ਲੁਧਿਆਣਾ – ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਥੱਲੇ ਵੱਲ ਜਾ ਰਿਹਾ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਤੇ ਪੰਜਾਬ ਦੇ ਲੋਕ ਪਾਣੀ ਦੇ ਨੀਵੇਂ ਹੋ ਰਹੇ ਪੱਧਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇ ਪਾਣੀ ਦੀ ਹੋਰ ਫ਼ਜੂਲ ਵਰਤੋਂ ਨੂੰ ਰੋਕਣ ਲਈ ਕੋਈ ਠੋਸ ਯਤਨ ਨਾ ਕੀਤੇ ਗਏ ਤਾਂ ਲੋਕਾਂ ਨੂੰ ਪਾਣੀ ਦੀ ਕਿਲੱਤ ਨਾਲ ਜੂਝਣਾ ਪੈ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੁਸ਼ੀਲ ਕੁਮਾਰ ਰਿੰਕੂ ਵਿਧਾਇਕ ਜਲੰਧਰ ਪੱਛਮੀ ਨੇ ਆਪਣੀ ਲੁਧਿਆਣਾ ਫੇਰੀ ਦੌਰਾਨ ਗੁਰੂ ਗਿਆਨ ਵਿਹਾਰ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਜੋਗਿੰਦਰ ਸਿੰਘ ਜੰਗੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਇਸ ਮੌਕੇ ਉਹਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓਬੀਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਜਸਵੀਰ ਸਿੰਘ ਜੱਸਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਜੋਗਿੰਦਰ ਸਿੰਘ ਜੰਗੀ, ਸ਼ੋਸਲ ਮੀਡੀਆ ਸੈ¤ਲ ਲੁਧਿਆਣਾ ਦੇ ਪ੍ਰਧਾਨ ਜੱਸੀ ਸੇਖੋਂ, ਗੁਰਪ੍ਰੀਤ ਸਿੰਘ ਸੋਨੂੰ, ਤਰਸੇਮ ਜਸੂਜਾ, ਗਗਨਦੀਪ ਸਿੰਘ ਬੱਠਲਾ, ਕੇਵਲ ਜਵੱਦੀ, ਕਰਨਜੋਤ ਸਿੰਘ ਕਿੱਟੂ, ਸੁਰੇਸ਼ ਕੁਮਾਰ ਅਰੋੜਾ ਨਾਲ ਨਹਿਰੀ ਪਾਣੀ ਨੂੰ ਕਨਵਰਟ ਕਰਕੇ ਪੀਣ ਵਾਲੇ ਪਾਣੀ ਵਾਰੇ ਪ੍ਰਜੇਕਟ ਤੇ ਚਰਚਾ ਕੀਤੀ।
ਇਸ ਮੌਕੇ ਵਿਧਾਇਕ ਰਿੰਕੂ ਨੇ ਕਿਹਾ ਕਿ ਪੰਜਾਬ ਵਿਚ ਹਰ ਸਾਲ 60 ਫੀਸਦੀ ਧਰਤੀ ਤੇ ਕਰੀਬ 88 ਲੱਖ ਏਕੜ ’ਚ ਝੋਨੇ ਦੀ ਬਿਜਾਈ ਹੁੰਦੀ ਹੈ। ਇਸੇ ਹਿਸਾਬ ਨਾਲ ਜੇਕਰ ਝੋਨੇ ਦੀ ਬਿਜਾਈ ਹੁੰਦੀ ਰਹੀਂ ਤਾਂ ਆਉਣ ਵਾਲੇ ਥੋੜੇ ਸਾਲਾਂ ਵਿਚ ਹੀ ਪਾਣੀ ਦਾ ਪੱਧਰ 200 ਫੁੱਟ ਤੋਂ ਥੱਲੇ ਜਾਣ ਦਾ ਅਨੁਮਾਨ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਝੋਨੇ ਦੀ ਫ਼ਸਲ ਤੋਂ ਬਿਨਾ ਪੰਜਾਬ ਅੰਦਰ ਲੱਗੀਆ ਛੋਟੀਆ-ਛੋਟੀਆ ਫੈਕਟਰੀਆਂ, ਕਾਰਖਾਨਿਆ ਤੋਂ ਬਿਨਾਂ ਘਰਾਂ ’ਚ ਪਾਣੀ ਦੀ ਫ਼ਜੂਲ ਖਰਚੀ ਹੋ ਰਹੀ ਹੈ।