ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।
ਭੋਲੇ-ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ।
ਸੋਹਣੇ ਜਿਹੇ ਮੱਖੌਟੇ ਉਹਨਾਂ ਪਾਏ ਮੁੱਖ ‘ਤੇ।
ਕੀਤੇ ਬੜੇ ਕਹਿਰ, ਉਨ੍ਹਾਂ ਨੇ ਮਨੁੱਖ ‘ਤੇ।
ਆਪਣੇ-ਪਰਾਇਆਂ ਦਾ ਵੀ,ਘਰ ਪੁੱਟਿਆ,
ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।
ਭੋਲੇ-ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ।
ਭਦਲੇ ਕਈੇ ਭੇਸ, ਚੋਲਾ ਹੋਰ ਪਾ ਲਿਆ।
ਕੰਜਕਾਂ ਨੂੰ ਵੇਖੋ, ਬਘਿਆੜਾਂ ਖਾ ਲਿਆ।
ਹੈ ਕਾਤਲਾਂ ਨੇ, ਬੱਚੀਆਂ ਨੂੰ ਮਾਰ ਸੁੱਟਿਆ,
ਭੋਲੇ – ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ।
ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।
ਧੀਆਂ-ਭੈਣਾ ਉਹਨਾਂ ਤਾਈਂ ਸਭੇ ਭੁੱਲੀਆਂ।
ਜ਼ਬਰ – ਜਨਾਹਾਂ ਵਿਚ, ਨੀਤਾਂ ਡੁੱਲ਼੍ਹੀਆਂ।
ਮਸੂਮ ਜਿੰਦਗ਼ਾਨੀਆਂ ਦਾ, ਸ਼ੀਸ਼ਾ ਟੁੱਟਿਆ,
ਭੋਲੇ- ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ।
ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।
ਉਹ ਸਾਧ ਜਦੋਂ ਬਣਿਆਂ ਤਾਂ,ਪੈਰ ਨੰਗੇ ਸੀ।
ਚੋਲੇ ਲਈ ਵੀ ਪੈਸੇ ਲੋਕਾਂ ਤੋਂ ਹੀ ਮੰਗੇ ਸੀ।
ਮਿਹਨਤ-ਮਜੂਰੀ ਤੋਂ ਸੀ, ਖਹਿੜਾ ਛੁੱਟਿਆ,
ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।
ਭੋਲੇ-ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ।
ਉਹ ਬੜੀ ਛੇਤੀ ਬਾਬਾ ਮਸ਼ਹੂਰ ਹੋ ਗਿਆ।
ਸੀਸ-ਮਹਿਲ ਡੇਰੇ ਦਾ, ਗਰੂਰ ਹੋ ਗਿਆ।
ਜੋ ਰਾਜਨੀਤੀ, ਭਗਤੀ ‘ਚ ਰਹੇ ਜੁੱਟਿਆ,
ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।
ਤੂੰ ਭੋਲੇ-ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ।
ਅਯਾਸ਼ੀ ਵਾਲਾ ਡੇਰਾ, ਪਾਰੇ ਵਾਂਗ ਡੋਲਿਆ।
ਕਚਿਹਰੀ ਵਿਚ ਬਾਬਾ,ਢਾਹਾਂ ਮਾਰ ਬੋਲਿਆ।
ਸਾਧ ਵਾਲਾ ਅੰਨ-ਪਾਣੀ, ਜਾਪੇ ਮੁੱਕਿਆ,
ਤੂੰ ਭੋਲੇ-ਭਾਲੇ ਲੋਕਾਂ ਦਾ ਸੀ ਗਲਾ ਘੁੱਟਿਆ।
ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।
ਜੱਜ ਸਾਹਿਬ,ਬਾਬੇ ਨੂੰ ਸੀ ਹੁਕਮ ਸੁਣਾਇਆ ।
ਸੁਣ ਸਜ਼ਾ ਬਾਬੇ ਦਾ ਸੀ ਮੁੱਖ ਮੁਰਝਾਇਆ ।
ਹੱਥਕੱੜੀ ਨਾਲ , ਸਾਧ ਨੂੰ ਹੈ ਜੁੱਟਿਆ,
ਤੂੰ ਭੋਲੇ-ਭਾਲੇ ਲੋਕਾਂ ਦਾ ਸੀ ਗਲਾ ਘੁੱਟਿਆ।
ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।
“ਸੁਹਲ”ਸਰਕਾਰਾਂ ਤਾਂ, ਸਾਧ ਹੀ ਬਣਾਂਵਦੇ।
ਕਾਰਾਂ ਦਾ ਚੜ੍ਹਾਵਾ ਉਹਨੂੰ ਲੀਡਰ ਚੜ੍ਹਾਂਵਦੇ।
ਕਾਮ-ਕਰੋਧੀਆ ਤੇ ਮਾਇਆ ਦੇ ਭੁੱਖਿਆ,
ਭੋਲੇ- ਭਾਲੇ ਲੋਕਾਂ ਦਾ ਤੂੰ ਗਲਾ ਘੁੱਟਿਆ।
ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।