ਜ਼ਹਿਰ ਹੈ ਜ਼ਹਿਰ ਹੈ ਜ਼ਹਿਰ ਹੈ
ਚਾਰੇ ਪਾਸੇ ਛਾਇਆ ਜ਼ਹਿਰ ਹੈ
ਸਾਡੇ ਅੰਦਰ ਜ਼ਹਿਰ, ਬਾਹਰ ਜ਼ਹਿਰ
ਜਿੱਧਰ ਦੇਖੋ ਉੱਧਰ ਜ਼ਹਿਰ
ਪਾਣੀ ਜ਼ਹਿਰਲੀ, ਹਵਾ ਜ਼ਹਿਰਲੀ
ਧਰਤੀ ਜ਼ਹਿਰਲੀ, ਅੰਬਰ ਜ਼ਹਿਰਲਾ
ਪਤਾਲ ਜ਼ਹਿਰਲਾ, ਅਕਾਸ਼ ਜ਼ਹਿਰਲਾ
ਹੋਇਆ ਸਾਰਾ ਪੌਣ-ਪਾਣੀ ਜ਼ਹਿਰਲਾ
ਉਗਾਈਏ ਜ਼ਹਿਰ, ਖਾਈਏ ਜ਼ਹਿਰ
ਕਮਾਈਏ ਜ਼ਹਿਰ, ਵੰਡੀਏ ਜ਼ਹਿਰ
ਸੁਣਦੇ ਜ਼ਹਿਰ, ਕਹਿੰਦੇ ਜ਼ਹਿਰ
ਮਾਂ ਜ਼ਹਿਰਲੀ, ਬਾਪ ਜ਼ਹਿਰਲਾ
ਪੈਦਾ ਹੋਵੇ ਔਲਾਦ ਜ਼ਹਿਰਲੀ
ਹਰ ਪਾਸੇ ਹੁਣ ਫੈਲਾਏ ਜ਼ਹਿਰ
ਕੁਦਰਤ ਵਿਖਾਏ ਆਪਣਾ ਕਹਿਰ
ਕਿਉਕਿ ਚਾਰੇ ਪਾਸੇ ਫੈਲਿਆ ਜ਼ਹਿਰ
ਪਰ ਅਸੀਂ ਨਿਰਦੋਸ਼ ਹਾਂ !
ਕਿਉਂਕਿ ਅਸੀਂ ਮਾਸੂਮ ਹਾਂ
ਨਾ ਜਾਣਦੇ ਹਾਂ
ਨਾ ਪਹਿਚਾਣਦੇ
ਆਪਣੇ ਫਰਜ਼
ਪਰ ਸਾਨੂੰ ਪਤਾ ਹੈ
ਸਾਡੇ ਹੱਕ
ਸਰਕਾਰਾਂ ਦੇ ਫਰਜ਼
ਦੂਜੇ ਦੀਆਂ ਖ਼ਾਮੀਆਂ
ਆਪਣੀਆ ਖ਼ੂਬੀਆਂ
ਦੂਜਿਆਂ ਵੱਲ ਤੱਕਣਾ
ਭੀੜ ਦਾ ਹਿੱਸਾ ਬਣਨਾ
ਸਾਨੂੰ ਖ਼ੂਬ ਆਉਂਦਾ ਹੈ
ਸਿਸਟਮ ਦਾ ਹਿੱਸਾ ਬਣਨਾ
ਤੇ ਸਿਸਟਮ ਨੂੰ ਹੀ ਨਿੰਦਣਾ
ਸਾਨੂੰ ਆਪਣਾ ਨਿੱਜ ਪਿਆਰਾ
ਆਪਣੀ ਅਕਲ ਪਿਆਰੀ
ਆਪਣਾ ਪਰਿਵਾਰ ਪਿਆਰਾ
ਕੀ ਲੈਣਾ ਹੈ ਕਿਸੇ ਕੋਲੋ
ਸਾਡਾ ਤਾਂ ਹੋਵੇ ਚੰਗਾ ਗੁਜ਼ਾਰਾ
ਅੱਗ ਨਾ ਉਦੋਂ ਤੱਕ ਅੱਗ ਲੱਗੇ
ਜਦੋਂ ਤੱਕ ਨਾ ਘਰ ਸਾਡੇ ਪਹੁੰਚੇ
ਫਿਰ ਮਚਾਈਏ ਹਾਲ-ਦੁਹਾਈਏ
ਪਰ ਪਹਿਲਾ ਰਹਿੰਦੇ ਹਾਂ ਸੁੱਤੇ