ਫਿਲਪੀਂਸ ਦੇ ਦੋ ਸੂਬਿਆਂ ਵਿਚ ਤੂਫਾਨ ਨਾਲ ਹੁਣ ਤੱਕ 180 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੀਅਤਨਾਮ ਵਿਚ 230 ਲੋਕ ਮਰੇ ਅਤੇ ਲੱਖਾਂ ਬੇਘਰ ਹੋ ਗਏ ਹਨ।
ਖ਼ਬਰਾਂ ਅਨੁਸਾਰ ਫਿਲਪੀਂਸ ਵਿਚ ਮਰਨ ਵਾਲਿਆਂ ਦੀ ਗਿਣਤੀ ਇਸਤੋਂ ਵੀ ਵੱਧ ਹੋ ਸਕਦੀ ਹੈ। ਤੂਫਾਨ ਤੇਜ਼ ਰਫ਼ਤਾਰ ਨਾਲ ਲਾਨਾਓ ਦੇ ਦੋ ਸੂਬਿਆਂ ਵਿਚ ਤਬਾਹੀ ਮਚਾਉਣ ਤੋਂ ਬਾਅਦ ਪੱਛਮ ਵੱਲ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ। ਦੇਸ਼ ਦਾ ਦੂਜਾ ਸਭ ਤੋਂ ਵੱਡਾ ਆਈਲੈਂਡ ਲਗਾਤਾਰ ਬਾਰਿਸ਼ ਕਰਕੇ ਪੂਰੀ ਤਰ੍ਹਾਂ ਪਾਣੀ ਵਿੱਚ ਡੁਬਿਆ ਹੋਇਆ ਹੈ। ਹੜ੍ਹਾਂ ਕਰਕੇ ਤਿੰਨ ਸੂਬਿਆਂ ਤੋਂ ਅੰਦਾਜ਼ਨ ਪੰਜਾਹ ਹਜ਼ਾਰ ਲੋਕਾਂ ਨੇ ਆਪਣੇ ਘਰ ਵਿਹਲੇ ਦਿੱਤੇ ਹਨ ਅਤੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਫਿਲਪੀਂਸ ਦੇ ਮਿੰਡਾਨੋ ਦਵੀਪ ਵਿਚ ਪੁੱਲ ਅਤੇ ਸੜਕਾਂ ਪੂਰਾਂ ਤਰ੍ਹਾਂ ਨਸ਼ਟ ਹੋ ਗਈਆਂ ਹਨ। ਇਸ ਨਾਲ ਹਜ਼ਾਰਾਂ ਘਰ ਪਾਣੀ ਵਿਚ ਡੁੱਬ ਗਏ ਹਨ।
ਮਨੀਲਾ ਹਵਾਈ ਅੱਡੇ ਤੋਂ 21 ਤੋਂ ਵੱਧ ਉਡਾਨਾ ਨੂੰ ਰੱਦ ਕਰ ਦਿੱਤਾ ਗਿਆ ਹੈ, ਇਸ ਤੂਫ਼ਾਨ ਨਾਲ ਸਭ ਤੋਂ ਵੱਧ ਘਰੇਲੂ ਉਡਾਨਾ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਅਨੁਸਾਰ ਛੇ ਹਜ਼ਾਰ ਤੋਂ ਵੱਧ ਲੋਕ ਬੰਦਰਗਾਹ ‘ਤੇ ਫਸੇ ਹੋਏ ਹਨ। “ਟੇਮਬਿਨ’ ਨਾਮ ਦਾ ਇਹ ਤੂਫ਼ਾਨ ਇਸ ਸਾਲ ਦਾ 22ਵਾਂ ਤੂਫ਼ਾਨ ਹੈ, ਜਿਸਨੇ ਲਾਨਾਓ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਦੱਖਣੀ ਚੀਨ ਸਾਗਰ ਰਾਹੀਂ ਆਏ ਖ਼ਤਰਨਾਕ ਤੂਫ਼ਾਨ ਟੈਮਬਿਨ ਕਰਕੇ ਦੱਖਣੀ ਵੀਅਤਨਾਮ ਵਿਚ 230 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ। ਵੀਅਤਨਾਮ ਸਰਕਾਰ ਨੇ ਹੁਕਮ ਦਿੱਤੇ ਹਨ ਕਿ ਤੇਲ ਰਿਗ ਅਤੇ ਜਹਾਜ਼ਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਅੰਦਾਜ਼ਨ 62,000 ਮੱਛੀ ਫੜਣ ਵਾਲੀਆਂ ਬੇੜੀਆਂ ਸਮੁੰਦਰ ‘ਚ ਨਾ ਨਿਕਲਣ। ਵਿਅਤਨਾਮ ਦੇ ਪ੍ਰਧਾਨਮੰਤਰੀ ਗੁਏਨ ਜ਼ਆਨ ਫੁਕ ਨੇ ਕਿਹਾ ਹੈ ਕਿ ਜੇਕਰ ਜ਼ਰੂਰੀ ਹੋਇਆ ਤਾਂ ਤੇਲ ਰਿਗ ਨੂੰ ਬੰਦ ਕਰ ਦੇਣ ਅਤੇ ਮਜਦੂਰਾਂ ਤੋਂ ਥਾਂ ਖਾਲੀ ਕਰਵਾ ਲੈਣ।