ਪੈਰਿਸ, (ਸੁਖਵੀਰ ਸਿੰਘ ਸੰਧੂ) – ਕੱਲ ਇਥੇ ਦੇ ਮਸ਼ਹੂਰ ਪਾਰਕ ਵਿਨਸਨ ਨਾਂ ਦੇ ਚਿੜ੍ਹੀਆ ਘਰ ਵਿੱਚੋਂ ਭਾਰਤੀ ਨਸਲ (ਜੈਪੁਰ) ਦੇ 52 ਬਾਂਦਰ ਛਾਲਾਂ ਮਾਰਦੇ ਬਾਹਰ ਭੱਜ ਗਏ।ਜਿਹਨਾਂ ਨੂੰ ਫੜਨ ਲਈ ਚਾਲੀ ਦੇ ਕਰੀਬ ਪੁਲਿਸ ਅਤੇ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੇ ਪੂਰੀ ਵਾਹ ਲਾਈ ਹੋਈ ਹੈ।ਲੋਕਾਂ ਦੀ ਹਿਫਾਜ਼ਤ ਲਈ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਹੈ। ਨੇੜਲੇ ਇਲਾਕੇ ਵਿੱਚ ਪੈਦਲ ਚੱਲਣ ਤੇ ਗੱਡੀਆਂ ਦੇ ਚੱਲਣ ਦੀ ਮਨਾਹ੍ਹੀ ਕੀਤੀ ਹੋਈ ਹੈ। ਖਬਰ ਲਿਖੀ ਜਾਣ ਤੱਕ 49 ਬਾਦਰਾਂ ਨੂੰ ਪਕੜ੍ਹ ਲਿਆ ਗਿਆ ਹੈ, ਤੇ ਬਾਕੀਆਂ ਦੀ ਭਾਲ ਜਾਰੀ ਹੈ।