ਤਹਿਰਾਨ – ਇਰਾਨ ਅਤੇ ਇਰਾਕ ਦੀ ਸੀਮਾ ਤੇ 7.2 ਦੀ ਰਫ਼ਤਾਰ ਨਾਲ ਆਏ ਭੂਚਾਲ ਨੇ ਇਸ ਖੇਤਰ ਵਿੱਚ ਭਾਰੀ ਤਬਾਹੀ ਮੱਚਾਈ ਹੈ। ਐਤਵਾਰ ਨੂੰ ਆਏ ਇਸ ਭੂਚਾਲ ਨਾਲ ਦੋਵਾਂ ਦੇਸ਼ਾਂ ਦੇ ਹੁਣ ਤੱਕ 330 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ 3950 ਤੋਂ ਜਿਆਦਾ ਲੋਕ ਜਖਮੀ ਹੋ ਗਏ ਹਨ। ਇਸ ਇਲਾਕੇ ਵਿੱਚ ਬਹੁਤ ਸਾਰੇ ਪਿੰਡ ਤਬਾਹ ਹੋ ਚੁੱਕੇ ਹਨ। ਭੂਚਾਲ ਦਾ ਕੇਂਦਰ ਬਿੰਦੂ ਹਾਲਜਬਾ ਖੇਤਰ ਵਿੱਚ 33.9 ਕਿਲੋਮੀਟਰ ਦੀ ਡੂੰਘਾਈ ਵਿੱਚ ਰਿਹਾ। ਇਸ ਪਾਵਰਫੁੱਲ ਭੂਚਾਲ ਨਾਲ ਹੁਣ ਤੱਕ 50 ਤੋਂ ਵੱਧ ਝੱਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।
ਭੂਚਾਲ ਦੇ ਝੱਟਕੇ ਤੁਰਕੀ, ਕੁਵੈਤ ਅਤੇ ਇਸਰਾਇਲ ਵਿੱਚ ਵੀ ਮਹਿਸੂਸ ਕੀਤੇ ਗਏ ਹਨ। ਇਰਾਨ ਦੇ 20 ਦੇ ਕਰੀਬ ਪਿੰਡ ਤਬਾਹ ਹੋ ਚੁੱਕੇ ਹਨ। ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ ਹੈ। ਇਰਾਨ ਵਿੱਚ ਹੈਲੀਕਾਪਟਰ ਦੁਆਰਾ ਭੂਚਾਲ ਨਾਲ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਅਜੇ ਵੀ ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਬਹੁਤ ਸਾਰੀਆਂ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ। ਦਹਿਸ਼ਤ ਕਾਰਣ ਲੋਕ ਘਰਾਂ ਤੋਂ ਬਾਹਰ ਸੜਕਾਂ ਤੇ ਆ ਗਏ ਹਨ।