ਰਾਜਕੋਟ – ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜਕੋਟ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਜਿਸ ਕਿਸੇ ਤੇ ਵੀ ਭ੍ਰਿਸ਼ਟਾਚਾਰ ਦੇ ਆਰੋਪ ਲਗੇ, ਉਸ ਨਾਲ ਸਖਤੀ ਨਾਲ ਨਿਪਟਿਆ ਗਿਆ ਪਰ ਭਾਜਪਾ ਦੇ ਮਾਮਲੇ ਵਿੱਚ ਅਜਿਹਾ ਨਹੀਂ ਕਿਹਾ ਜਾ ਸਕਦਾ। ਬੀਜੇਪੀ ਨੇ ਆਪਣੇ ਸ਼ਾਸਨ ਵਿੱਚ ਭ੍ਰਿਸ਼ਟਾਚਾਰ ਤੇ ਕੋਈ ਕਾਰਵਾਈ ਨਹੀਂ ਕੀਤੀ।
ਡਾ. ਮਨਮੋਹਨ ਸਿੰਘ ਨੇ ਇੱਕ ਵਾਰ ਫਿਰ ਤੋਂ ਨੋਟਬੰਦੀ ਅਤੇ ਜੀਐਸਟੀ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੀਐਸਟੀ ਨੂੰ ਗੱਲਤ ਢੰਗ ਨਾਲ ਲਾਗੂ ਕੀਤਾ ਅਤੇ ਨੋਟਬੰਦੀ ਦੇ ਬਾਅਦ ਲੋਕਾਂ ਦੀਆਂ ਨੌਕਰੀਆਂ ਗਈਆਂ। ਇਸ ਦੇ ਇਲਾਵਾ ਉਨ੍ਹਾਂ ਨੇ ਸਰਕਾਰ ਦੀ ਵਿਦੇਸ਼ ਨੀਤੀ ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਸਾਡੀ ਰਾਸ਼ਟਰੀ ਸੁਰੱਖਿਆ ਇਸ ਸਰਕਾਰ ਦੀਆਂ ਅਸੁਰੱਖਿਅਤ ਵਿਦੇਸ਼ੀ ਨੀਤੀਆਂ ਨਾਲ ਨੁਕਸਾਨ ਹੋਇਆ ਹੈ। ਮੋਦੀ ਸਰਕਾਰ ਦੁਆਰਾ ਉਠਾਏ ਗਏ ਕਦਮ ਦੇਸ਼ ਦੇ ਹਿੱਤ ਵਿੱਚ ਨਹੀਂ ਹਨ।
ਸਾਬਕਾ ਪ੍ਰਧਾਨਮੰਤਰੀ ਨੇ ਕਿਹਾ, ‘ਜੀਐਸਟੀ ਤੋਂ ਪਹਿਲਾਂ ਵਪਾਰੀਆਂ ਨਾਲ ਚਰਚਾ ਨਹੀਂ ਕੀਤੀ ਗਈ। ਮੋਦੀ ਨੇ ਕਾਰੋਬਾਰੀਆਂ ਨਾਲ ਧੋਖਾ ਕੀਤਾ ਅਤੇ ਗੁਜਰਾਤੀਆਂ ਨੂੰ ਵੀ ਧੋਖਾ ਦਿੱਤਾ।’ ਉਨ੍ਹਾਂ ਨੇ ਨੋਟਬੰਦੀ ਨੂੰ ਮੁਸੀਬਤ ਲਿਆਉਣ ਵਾਲਾ ਫੈਂਸਲਾ ਦੱਸਦੇ ਹੋਏ ਕਿਹਾ, ‘ ਨੋਟਬੰਦੀ ਦੇ ਬਾਅਦ ਭ੍ਰਿਸ਼ਟਾਚਾਰ ਤੇ ਲਗਾਮ ਨਹੀਂ ਲਗੀ। ਇਸ ਨਾਲ ਲੱਖਾਂ ਨੌਕਰੀਆਂ ਚਲੀਆਂ ਗਈਆਂ, ਲੋਕਾਂ ਨੂੰ ਨਵੇਂ ਰੁਜ਼ਗਾਰ ਨਹੀਂ ਮਿਲ ਰਹੇ। ਇਸ ਨਾਲ ਗਰੀਬਾਂ ਨੂੰ ਬਹੁਤ ਨੁਕਸਾਨ ਪਹੁੰਚਿਆ।
ਇਸ ਤੋਂ ਪਹਿਲਾਂ ਵੀ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਮੌਜੂਦਾ ਦਰ ਨਾਲ ਯੂਪੀਏ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਦੀ ਔਸਤ ਰਫ਼ਤਾਰ ਹਾਸਿਲ ਕਰਨਾ ਨਰੇਂਦਰ ਮੋਦੀ ਸਰਕਾਰ ਦੇ ਲਈ ਸੰਭਵ ਨਹੀਂ ਹੋਵੇਗਾ।