ਓਸਲੋ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਚ ਨਵ ਹੋਂਦ ਚ ਆਏ ਨਵੇਂ ਕੱਲਬ ਇੰਡੀਅਨ ਕਮਿਊਨਿਟੀ ਆਫ ਓਸਲੋ ਅਤੇ ਆਕਰਹੂਸ ਵੱਲੋਂ ਸਮੂਹ ਭਾਰਤੀਚਾਰੇ ਨੂੰ ਮੁੱਖ ਰੱਖਦੇ ਹੋਏ ਨਾਰਵੇ ਸਥਿਤ ਭਾਰਤੀ ਅੰਬੈਸੀ ਦੇ ਦੋ ਬਹੁਤ ਹੀ ਮਿਲਣਸਾਰ ਅਤੇ ਕਾਬਿਲ ਸਕੱਤਰਾਂ ਸ੍ਰੀ ਨਾਉਰਮ ਜੇ ਸਿੰਘ ਤੇ ਸ੍ਰੀ ਐਨ ਪੋਨਾਅਪਨ ਜੀ ਜਿਹਨਾਂ ਨੇ ਹਮੇਸ਼ਾ ਹੀ ਅੰਬੈਸੀ ਚ ਆਏ ਹਰ ਭਾਰਤੀ ਮੂਲ ਦੇ ਬਸ਼ਿੰਦੇ ਦੀ ਪਹਿਲ ਦੇ ਆਧਾਰ ਤੇ ਹਰ ਸੰਭਵ ਮਦਦ ਕੀਤੀ, ਉਹਨਾਂ ਦੇ ਸ਼ਲਾਘਾਯੋਗ ਕੰਮਾਂ ਪ੍ਰਤੀ ਇੱਕ ਫੇਅਰਵੈਲ ਪਾਰਟੀ ਦਾ ਆਜੋਯਨ ਓਸਲੋ ਦੇ ਏਸ਼ੀਅਨ ਖਾਊ ਅਤੇ ਬ੍ਰਿਸਟਲ ਹੋਟਲ ਵਿੱਚ ਕੀਤਾ ਗਿਆ ਅਤੇ ਇਹਨਾਂ ਸੱਕਤਰਾਂ ਦੇ ਸਨਮਾਨ ਵਜੋਂ ਭੋਜਨ ਅਤੇ ਕੇਕ ਚਾਹ ਪਾਰਟੀ ਦੇ ਪ੍ਰੋਗਰਾਮ ਰੱਖੇ ਗਏ। ਇਸ ਮੌਕੇ ਓਸਲੋ ਸਥਿਤ ਮੌਜੂਦਾ ਭਾਰਤੀ ਰਾਜਦੂਤ ਸ਼੍ਰੀ ਦੇਵਰਾਜ ਪ੍ਰਧਾਨ ਨੇ ਯੁਨਿਟੀ ਕੱਲਬ ਦੀ ਸ਼ਲਾਘਾ ਕਰਦੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਪੂਰਾ ਦਾ ਪੂਰਾ ਅੰਬੈਸੀ ਸਟਾਫ ਇੱਕ ਹੀ ਪ੍ਰੋਗਰਾਮ ਚ ਸ਼ਿਰਕਤ ਕਰ ਰਿਹਾ ਹੈ ਅਤੇ ਨਾਰਵੇ ਵਿੱਚ ਵੱਸਦੇ ਭਾਰਤੀਆਂ ਵੱਲੋਂ ਹਮੇਸ਼ਾਂ ਹੀ ਮਾਣ ਸਨਮਾਨ ਮਿਲਿਆ ਅਤੇ ਅਸੀਂ ਹਮੇਸ਼ਾਂ ਕਿਸੇ ਵੀ ਵਕਤ ਆਪਣੇ ਭਾਰਤੀ ਮੂਲ ਦੇ ਲੋਕਾਂ ਦੀ ਕਿਸੇ ਵੀ ਮੁਸ਼ਕਿਲ ਨੂੰ ਹੱਲ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਾਂ। ਯੂਨਿਟੀ ਕੱਲਬ ਵੱਲੋ ਦੋਨਾਂ ਸੱਕਤਰਾਂ ਦੀ ਸੇਵਾ ਪ੍ਰਤੀ ਸੁਹਣੇ ਫੁੱਲਾਂ ਦੇ ਗੁੱਲਦਸਤਾ ਅਤੇ ਸਨਮਾਨ ਸੰਦੇਸ਼ ਪੜਕੇ ਸਨਮਾਨਿਤ ਕੀਤਾ ਗਿਆ, ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਡੀਆ ਨਾਰਵੇ ਨਵੀਕਰਨ ਦੇ ਡਾਈਰੈਕਟਰ ਹੇਲਗੇ ਟਰੀਤੀ ਜਿਹਨਾਂ ਦਾ ਆਫਿਸ ਨਾਰਵੀਜੀਅਨ ਅੰਬੈਸੀ ਦਿੱਲੀ ਵਿਖੇ ਹੈ ਵੀ ਹਾਜ਼ਿਰ ਸਨ। ਜਾਦੂਈ ਕਲਾ ਦਾ ਮਾਹਿਰ ਯੁਵਾ ਜਾਦੂਗਰ ਅਲੇਸਜੇਦਾਰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਹਰ ਇੱਕ ਨੂੰ ਹੈਰਾਨ ਕਰ ਦਿੱਤਾ। ਇਸ ਯਾਦਗਰੀ ਸ਼ਾਮ ਦਾ ਸੋਹਣਾ ਪ੍ਰਬੰਧ ਯੂਨਿਟੀ ਸੰਸਥਾ ਦੇ ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਮਨੋਜ ਠਾਕੁਰ, ਸ੍ਰੀ ਸੁਨੀਲ ਵਰਮਾ, ਸ਼੍ਰੀ ਸੂਬਾ ਰਾਉ ਅਤੇ ਦੀਪਿਕਾ ਰਾਏ ਨੂੰ ਜਾਂਦਾ ਹੈ।
ਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾਂ ਦੇ ਨਾਰਵੇ ‘ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋਂਂ ਫੇਅਰਵੈਲ ਪਾਰਟੀ
This entry was posted in ਅੰਤਰਰਾਸ਼ਟਰੀ.