ਲੁਧਿਆਣਾ/ਦੁੱਗਰੀ, (ਮਨਜੀਤ ਸਿੰਘ ਦੁੱਗਰੀ) – ਇੱਕ ਪਾਸੇ ਜਿੱਥੇ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਲੱਖਾਂ ਰੁਪੈ ਦੀ ਇਸ਼ਤਿਹਾਰ ਬਾਜੀ ਕਰਕੇ ਫੋਕੀ ਸ਼ੋਹਰਤ ਹਾਸਿਲ ਕਰਨ ਵਿੱਚ ਲੱਗੀ ਹੋਈ ਹੈ, ਉਥੇ ਹੀ ਪਿਛਲੇ ਦਿਨੀ ਅਧਿਕਾਰੀਆਂ ਵੱਲੋਂ ਕੀਤੀ ਅਣਗਹਿਲੀ ਕਾਰਨ ਕੁਸ਼ਤੀਆਂ ਦੀ ਜਿਲ੍ਹਾ ਪੱਧਰ ਦੀ ਖਿਡਾਰਨ ਰਮਨਪ੍ਰੀਤ ਕੋਰ ਆਪਣੀ ਜਾਨ ਤੋਂ ਹੱਥ ਧੋ ਬੈਠੀ। ਜਿਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਅੱਜ ਲੜਕੀ ਦੇ ਮਾਪਿਆਂ ਨੇ ਡਿਪਟੀ ਕਮੀਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਅਗਰਵਾਲ ਨੂੰ ਮੰਗ ਪੱਤਰ ਦਿੱਤਾ ਤਾਂ ਕਿ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
ਮੌਕੇ ਤੋ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਸਤੀਆਂ ਦੀ ਜਿਲ੍ਹਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਰਮਨਪ੍ਰੀਤ ਕੋਰ ਪੁੱਤਰੀ ਚਰਨਜੀਤ ਸਿੰਘ ਵਾਸੀ ਪੰਜਾਬ ਮਾਤਾ ਨਗਰ ਜੋ ਕਿ ਗੋਰਮਿੰਟ ਸੀਨੀ: ਸਕੈ: ਮਾਡਲ ਸਕੂਲ ਪੰਜਾਬ ਯੂਨੀਵਰਸਿਟੀ ਦੀ ਬਾਰਵੀਂ ਜਮਾਤ ਦੀ ਵਿਦਿਆਰਥਨ ਸੀ, ਬੀਤੀ 6 ਨਵੰਬਰ ਨੂੰ ਆਪਣੀਆਂ ਸਾਥਨ ਖਿਡਾਰਨਾਂ ਸਮੇਤ ਪਿੰਡ ਨਡਾਲਾ ਜਿਲ੍ਹਾ ਨਵਾਂਸ਼ਹਿਰ ਵਿਖੇ ਪੰਜਾਬ ਲੈਵਲ ਦੇ ਹੋ ਰਹੇ ਕੁਸ਼ਤੀ ਮੁਕਾਬਲਿਆਂ ‘ਚ ਭਾਗ ਲੈਣ ਗਈ ਸੀ। ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਕੋਈ ਵਿਸ਼ੇਸ ਸਹੂਲਤ ਦੇਣ ਦੀ ਥਾਂ ਆਟੋ ਰਿਕਸ਼ਾ ਤੇ ਹੀ ਨਡਾਲੇ ਭੇਜ ਦਿੱਤਾ ਗਿਆ। ਜਿੱਥੇ ਪਹੁੰਚਣ ਤੋ ਬਾਅਦ ਅਚਾਨਕ ਰਮਨਪ੍ਰੀਤ ਕੋਰ ਦੀ ਤਬੀਅਤ ਵਿਗੜ ਗਈ, ਤੇ ਉਸ ਨੂੰ ਖੂਨ ਦੀਆਂ ਉਲਟੀਆਂ ਲੱਗਣ ਦੇ ਬਾਵਜੂਦ ਵੀ ਉਥੋ ਦੇ ਪ੍ਰਬੰਧਕਾਂ ਨੇ ਉਸ ਨੂੰ ਬਾਹਲਾ ਨਾ ਗੋਲ੍ਹਿਆ ਤੇ ਨਾ ਹੀ ਇਲਾਜ ਕਰਵਾਉਣ ਦੀ ਕੋਸ਼ਿਸ ਕੀਤੀ। ਦੂਜੇ ਦਿਨ ਤੜਕਸਾਰ ਲੜਕੀ ਦੀਆਂ ਖਿਡਾਰਨ ਸਾਥਨਾ ਨੇ ਉਸ ਦੇ ਘਰ ਫੋਨ ਤੇ ਇਸ ਦੀ ਇਤਲਾਹ ਦਿੱਤੀ ਜਿਸ ਤੇ ਉਕਤ ਖਿਡਾਰਨ ਦਾ ਦਾਦਾ ਗੁਰਦੇਵ ਸਿੰਘ ਮੋਕੇ ਪਰ ਪਹੁੰਚਿਆ ਤਾਂ ਉਸ ਨੇ ਜਾ ਕੇ ਦੇਖਿਆ ਕਿ ਰਮਨਪ੍ਰੀਤ ਬੇਹੋਸ਼ੀ ਦੀ ਹਾਲਤ ‘ਚ ਪਈ ਸੀ ਅਤੇ ਉਸ ਦਾ ਬਿਸਤਰਾ ਤੇ ਕੱਪੜੇ ਉਲਟੀਆਂ ਕਾਰਨ ਖੂਨ ਨਾਲ ਲਿਬੜੇ ਹੋਏ ਸਨ, ਜਿਸ ਤੇ ਉਸ ਨੇ ਫੋਰੀ ਤੋਰ ਤੇ ਰਮਨਪ੍ਰੀਤ ਕੋਰ ਨੂੰ ਆਈ. ਵੀ. ਆਈ. ਹਸ਼ਪਤਾਲ ਨਵਾਂਸਹਿਰ ਵਿਖੇ ਦਾਖਲ ਕਰਵਾਇਆ ਤੇ ਇਲਾਜ ਦੋਰਾਨ ਕੁੱਝ ਸਮੇਂ ਬਾਅਦ ਹੀ ਰਮਨਪ੍ਰੀਤ ਕੋਰ ਦੀ ਮੋਤ ਹੋ ਗਈ। ਕਿਸੇ ਵੀ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦੀ ਕੋਈ ਸਾਰ ਨਾ ਲਈ ਉਨ੍ਹਾਂ ਦਾ ਪ੍ਰੀਵਾਰ ਏਨੇ ਸਦਮੇ ਵਿੱਚ ਸੀ ਕਿ ਉਨ੍ਹਾਂ ਨੂੰ ਕੁੱਝ ਵੀ ਸੁੱਝ ਨਹੀ ਰਿਹਾ ਸੀ, ਅੱਜ ੳਨ੍ਹਾਂ ਨੇ ਰਮਨਪ੍ਰੀਤ ਕੋਰ ਦੀ ਅਚਨਚੇਤ ਹੋਈ ਮੋਤ ਦੀ ਜਾਣਕਾਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦਿੰਦਿਆਂ ਉਸ ਦੀ ਮੋਤ ਲਈ ਜਿੰਮੇਵਾਰ ਅਧਿਕਾਰਿਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਅੱਗੇ ਤੋ ਕਿਸੇ ਵੀ ਅਜਿਹੇ ਅਧਿਕਾਰੀ ਦੀ ਅਣਗਿਹਲੀ ਕਾਰਨ ਕੋਈ ਹੋਰ ਖਿਡਾਰੀ ਆਪਣੀ ਜਾਨ ਨਾਂ ਗਵਾਂ ਦੇਵੇ।ਇਸ ਮੋਕੇ ਨਿਰਮਲ ਸਿੰਘ ਬੇਰਕਲਾਂ,ਜਗਜੀਤ ਜੱਗੀ.ਕੁਲਵੰਤ ਸਿੰਘ,ਗੁਰਦੇਵ ਸਿੰਘ,ਚਰਨਜੀਤ ਸਿੰਘ,ਗੁਰਦੀਪ ਸਿੰਘ,ਪਾਸਟਰ ਰੋਬਿਟ ਮਸ਼ੀਹ,ਆਦਿ ਨਾਲ ਸਨ।