ਗੁਲਜ਼ਾਰ ਗਰੁੱਪ ਆਫ਼ ਇੰਸਟਿਚਿਊਟ ਵਲੋਂ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਅਤੇ ਇਸ ਦੀ ਲੋੜ ਨਾਲ ਜਾਗਰੂਕ ਕਰਨ ਦੇ ਮੰਤਵ ਨਾਲ ਕੈਂਪਸ ‘ਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 300 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਵੋਟਿੰਗ ਦੇ ਅਧਿਕਾਰ ਦੇ ਵਿਸ਼ੇ ਤੇ ਪੋਸਟਰ ਮੇਕਿੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਗੁਲਜ਼ਾਰ ਗਰੁੱਪ ਦੇ ਵੱਖ ਵੱਖ ਸਟ੍ਰੀਮ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਬੇਹੱਦ ਖੂਬਸੂਰਤ ਤਰੀਕੇ ਨਾਲ ਪੋਸਟਰ ਅਤੇ ਪੇਂਟਿੰਗ ਬਣਾਈਆ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਕਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਦੱਸਿਆਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਢਾਂਚੇ ਵਿਚ ਜਦ ਕਿ ਚੋਣਾਂ ਦਾ ਮਾਹੌਲ ਬਣਿਆਂ ਹੋਇਆਂ ਹੈ ਤਾਂ ਇਸ ਵੇਲੇ ਜ਼ਰੂਰੀ ਹੋ ਜਾਂਦਾ ਹੈ ਕਿ ਦੇਸ਼ ਦੀ ਭਵਿਖ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਲਈ ਜਾਗਰੂਕ ਕਰਦੇ ਹੋਏ ਵੋਟ ਪਾਉਣ ਦੀ ਲੋੜ ਸਮਝਾਈ ਜਾਵੇ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਪਾਸੇ ਜਿਥੇ ਭਾਰਤ ਅੱਜ ਨੌਜਵਾਨਾਂ ਦਾ ਦੇਸ਼ ਬਣ ਚੁੱਕਾ ਹੈ ਉਥੇ ਜਵਾਨ ਪੀੜੀ ਨਾ ਸਿਰਫ਼ ਆਪਣੇ ਵੋਟ ਦੇ ਅਧਿਕਾਰ ਨਾਲ ਸਮੇਂ ਦੀ ਲੋੜ ਅਨੁਸਾਰ ਦੇਸ਼ ਦੀ ਰਾਜਨੀਤੀ ਵਿਚ ਬਦਲਾਓ ਲਿਆ ਸਕਦੀ ਹੈ ਬਲਕਿ ਇਸ ਨਾਲ ਲੋਕ-ਤੰਤਰ ਦੀਆਂ ਨੀਂਹਾਂ ਵੀ ਮਜ਼ਬੂਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਬਣਦੀ ਹੈ ਕਿ ਜਿਨ੍ਹਾਂ ਦੀ ਵੋਟ ਇਸ ਸਾਲ ਬਣੀ ਹੈ ਅਤੇ ਉਨ੍ਹਾਂ ਨੂੰ ਇਸ ਮਾਣ ਹਾਸਿਲ ਕਰਦੇ ਹੋਏ ਵੋਟ ਪਾਉਣੀਆਂ ਚਾਹੀਦੀਆਂ ਹਨ। ਇਸ ਦੌਰਾਨ ਪੋਸਟਰ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।