ਤਲਵੰਡੀ ਸਾਬੋ – ਸਾਲ 2017-18 ਵਿੱਚ ਸ਼੍ਰੀ ਰਾਮ ਚੰਦਰ ਮਿਸ਼ਨ ਅਤੇ ਯੂਨਾਇਟਡ ਨੇਸ਼ਨ ਇੰਫਰਮੇਸ਼ਨ ਸੈਂਟਰ ਫਾਰ ਇੰਡੀਆ ਅਤੇ ਭੁਟਾਨ ਦੇ ਸਹਿਯੋਗ ਨਾਲ ਆਲ ਇੰਡੀਆ ਲੇਖ ਰਚਨਾ ਮੁਕਾਬਲੇ ਹੋਏ, ਜਿਸ ਵਿੱਚੋਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਦੇ ਦੋ ਵਿਦਿਆਰਥੀ ਅਮਨਦੀਪ ਸਿੰਘ ਨੇ ਰਾਜ ਪੱਧਰ ਤੇ ਦੂਜਾ ਸਥਾਨ ਅਤੇ ਚਾਂਦੀ ਦਾ ਤਗਮਾ ਹਾਸਲ ਕੀਤਾ, ਗੁਰਜਿੰਦਰ ਸਿੰਘ ਨੇ ਛੇਵਾਂ ਸਥਾਨ ਹਾਸਲ ਕੀਤਾ ਅਤੇ ਯੂਨੀਵਰਸਿਟੀ ਕਾਲਜ ਆਫ ਕਾਮਰਸ ਅਤੇ ਮੈਨੇਜਮੈਂਟ, ਯੂਨੀਵਰਸਿਟੀ ਸਕੂਲ ਆਫ ਲਾਅ, ਯੂਨੀਵਰਸਿਟੀ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀ ਅਸ਼ੀਸ ਲਹਿਰੀ, ਨਵਜੋਤ ਕੌਰ, ਤਾਨੀਆ ਗੁਪਤਾ, ਪ੍ਰੀਤਇੰਦਰ ਸਿੰਘ, ਸੋਨੀ ਰਾਣੀ, ਅਮਨਦੀਪ ਕੌਰ, ਅਵਤਾਰ ਸਿੰਘ, ਵੀਰਪਾਲ ਕੌਰ, ਅਮਰਜੀਤ ਕੌਰ ਢਿੱਲੋਂ, ਮਨੀਸ਼ ਸ਼ਰਮਾਂ, ਨਿਰਮਲ ਕੌਰ, ਖੁਸ਼ਬੀਰ ਕੌਰ, ਰਿਨੂੰ ਪ੍ਰੀਤ ਕੌਰ ਨੇ ਮੈਰਿਟ ਸਰਟੀਫਿਕੇਟ ਹਾਸਲ ਕਰਕੇ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਆਪਣੇ-ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕੀ ਕਮੇਟੀ ਦੇ ਐਮ.ਡੀ. ਸ. ਸੁਖਰਾਜ ਸਿੰਘ ਸਿੱਧੂ ਵੱਲੋਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਸਕੱਤਰ ਨੌਜਵਾਨ ਵਿਗਿਆਨੀ ਹਰੀਸ਼ਰਨ ਅਗਰਵਾਲ (ਇਲੈਕਟ੍ਰੋਨਿਕ ਅਤੇ ਸੰਚਾਰ ਵਿਭਾਗ ਦੇ ਮੁਖੀ) ਦੇ ਯਤਨਾਂ ਸ਼ਲਾਘਾ ਕੀਤੀ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ. ਐਸ. ਧਾਲੀਵਾਲ ਅਤੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪ੍ਰੋਫੈਸਰ ਹਰੀਸ਼ਰਨ ਅਗਰਵਾਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਇਸ ਪ੍ਰੋਗਰਾਮ ਦੀ ਸਫਲਤਾ ਲਈ ਯੋਗਦਾਨ ਪਾਉਣ ਲਈ ਵਧਾਈ ਦਿੱਤੀ।