ਪੈਰਿਸ – ਫਰਾਂਸ ਵਿੱਚ ਕ੍ਰਿਸਮਿਸ ਅਤੇ ਨਵੇਂ ਸਾਲ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਜਾਦਾਂ ਹੈ।ਇਸ ਮੌਕੇ ਉਪਰ ਸਰਕਾਰ ਨੇ ਜਨਤਾ ਦੀ ਹਿਫਾਜ਼ਤ ਲਈ ਕਿਸੇ ਵੀ ਅਣ ਸੁਖਾਵੀ ਘਟਨਾ ਨਾਲ ਨਜਿੱਠਣ ਲਈ ਇੱਕ ਲੱਖ ਦੇ ਕਰੀਬ ਪੁਲਿਸ ਤੇ ਆਰਮੀ ਨੂੰ ਪਬਲਿੱਕ ਥਾਵਾਂ ਉਪਰ ਤਾਇਨਾਤ ਕੀਤਾ ਹੈ।ਜਿਹੜੇ ਕਿ ਪਿਛਲੇ ਸਾਲ ਦੀ ਬਦੌਲਤ ਛੇ ਹਜ਼ਾਰ ਵੱਧ ਹਨ।ਕਿਉਂ ਕਿ ਫਰਾਂਸ ਵਿੱਚ ਪਿਛਲੇ ਸਾਲਾਂ ਦੌਰਾਨ ਕੱਟੜ ਜਿਹਾਦੀਆਂ ਨੇ ਕਈ ਗੈਰ ਮਨੁੱਖੀ ਹਮਲੇ ਕੀਤੇ ਹਨ।ਭਾਵ ਸਾਲ 2015 ਤੋਂ ਬਾਅਦ 241 ਬੇਕਸੂਰ ਲੋਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ।ਸਾਲ 2016 ਵਿੱਚ ਇੱਕ ਸਿਰ ਫਿਰੇ ਨੇ ਰੁਆਂ ਸ਼ਹਿਰ ਦੇ ਕੋਲ ਚਰਚ ਦੇ ਇੱਕ ਪਾਦਰੀ ਦੀ ਗੱਲ ਕੱਟ ਕੇ ਹੱਤਿਆ ਕਰ ਦਿੱਤੀ ਸੀ।ਪੈਰਿਸ ਦੇ ਮਸ਼ਹੂਰ ਚਰਚ ਨੋਤਰਦਾਮ ਦੇ ਬਾਹਰ ਤਇਨਾਤ ਇੱਕ ਪਲਿਸ ਵਾਲੇ ਦੇ ਸਿਰ ਵਿੱਚ ਹਥੌੜਾ ਮਾਰ ਕੇ ਗੰਭੀਰ ਫੱਟੜ ਕਰ ਦਿੱਤਾ ਸੀ।ਇਸ ਸਭ ਘਟਨਾ ਦੇ ਮੱਦੇ ਨਜ਼ਰ ਸਰਕਾਰ ਨੇ ਪੈਰਿਸ ਦੀ ਸਕਿਉਰਟੀ ਵਿੱਚ ਵਾਧਾ ਕੀਤਾ ਹੈ।