ਲਖਨਊ – ਉਤਰ ਪ੍ਰਦੇਸ਼ ਵਿੱਚ ਨਗਰ ਨਿਗਮ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਬਸਪਾ ਨੂੰ ਮੇਰਠ ਅਤੇ ਅਲੀਗੜ੍ਹ ਵਿੱਚ ਮੇਅਰ ਪਦਾਂ ਤੇ ਜਿੱਤ ਮਿਲਣ ਦੇ ਬਾਵਜੂਦ ਮਾਇਆਵਤੀ ਨੇ ਇੱਕ ਵਾਰ ਫਿਰ ਤੋਂ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਕਰਨ ਦਾ ਮੁੱਦਾ ਚੁੱਕਿਆ ਹੈ। ਬਸਪਾ ਮੁੱਖੀ ਦਾ ਕਹਿਣਾ ਹੈ ਕਿ ਜੇ ਈਵੀਐਮ ਨਾਲ ਛੇੜਛਾੜ ਨਾ ਹੋਈ ਹੁੰਦੀ ਤਾਂ ਉਨ੍ਹਾਂ ਦੀ ਪਾਰਟੀ ਹੋਰ ਵੀ ਸੀਟਾਂ ਤੇ ਜਿੱਤ ਪ੍ਰਾਪਤ ਕਰਦੀ।
ਮਾਇਆਵਤੀ ਨੇ ਚੋਣ ਨਤੀਜਿਆਂ ਸਬੰਧੀ ਮੀਡੀਆ ਨਾਲ ਗੱਲਬਾਤ ਦੌਰਾਨ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਅੱਗਲੀਆਂ ਚੋਣਾਂ ਬੈਲਟ ਪੇਪਰ ਦੁਆਰਾ ਕਰਵਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਜੇ ਬੀਜੇਪੀ ਇਮਾਨਦਾਰ ਹੈ ਅਤੇ ਲੋਕਤੰਤਰ ਵਿੱਚ ਯਕੀਨ ਕਰਦੀ ਹੈ ਤਾਂ ਈਵੀਐਮ ਨੂੰ ਛੱਡ ਕੇ ਬੈਲਟ ਪੇਪਰ ਦੁਆਰਾ ਚੋਣਾਂ ਕਰਵਾਏ। ਬਸਪਾ ਮੁੱਖ ਿਨੇ ਕਿਹਾ ਕਿ ਜੇ ਭਾਜਪਾ ਨੂੰ ਲੋਕਾਂ ਤੇ ਭਰੋਸਾ ਹੈ ਤਾਂ ਉਹ 2019 ਦੀਆਂ ਲੋਕਸਭਾ ਚੋਣਾਂ ਵਿੱਚ ਈਵੀਐਮ ਦੇ ਸਥਾਨ ਤੇ ਵੋਟਪੱਤਰ ਦਾ ਇਸਤੇਮਾਲ ਕਰੇ।
ਬਸਪਾ ਸੁਪਰੀਮੋ ਨੇ ਚੈਲੰਜ ਕਰਦੇ ਹੋਏ ਕਿਹਾ, “ਮੈਨ ਗਰੰਟੀ ਦਿੰਦੀ ਹਾਂ ਕਿ ਜੇ ਚੋਣਾਂ ਬੈਲਟ ਪੇਪਰ ਰਾਹੀਂ ਹੋਈਆਂ ਤਾਂ ਬੀਜੇਪੀ ਦੁਆਰਾ ਸਤਾ ਵਿੱਚ ਨਹੀਂ ਆ ਸਕੇਗੀ।”