ਮਣਕਾ ਮਣਕਾ ਟੁੱਟ ਗਈ ਡੋਰੀ,ਜਿੰਦਗੀ ਹੋਈ ਕਲੀਰੇ ਨੇ।
ਸਹੁਰਿਆਂ ਵੀ ਨਾ ਰੱਖਿਆ ਮੈਨੂੰ, ਹਾਂ ਵੀ ਭਰੀ ਨਾਂ ਵੀਰੇ ਨੇ।
ਆਪਣੇ ਸਿਰ ਦਾ ਭਾਰ ਉਤਾਰ ਕੇ ,ਡੋਲੀ ਪਾਤਾ ਚਾਵਾਂ ਨਾ
ਸੱਚੇ ਉਹ ਵੀ ਮੈਂ ਪਰਾਈ, ਫਿਰ ਮੈਂ ਕਾਹਤੋਂ ਜਾਵਾਂ ਨਾ।
ਉਹ ਵੀ ਧੀ ਸੀ,ਮੈਂ ਵੀ ਧੀ ਹਾਂ,ਕਹਿਦੀ ਧੀ ਤੂੰ ਕਾਹਤੋ ਜੰਮੀ।
ਜਗਤ ਵਿਖਾਵਾ ਮੈਂ ਨੂੰਹ ਰਾਣੀ, ਵੱਜਣ ਧੱਕੇ ਕਹਿਣ ਨਕੰਮੀ।
ਰੱਖੀ ਇਜ਼ਤ ਰਹਿਣ ਨਾ ਦਿੱਤੀ, ਰਾਹ ਮਸਾਣੀ ਪੈ ਗਈ ਆਂ।
ਕੀ ਕੀ ਸੁਪਨੇ ਲੈਕੇ ਚੱਲੀ ,ਕਿਹੜੀ ਕੂਟੇ ਬਹਿ ਗਈ ਆਂ।
ਰੱਬਾ ਜੇ ਤੂੰ ਕੁੜੀਆਂ ਜੰਮਦਾ, ਦਿੰਦਾ ਕਿਉਂ ਨਹੀ ਚੰਗੇ ਲੇਖ।
ਦਾਤ ਤੇਰੀ ਅਰਦਾਸ (ਸੰਧੂ) ਦੀ,ਮਾਰੀ ਕੁੱਖ ਵਿੱਚ ਆ ਕੇ ਵੇਖ।