ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰ ਤੇ ਸਮੂਹ ਮੈਂਬਰ ਦਿੱਲੀ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਮਹਾਂ ਵਿਦਿਆਲਾ’ ਰੱਖਣ ਦਾ ਜ਼ਬਰਦਸਤ ਵਿਰੋਧ ਕਰਦੇ ਹਨ। ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਡੀਆਂ ਕੌਮੀ ਵਿਰਾਸਤਾਂ ਨੂੰ ਬਦਲ ਦੇਣ ਦੀਆਂ ਜਿਹੜੀਆਂ ਲਗਾਤਾਰ ਸ਼ਰਾਰਤਾਂ ਹੋ ਰਹੀਆਂ ਹਨ, ਉਸੇ ਕੜੀ ਵਿਚ ਇਸ ਇਤਿਹਾਸ ਖ਼ਿਆਤੀ ਵਾਲੇ ਕਾਲਜ ਦਾ ਨਾਂ ਬਦਲਣ ਦਾ ਯਤਨ ਕੀਤਾ ਜਾ ਰਿਹਾ ਹੈ। ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਹ ਯਤਨ ਇਕ ਮਹਾਨ ਸਮਾਜ ਸੁਧਾਰਕ ਦੀ ਕਈ ਦਹਾਕੇ ਪਹਿਲਾਂ ਕੀਤੀ ਅਦੁੱਤੀ ਸਮਾਜ ਸੇਵਾ ਨੂੰ ਅੱਖੋਂ ਪਰੋਖੇ ਕਰਨ ਦੇ ਤੁੱਲ ਹੈ। ਉਨ੍ਹਾਂ ਕਿਹਾ ਕਾਲਜ ਪ੍ਰਬੰਧਕਾਂ, ਕੇਂਦਰੀ ਤੇ ਦਿੱਲੀ ਸਰਕਾਰ ਵੱਲੋਂ ਅਜਿਹਾ ਕਰਨ ’ਤੇ ਲੇਖਕ ਭਾਈਚਾਰੇ ਵਿਚ ਬੜਾ ਰੋਸ ਪਾਇਆ ਜਾ ਰਿਹਾ ਹੈ।
ਇਸ ਸੰਦਰਭ ਵਿਚ ਅਕਾਡਮੀ ਦੇ ਹੇਠ ਲਿਖੇ ਮੈਂਬਰਾਂ ਨੇ ਘੋਰ ਨਿੰਦਾ ਕੀਤੀ ਹੈ। ਪ੍ਰਿੰ. ਪ੍ਰੇਮ ਸਿੰਘ ਬਜਾਜ, ਸ੍ਰੀ ਸੁਰਿੰਦਰ ਕੈਲੇ, , ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਸਰਬਜੀਤ ਸਿੰਘ, ਖੁਸ਼ਵੰਤ ਬਰਗਾੜੀ, ਡਾ. ਗੁਰਚਰਨ ਕੌਰ ਕੋਚਰ, ਡਾ. ਹਰਪ੍ਰੀਤ ਸਿੰਘ ਹੁੰਦਲ, ਅਜੀਤ ਪਿਆਸਾ, ਡਾ. ਭਗਵੰਤ ਸਿੰਘ, ਭੁਪਿੰਦਰ ਸਿੰਘ ਸੰਧੂ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਕੀ, ਡਾ. ਸ਼ਰਨਜੀਤ ਕੌਰ, ਡਾ. ਹਰਵਿੰਦਰ ਸਿੰਘ ਸਿਰਸਾ, ਹਰਦੇਵ ਸਿੰਘ ਗਰੇਵਾਲ, ਸਿਰੀ ਰਾਮ ਅਰਸ਼, ਸੁਖਦਰਸ਼ਨ ਗਰਗ, ਡਾ. ਜੋਗਾ ਸਿੰਘ।