਸਲੋ ਦੇ ਗੁਰੂ ਘਰ ਵਿਖੇ ਵੀ ਇਹ ਪ੍ਰਕਾਸ਼ ਦਿਹਾੜਾ ਸੰਗਤ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਗੁਰਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸ੍ਰੀ ਗੁਰੂਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਿਵਸ ਮਨਾਇਆ ਗਿਆ
This entry was posted in ਅੰਤਰਰਾਸ਼ਟਰੀ.