ਨਵੀਂ ਦਿੱਲੀ – ਬਿਹਾਰ ਦੇ ਸਾਬਕਾ ਉਪ ਮੁੱਖਮੰਤਰੀ ਅਤੇ ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਦੇ ਸਪੁੱਤਰ ਤੇਜਸਵੀ ਯਾਦਵ ਨੇ ਸ਼ੁਕਰਵਾਰ ਨੂੰ ਰਾਹੁਲ ਗਾਂਧੀ ਦੇ ਨਾਲ ਲੰਚ ਕੀਤਾ। ਤੇਜਸਵੀ ਨੇ ਇਸ ਲੰਚ ਸਮੇਂ ਦੇ ਮਿਲਣ ਦੀਆਂ ਕੁਝ ਤਸਵੀਰਾਂ ਆਪਣੇ ਟਵੀਟਰ ਤੇ ਪਾ ਕੇ ਰਾਹੁਲ ਦਾ ਸ਼ੁਕਰੀਆ ਅਦਾ ਕੀਤਾ ਹੈ।
ਤੇਜਸਵੀ ਨੇ ਟਵੀਟ ਤੇ ਲਿਖਿਆ ਹੈ, ‘ਲੰਚ ਦੇ ਲਈ ਆਪ ਦਾ ਸ਼ੁਕਰੀਆ, ਬਿਜ਼ੀ ਪ੍ਰੋਗਰਾਮ ਵਿੱਚੋਂ ਸਮਾਂ ਕੱਢਣ ਦੇ ਲਈ ਆਦਾ ਸ਼ੁਕਰੀਆ।’
Thank you for taking me out for wonderful lunch. Feel appreciated and grateful. Again thanks for taking out time out of ur tight schedule.
ਰਾਹੁਲ- ਤੇਜਸਵੀ ਦੀ ਇਸ ਮੁਲਾਕਾਤ ਨੂੰ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਵੱਲੋਂ ਇੱਕਜੁੱਟ ਹੋਣ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ। ਰਾਹੁਲ ਨੇ ਇਨ੍ਹਾਂ ਦਿਨਾਂ ਵਿੱਚ ਆਪਣੀ ਰਾਜਨੀਤਕ ਸ਼ੈਲੀ ਵਿੱਚ ਬਹੁਤ ਬਦਲਾਅ ਲਿਆਂਦਾ ਹੈ। ਉਹ ਗੁਜਰਾਤ ਵਿੱਚ ਮੰਦਰਾਂ ਵਿੱਚ ਜਾਣ,ਵਿਰੋਧੀ ਨੇਤਾਵਾਂ ਤੇ ਤਿੱਖੇ ਹਮਲੇ ਅਤੇ ਦਮਦਾਰ ਭਾਸ਼ਣਾਂ ਕਰਕੇ ਸੁਰਖੀਆਂ ਵਿੱਚ ਬਣੇ ਹੋਏ ਹਨ।
Thank youfor taking me out for wonderful lunch. Feel appreciated and grateful. Again thanks for taking out time out of ur tight schedule.