ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇਕਨਾਮਿਕਸ ਅਤੇ ਸ਼ੋਸ਼ਿਆਲੋਜੀ ਵਿਭਾਗ ਦੇ ਪਸਾਰ ਮਾਹਰਾਂ ਨੂੰ ਸੰਚਾਰ ਹੁਨਰ ਸੰਬੰਧੀ ਜਾਣੂੰ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਕਰਵਾਇਆ ਗਿਆ । ਸਮਾਪਤੀ ਸਮਾਰੋਹ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਕਿਹਾ ਕਿ ਖੇਤੀ ਸੰਬਧੀ ਵਿਉਂਤਬੰਦੀ ਲਈ ਸਹੀ ਡਾਟਾ ਇਕੱਤਰ ਕਰਨਾ ਬਹੁਤ ਜ਼ਰੂਰੀ ਹੈ । ਇਸੇ ਤਰਾਂ ਵਿਭਾਗ ਦੇ ਮੁਖੀ ਡਾ. ਜਸਵਿੰਦਰ ਭੱਲਾ ਨੇ ਸੰਚਾਰ ਹੁਨਰ ਦੀ ਮਹੱਤਤਾ ਸੰਬੰਧੀ ਚਾਨਣਾ ਪਾਇਆ ਅਤੇ ਇਕਨਾਮਿਕਸ ਵਿਭਾਗ ਦੇ ਮੁਖੀ ਡਾ. ਸੁਖਪਾਲ ਸਿੰਘ ਨੇ ਪਸਾਰ ਮਾਹਿਰਾਂ ਨੂੰ ਯੂਨੀਵਰਸਿਟੀ ਦੀਆਂ ਨਵੀਨਤਮ ਸਿਫ਼ਾਰਸ਼ਾਂ ਸੰਬੰਧੀ ਸੁਚੇਤ ਰਹਿਣ ਲਈ ਕਿਹਾ । ਵੱਖ-ਵੱਖ ਮਾਹਿਰਾਂ ਵੱਲੋਂ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਡਾ. ਹਰਮੀਤ ਸਿੰਘ ਕਿੰਗਰਾ ਵੱਲੋਂ ਖੇਤ ਤਜ਼ਰਬੇ ਸਾਂਝੇ ਕੀਤੇ ਗਏ । ਇਸ ਸਿਖਲਾਈ ਦੇ ਕੁਆਰਡੀਨੇਟਰ ਡਾ. ਜਸਦੇਵ ਸਿੰਘ ਅਤੇ ਡਾ. ਧਰਮਿੰਦਰ ਸਨ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇਕਨਾਮਿਕਸ ਅਤੇ ਸ਼ੋਸ਼ਿਆਲੋਜੀ ਵਿਭਾਗ ਦੇ ਪਸਾਰ ਮਾਹਰਾਂ ਨੂੰ ਸੰਚਾਰ ਹੁਨਰ ਸੰਬੰਧੀ ਜਾਣੂੰ ਕਰਾਇਆ
This entry was posted in ਸਰਗਰਮੀਆਂ.