ਵਾਸ਼ਿੰਗਟਨ – ਅਮਰੀਕੀ ਰਾਸਲਟਰਪਤੀ ਟਰੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਨੇ ਐਫਬੀਆਈ ਦੇ ਸਾਹਮਣੇ ਇਹ ਸਵੀਕਾਰ ਕੀਤਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਕੁਝ ਹਫ਼ਤੇ ਪਹਿਲਾਂ ਰੂਸੀ ਰਾਜਦੂਤ ਨਾਲ ਮੁਲਾਕਾਤ ਸਬੰਧੀ ਉਸ ਨੇ ਝੂਠ ਬੋਲਿਆ ਸੀ। ਇਸ ਆਰੋਪ ਅਨੁਸਾਰ ਫਿਲਨ ਨੇ ਵਾਈਟ ਹਾਊਸ ਨੂੰ ਰੂਸੀ ਰਾਜਦੂਤ ਦੇ ਨਾਲ ਵਾਰਤਾ ਬਾਰੇ ਗੁੰਮਰਾਹ ਕੀਤਾ ਸੀ।
ਮਾਈਕਲ ਫਿਲਨ ਅਤੇ ਰੂਸੀ ਰਾਜਦੂਤ ਦੀ ਮੁਲਾਕਾਤ ਦਾ ਖੁਲਾਸਾ ਰਾਬਰਟ ਮਿਊਲਰ ਦੀ ਜਾਂਚ ਦੇ ਦੌਰਾਨ ਹੋਇਆ ਸੀ। ਸਪੈਸ਼ਲ ਵਕੀਲ ਰਾਬਰਟ 2016 ਵਿੱਚ ਅਮਰੀਕਾ ਵਿੱਚ ਹੋਈਆਂ ਚੋਣਾਂ ਦੌਰਾਨ ਰੂਸ ਵੱਲੋਂ ਕੀਤੀ ਗਈ ਦਖਲ ਅੰਦਾਜ਼ੀ ਸਬੰਧੀ ਲਗਾਏ ਗਏ ਆਰੋਪਾਂ ਦੀ ਜਾਂਚ ਕਰ ਰਹੇ ਹਨ। ਇਸ ਮੁਲਾਕਾਤ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਫਿਲਨ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਪਦ ਤੋਂ ਅਸਤੀਫ਼ਾ ਦੇਣਾ ਪਿਆ ਸੀ। ਮਾਈਕਲ ਫਿਲਨ ਨੇ ਸ਼ੁਕਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਮਿਊਲਰ ਦੀ ਜਾਂਚ ਵਿੱਚ ਸਹਿਯੋਗ ਦੇਣ ਦੀ ਗੱਲ ਕੀਤੀ ਹੈ।ਅਦਾਲਤ ਵੱਲੋਂ ਉਨ੍ਹਾਂ ਦੀ ਪੇਸ਼ਕਸ਼ ਸਵੀਕਾਰ ਕਰ ਲਈ ਗਈ ਹੈ ਅਤੇ ਹੁਣ ਉਨ੍ਹਾਂ ਤੇ ਮੁਕੱਦਮਾ ਨਹੀਂ ਚਲਾਇਆ ਜਾਵੇਗਾ।
ਇਹ ਕਿਆਸ ਲਗਾਏ ਜਾ ਰਹੇ ਹਨ ਕਿ ਫਿਲਨ ਨੇ ਟਰੰਪ ਪ੍ਰਸ਼ਾਸਨ ਦੇ ਇਕ ਬਹੁਤ ਹੀ ਅਹਿਮ ਵਿਅਕਤੀ ਦਾ ਨਾਮ ਲਿਆ ਹੈ। ਅਦਲਤੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾੲਖਿਲ ਨੇ ਐਫ਼ਬੀਆਈ ਦੇ ਸਾਹਮਣੇ ਆਤਮਸਮੱਰਪਣ ਕਰ ਦਿੱਤਾ ਸੀ। ਮਾਈਕਲ ਨੇ ਅਦਲਤ ਵਿੱਚ ਪੇਸ਼ ਹੋ ਕੇ ਝੂਠ ਬੋਲਣ ਅਤੇ ਫਰਜ਼ੀ ਬਿਆਨ ਦੇਣ ਦੇ ਆਰੋਪ ਮੰਨ ਲਏ। ਟਰੰਪ ਦੇ ਕੁਝ ਹੋਰ ਸਹਿਯੋਗੀਆਂ ਤੇ ਵੀ ਸਵਾਲ ਉਠ ਰਹੇ ਹਨ।