ਬੀਜਿੰਗ – ਚੀਨ ਦੇ ਸਾਨਿਆ ਸ਼ਹਿਰ ਵਿੱਚ ਭਾਰਤ ਦੀ ਮਾਨੁਸ਼ੀ ਛਿਲਰ ਨੂੰ ਇਸ ਸਾਲ ਦੀ ਮਿਸ ਵਰਲਡ ਦੇ ਖਿ਼ਤਾਬ ਨਾਲ ਨਿਵਾਜਿਆ ਗਿਆ ਹੈ। ਸੁੰਦਰਤਾ ਦੇ ਇਸ ਮੁਕਾਬਲੇ ਵਿੱਚ ਦੁਨੀਆਂਭਰ ਦੀਆਂ 118 ਸੁੰਦਰੀਆਂ ਨੇ ਭਾਗ ਲਿਆ ਸੀ। 20 ਸਾਲਾ ਮਾਨੁਸ਼ੀ ਨੇ ਸੱਭ ਨੂੰ ਪਿੱਛੇ ਛੱਡ ਕੇ ਸੁੰਦਰਤਾ ਦਾ ਤਾਜ ਪਹਿਨਿਆ।
ਮਾਨੁਸ਼ੀ ਦਾ ਜਨਮ ਹਰਿਆਣਾ ਦੇ ਝੱਜਰ ਜਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ। ਉਸ ਦੇ ਮਾਤਾਪਿਤਾ ਦੋਵੇਂ ਡਾਕਟਰ ਹਨ ਅਤੇ ਇਸ ਸਮੇਂ ਪ੍ਰੀਵਾਰ ਦਿੱਲੀ ਵਿੱਚ ਰਹਿ ਰਿਹਾ ਹੈ। ਮਾਨੁਸ਼ੀ ਖੁਦ ਵੀ ਸੋਨੀਪਤ ਦੇ ਬੀਪੀਐਸ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਸੈਕੰਡ ਈਅਰ ਵਿੱਚ ਹੈ ਅਤੇ ਸਰਜਨ ਬਣਨਾ ਚਾਹੁੰਦੀ ਹੈ।
ਇਸ ਤੋਂ ਪਹਿਲਾਂ 2000 ਵਿੱਚ ਪ੍ਰਿਅੰਕਾ ਚੋਪੜਾ ਮਿਸ ਵਰਲਡ ਬਣੀ ਸੀ ਅਤੇ ਉਹ ਵੀ ਹਰਿਆਣਾ ਦੇ ਅੰਬਾਲਾ ਤੋਂ ਸੀ। ਇਸ ਪ੍ਰਤੀਯੋਗਿਤਾ ਵਿੱਚ ਦੂਸਰੇ ਨੰਬਰ ਤੇ ਮੈਕਸੀਕੋ ਐਂਡਰਿਆ ਮੇਝਾ ਅਤੇ ਤੀਸਰੇ ਨੰਬਰ ਤੇ ਇੰਗਲੈਂਡ ਦੀ ਸਟਿਫਿਨੀ ਹਿਲ ਰਹੀ। ਮਾਨੁਸ਼ੀ 67ਵੀਂ ਮਿਸ ਵਰਲਡ ਹੈ।