ਮੁੰਬਈ – ਸ਼ਬਾਨਾ ਆਜ਼ਮੀ ਨੇ ਸੰਜੇ ਲੀਲਾ ਭੰਸਾਲੀ ਦੀ ਵਿਵਾਦਤ ਫਿ਼ਲਮ ‘ਪਦਮਾਵਤ’ ਆਪਣੇ ਪਤੀ ਜਾਵੇਦ ਅਖ਼ਤਰ ਦੇ ਨਾਲ ਵੇਖੀ। ਫਿ਼ਲਮ ਵੇਖਣ ਤੋਂ ਬਾਅਦ ਸ਼ਬਾਨਾ ਨੇ ਕਿਹਾ ਕਿ ਇਹ ਫਿ਼ਲਮ ‘ਪਦਮਾਵਤ’ ਨੂੰ ਆਸਕਰ ਅਵਾਰਡ ਦੇ ਲਈ ਭੇਜਿਆ ਜਾਣਾ ਚਾਹੀਦਾ ਹੈ। ਜਾਵੇਦ ਨੇ ਵੀ ਕਿਹਾ, ‘ ਮੈਂ ਫਿ਼ਲਮ ਵੇਖੀ ਹੈ ਅਤੇ ਮੈਨੂੰ ਲਗਦਾ ਹੈ ਹੈ ਕਿ ਇਹ ਹਾਲ ਦੇ ਦਿਨਾਂ ਵਿੱਚ ਭਾਰਤੀ ਸਿਨੇਮੇ ਦੀ ਇੱਕ ਸਫ਼ਲ ਉਪਲੱਭਦੀ ਹੈ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਵਿਰੋਧ ਕਰਨ ਵਾਲੇ ਲੋਕ ਕਿਸ ਗੱਲ ਦਾ ਵਿਰੋਧ ਕਰ ਰਹੇ ਹਨ।’
ਜਾਵੇਦ ਨੇ ਕਿਹਾ, ‘ਇਹ ਫਿ਼ਲਮ ਰਾਜਪੂਤ ਭਾਈਚਾਰੇ ਦੇ ਗੌਰਵ ਅਤੇ ਸਨਮਾਨ ਦੀ ਅਸਲ ਵਿੱਚ ਇੱਕ ਜੋਸ਼ਪੂਰਣ ਗਾਥਾ ਹੈ। ਜੇ ਕਈ ਇਹ ਕਹਿੰਦਾ ਹੈ ਕਿ ਇਹ ਫਿ਼ਲਮ ਰਾਜਪੂਤ ਕਮਿਊਨਿਟੀ ਦੇ ਮਾਣ ਨੂੰ ਠੇਸ ਪਹੁੰਚਾਉਂਦੀ ਹੈ ਤਾਂ ਇਹ ਇਸ ਫਿ਼ਲਮ ਦਾ ਅਪਮਾਨ ਹੈ।’
ਸ਼ਬਾਨਾ ਆਜ਼ਮੀ ਨੇ ਵੀ ਇਸ ਫਿ਼ਲਮ ਦੀ ਤਾਰੀਫ਼ ਕਰਦੇ ਹੋਏ ਕਿਹਾ, ‘ ਪਦਮਾਵਤ’ ਵੇਖ ਕੇ ਮੇਰਾ ਦਿਲ ਗਰਵ ਨਾਲ ਭਰ ਗਿਆ। ਇਹ ਇੱਕ ਅਜਿਹੀ ਫਿ਼ਲਮ ਹੈ, ਜਿਸ ਨੂੰ ਹਰ ਭਾਰਤੀ ਵੇਖ ਸਕਦਾ ਹੈ। ਮੈਂ ਕਹਾਣੀ ਵਿੱਚ ਪੂਰੀ ਤਰ੍ਹਾਂ ਨਾਲ ਵਹਿ ਗਈ। ਇਹ ਸ਼ਾਨਦਾਰ ਅਤੇ ਬੇਜੋੜ ਹੈ।’
ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜਸਥਾਨ ਵਿੱਚ ਜਦੋਂ ਸਜੇ ਲੀਲਾ ਭੰਸਾਲੀ ਤੇ ਹਮਲਾ ਹੋਇਆ ਸੀ ਤਾਂ ੳਸੇ ਸਮੇਂ ਹਮਲਾਵਰਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੁੰਦੀ ਤਾਂ ਸਥਿਤੀ ਇਥੋਂ ਤੱਕ ਨਾ ਪਹੁੰਚਦੀ।