ਲੁਧਿਆਣਾ : ਕੈਨੇਡਾ-ਸਥਿਤ ਬ੍ਰਿਟਿਸ਼ ਕੋਲੰਬੀਆ ਪੰਜਾਬੀ ਕਲਚਰਲ ਫਾਊਂਡੇਸ਼ਨੇ ਨੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪ੍ਰਵਾਸੀ ਪੰਜਾਬੀ ਸਾਹਿਤ ਅਧਿਆਪਨ ਕੇਂਦਰ ਦੇ ਸਹਿਯੋਗ ਨਾਲ 17 ਫਰਵਰੀ ਨੂੰ ਨਾਮਵਰ ਲੇਖਕ ਤੇ ਪੱਤਰਕਾਰ ਹਰਬੀਰ ਸਿੰਘ ਭੰਵਰ ਨੂੰ ਪੰਜਵਾਂ ਪ੍ਰੀਤਮ ਸਿੰਘ ਬਾਸੀ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ। ਸਨਮਾਨ ਵਿਚ 51,000/- ਰੁਪੲ, ਇਕ ਦੋਸ਼ਾਲਾੇ ਤੇ ਸਨਮਾਨ ਪਤਰ ਸ਼ਮਿਲ ਹਨ।ਗ.ਗ.ਨ. ਖਾਲਸਾ ਕਾਲਜ ਵਿਖੇ ਹੋਏ ਸਨਮਨ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਯੂਨੀਵਰਸਿਟੀ ਬਠਿਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ। ਮਰਹੂਮ ਪ੍ਰੀਤਮ ਸਿੰਘ ਬਾਸੀ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਦੇ ਪਿਤਾ ਸਨ । ਜਾਲੰਧਰ ਜ਼ਿਲੇ ਨਾਲ ਸਬੰਧਤ ਇਹ ਪਰਿਵਾਰ ਲਗਭਗ 40 ਸਾਲਾ ਪਹਿਲਾਂ ਪ੍ਰਵਾਸ ਕਰਕੇ ਕੈਨੇਡਾ ਚਲਾ ਗਿਆ ਸੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਜੋਹਲ਼ ਨੇ ਕਿਹਾ ਕਿ ਬਲਿਊ ਸਟਾਰ ਬਾਰੇ ਬਹੁਤ ਪੁਸਤਕਾ ਆ ਚੁਕੀਆਂ ਹਨ,ਪਰ ਸ੍ਰੀ ਭੰਵਰ ਨੇ ਆਪਣੀ ਪੁਸਤਕ “ਡਾਇਰੀ ਦੇ ਪੰਨੇ” ਅਤੇ ਪਤਰਕਾਰ ਪੀ.ਪੀ.ਐਸ. ਗਿਲ ਨੇ ਆਪਣੀ ਪੁਸਤਕ ‘ ਬਲੱਡ ਆਨ ਦਿ ਗਰੀਨ” ਵਿਚ ਸਾਰੀਆ ਚਸ਼ਮ ਦੀਦ ਘਟਨਾਵਾ ਦਾ ਬੜੀ ਬੇਬਾਕੀ, ਨਿਰਪਖਤਾ ਤੇ ਨਿਡਰਤਾ ਨਾਲ ਵਰਨਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਉਜੜਦਾ ਜਾ ਰਿਹਾ ਹੈ,ਨੌਜਵਾਨ ਵਿਦੇਸ਼ ਜਾਣ ਦੀ ਦੌੜ ਵਿਚ ਲਗੇ ਹਨ,ਕਿਸੇ ਨੂੰ ਆਪਣਾ ਉਜਲਾ ਭਵਿੱਖ ਦਿਖਾਈ ਨਹੀਂ ਦਿੰਦਾ, ਸਰਕਾਰ ਦਾ ਇਧਰ ਕੋਈ ਧਿਆਨ ਨਹੀਂ,ਪ੍ਰਵਾਸੀ ਪੰਜਾਬੀ ਹੀ ਪੰਜਾਬ, ਪੰਜਾਬੀ ਭਾਸ਼ਾ ਤੇ ਸੀਭਆਚਾਰ ਬਚਾਉਣ ਲਈ ਆਪਣੇ ਯਤਨ ਕਰਨ।
ਕਾਲਜ ਦੇ ਪਿੰਸੀਪਲ ਡਾ. ਅਰਵਿੰਦਰ ਸਿੰਘ ਨੇ ਕੀਤਾ। ਫਾਊਂਡੇਸ਼ਨ ਦੇ ਅਂਤ੍ਰਿੰਗ ਮੈਂਬਰ ਨਾਵਲਕਾਰ ਜਰਨੈਲ ਸਿੰਘ ਸੇਖਾ ਫਾਊਂਡੇਸ਼ਨ ਦੀ ਸਥਾਪਨਾ ਤੇ ਕਾਰਜ ਬਾਰੇ ਜਾਣਕਾਰੀ ਦਿਤੀ। ਮੰਗਾ ਸਿੰਘ ਬਾਸੀ ਨੇ ਆਪਣੇ ਪਿਤਾ ਸ. ਪ੍ਰੌਤਮ ਸਿੰਘ ਦੇ ਜਵਿਨ ਤੇ ਸਮਾਜ ਸੇਵਾ ਬਾਰੇ ਦਸਿਆ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ ਵਾਈਸ ਚਾਂਸਲਰ ਪ੍ਰੋ. ਪ੍ਰਿਥਪਾਲ ਸਿੰਘ ਕਪੂਰ ਨੇ ਸ੍ਰੀ ਭੰਵਰ ਦੇ ਜਵਿਨ ਤੇ ਸਾਹਿਤ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ।