ਵੱਲੋਂ: ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।
ਵੱਲ: ਸਤਿਕਾਰਯੋਗ ਸ੍ਰੀ ਜਸਟਿਨ ਟਰੂਡੋ,
ਵਜ਼ੀਰ-ਏ-ਆਜ਼ਮ,
ਓਟਾਵਾ (ਕੈਨੇਡਾ)।
6033/ਸਅਦਅ/2018 20 ਫਰਵਰੀ 2018
ਸਤਿਕਾਰਯੋਗ ਸ੍ਰੀ ਜਸਟਿਨ ਟਰੂਡੋ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਆਪ ਜੈਸੇ ਨੇਕ ਇਮਾਨਦਾਰ ਇਨਸਾਫ ਪਸੰਦ ਇਨਸਾਨਾਂ ਦੀਆਂ ਸੁਭ ਇਛਾਵਾਂ, ਗੁਰੂ ਸਾਹਿਬਾਨ ਜੀ ਦੀਆਂ ਅਪਾਰ ਕ੍ਰਿਪਾ ਅਤੇ ਬਖ਼ਸਿਸ਼ਾਂ ਸਦਕਾ ਅਸੀਂ ਸਭ ਅਤੇ ਸਮੁੱਚੀ ਸਿੱਖ ਕੌਮ ਇਸ ਸਥਾਨ ਪਰ ਪੂਰਨ ਚੜ੍ਹਦੀ ਕਲਾ ਵਿਚ ਹਾਂ। ਆਪ ਜੀ ਦੀ, ਆਪ ਜੀ ਦੇ ਪਰਿਵਾਰ ਦੇ ਮੈਬਰਾਂ ਦੀ ਅਤੇ ਆਪ ਜੀ ਦੇ ਉੱਚੇ-ਸੁੱਚੇ ਖਿਆਲਤਾ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਤਹਿ ਦਿਲੋਂ ਅਰਦਾਸ ਕਰਦੇ ਹਾਂ । ਉਮੀਦ ਹੈ ਆਪ ਜੀ ਪੂਰਨ ਚੜ੍ਹਦੀ ਕਲਾ ਵਿਚ ਵਿਚਰ ਰਹੇ ਹੋਵੋਗੇ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਆਪ ਜੀ ਵੱਲੋਂ ਪੰਜਾਬ ਵਿਖੇ ਸਿੱਖ ਕੌਮ ਦੇ ਸਰਬਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਆਮਦ ਉਤੇ ਪੂਰੇ ਗਰਮਜੋਸ਼ੀ ਨਾਲ ਭਰਪੂਰ ਸਵਾਗਤ ਕਰਦਾ ਹੋਇਆ ‘ਜੀ-ਆਇਆ’ ਕਹਿੰਦਾ ਹੈ, ਉਥੇ ਇਹ ਵੀ ਉਮੀਦ ਰੱਖਦੇ ਹਾਂ ਕਿ ਆਪ ਜੀ ਅਤੇ ਆਪ ਜੀ ਦੀ ਕੈਨੇਡਾ ਸਰਕਾਰ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਦੀ ਸੋਚ ਉਤੇ ਨਿਰਪੱਖਤਾ ਨਾਲ ਪਹਿਰਾ ਦੇਣ ਵਾਲੀ ਸਿੱਖ ਕੌਮ, ਪੰਜਾਬੀਆਂ ਅਤੇ ਪੰਜਾਬ ਸੂਬੇ ਦੀ ਪਵਿੱਤਰ ਧਰਤੀ ਨਾਲ ਆਪਣਾ ਕੈਨੇਡਾ ਸਰਕਾਰ ਤੇ ਕੈਨੇਡਾ ਨਿਵਾਸੀਆਂ ਦੇ ਸੰਬੰਧਾਂ ਨੂੰ ਪਹਿਲੇ ਨਾਲੋਂ ਵੀ ਵਧੇਰੇ ਮਜ਼ਬੂਤੀ, ਸੁਹਿਰਦਤਾ ਤੇ ਸਹਿਜ ਨਾਲ ਸਦਾ ਲਈ ਕਾਇਮ ਰੱਖੋਗੇ ।
ਦੂਸਰੀ ਬੇਨਤੀ ਇਹ ਹੈ ਕਿ ਆਪ ਜੀ ਦੀ ਕੈਨੇਡਾ ਸਰਕਾਰ ਨੇ ਜੋ ਓਟਾਰੀਓ ਦੀ ਅਸੈਬਲੀ ਵਿਚ ਭਾਰਤੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਦੀ ਨਸ਼ਲਕੁਸੀ ਸੰਬੰਧੀ ਮਤਾ ਪਾਸ ਕਰਵਾਕੇ, ਸਿੱਖ ਕੌਮ ਉਤੇ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਢਾਹੇ ਗਏ ਜ਼ਬਰ-ਜੁਲਮ ਵਿਰੁੱਧ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੇ ਹੱਕ ਵਿਚ ਸਰਬਸਾਂਝੀ ਰਾਏ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ, ਉਸ ਲਈ ਅਸੀਂ ਆਪ ਜੀ, ਓਟਾਰੀਓ ਸੂਬੇ ਦੀ ਆਪ ਜੀ ਦੀ ਹਕੂਮਤ ਦੇ ਸਿੱਖ ਕੌਮ ਦੇ ਬਿਨ੍ਹਾਂ ਤੇ ਧੰਨਵਾਦ ਕਰਦੇ ਹੋਏ ਇਹ ਉਮੀਦ ਰੱਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਵੱਲੋਂ ਇੰਡੀਅਨ ਹਕੂਮਤ ਦੇ ਗੈਰ-ਕਾਨੂੰਨੀ ਤੇ ਗੈਰ-ਸਮਾਜੀ ਅਮਲਾਂ ਵਿਰੁੱਧ ਜਮਹੂਰੀਅਤ ਤੇ ਅਮਨਮਈ ਢੰਗਾਂ ਰਾਹੀ ਸੰਘਰਸ਼ ਸੁਰੂ ਕੀਤਾ ਹੋਇਆ ਹੈ ਅਤੇ ਆਪਣਾ ਆਜ਼ਾਦ ਪ੍ਰਭੂਸਤਾ ਸਿੱਖ ਰਾਜ ਕਾਇਮ ਕਰਨ ਲਈ ਤੱਤਪਰ ਹੈ, ਉਸ ਸੰਘਰਸ਼ ਦੀ ਆਪ ਜੀ ਤੇ ਆਪ ਜੀ ਦੀ ਸਰਕਾਰ ਇਸੇ ਤਰ੍ਹਾਂ ਹਰ ਪੱਖ ਤੋਂ ਮਦਦ ਕਰਦੀ ਰਹੇਗੀ ਅਤੇ ਡਿਪਲੋਮੈੇਟਿਕ ਢੰਗਾਂ ਦੀ ਵਰਤੋਂ ਕਰਦੇ ਹੋਏ ਸਾਨੂੰ ਆਪਣਾ ਸਿੱਖ ਸਟੇਟ ਕਾਇਮ ਕਰਨ ਵਿਚ ਸਹਿਯੋਗ ਕਰੋਗੇ ।
ਜੋ ਜੂਨ 1984 ਵਿਚ ਇੰਡੀਆਂ ਦੇ ਹੁਕਮਰਾਨਾਂ ਜਿਨ੍ਹਾਂ ਵਿਚ ਕਾਂਗਰਸ, ਬੀਜੇਪੀ ਅਤੇ ਹੋਰ ਹਿੰਦੂ ਮੁਤੱਸਵੀ ਸੰਗਠਨ ਸਭ ਇਕ ਸਨ ਅਤੇ ਸਭਨਾਂ ਨੇ ਇਕ ਡੂੰਘੀ ਸਾਜਿ਼ਸ ਤਹਿਤ ਹਿੰਦ ਫ਼ੌਜ, ਸੋਵੀਅਤ ਯੂਨੀਅਨ ਅਤੇ ਬਰਤਾਨੀਆ ਦੀ ਫ਼ੌਜ ਨਾਲ ਮਿਲਕੇ ਆਪਣੇ ਹੀ ਇੰਡੀਆਂ ਨਿਵਾਸੀ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਕੋਈ 25 ਹਜ਼ਾਰ ਦੇ ਕਰੀਬ ਨਿਹੱਥੇ ਤੇ ਨਿਰਦੋਸ਼ ਸਿੱਖ ਸਰਧਾਲੂਆਂ ਜਿਨ੍ਹਾਂ ਵਿਚ ਨੌਜ਼ਵਾਨ, ਬੱਚੇ, ਬੀਬੀਆਂ, ਬਜ਼ੁਰਗ ਸਨ, ਦਾ ਕਤਲੇਆਮ ਕੀਤਾ । ਫਿਰ ਅਕਤੂਬਰ 1984 ਵਿਚ ਸਿੱਖਾਂ ਦੇ ਹੋਏ ਕਤਲੇਆਮ, 2000 ਵਿਚ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ 43 ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ, 2015 ਵਿਚ ਬਰਗਾੜੀ ਵਿਖੇ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਹੋਏ ਕਤਲਾਂ ਦੇ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 95 ਵਾਰ ਕੀਤੇ ਗਏ ਅਪਮਾਨ ਦੇ ਦੋਸ਼ੀਆਂ ਦੀ ਅਜੇ ਤੱਕ ਪਹਿਚਾਣ ਤੇ ਗ੍ਰਿਫ਼ਤਾਰੀ ਨਹੀਂ ਕੀਤੀ ਗਈ । ਭਾਈ ਜਸਪਾਲ ਸਿੰਘ ਚੌੜ ਸਿੱਧਵਾ, ਭਾਈ ਦਰਸ਼ਨ ਸਿੰਘ ਲੋਹਾਰਾ, ਭਾਈ ਜਗਜੀਤ ਸਿੰਘ ਜੰਮੂ, ਬਲਕਾਰ ਸਿੰਘ ਮੁੰਬਈ, ਹਰਵਿੰਦਰ ਸਿੰਘ ਡੱਬਵਾਲੀ, ਕਮਲਜੀਤ ਸਿੰਘ ਸੁਨਾਮ ਆਦਿ ਅਜਿਹੇ ਕਤਲਾਂ ਨਾਲ ਸੰਬੰਧਤ ਦੋਸ਼ੀਆਂ ਨੂੰ ਅੱਜ ਤੱਕ ਸਾਹਮਣੇ ਨਹੀਂ ਲਿਆਂਦਾ ਗਿਆ । ਇਸੇ ਤਰ੍ਹਾਂ ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਸਿੱਖ ਕੌਮ ਦੀ ਸਿੱਖ ਰੈਫਰੈਸ ਲਾਈਬ੍ਰੇਰੀ ਅਤੇ ਸਿੱਖ ਕੌਮ ਦੇ ਤੋਸਾਖਾਨਾ ਵਿਚੋਂ ਹਿੰਦ ਫ਼ੌਜ ਵੱਲੋਂ ਲੁੱਟੇ ਗਏ ਬੇਸ਼ਕੀਮਤੀ ਅਮੁੱਲ ਵਸਤਾਂ, ਦਸਤਾਵੇਜ਼ ਅਤੇ ਹੋਰ ਯਾਦਗਰੀ ਸਮਾਨ ਅਜੇ ਤੱਕ ਸਿੱਖ ਕੌਮ ਨੂੰ ਵਾਪਸ ਨਹੀਂ ਦਿੱਤਾ ਗਿਆ । ਉਸ ਮਨੁੱਖਤਾ ਵਿਰੋਧੀ ਅਮਲ ਨੂੰ ਮੁੱਖ ਰੱਖਦੇ ਹੋਏ ਇੰਡੀਆਂ ਦੀ ਆਪ ਜੀ ਦੀ ਇਸ ਯਾਤਰਾ ਸਮੇਂ ਅਤੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਸਮੇਂ ਜਦੋਂ ਪੱਤਰਕਾਰ ਆਪ ਜੀ ਨੂੰ ਜ਼ਲ੍ਹਿਆਂਵਾਲੇ ਬਾਗ ਦੇ ਸਾਕੇ ਜਾਂ ਇਸ ਉਪਰੋਕਤ ਬਲਿਊ ਸਟਾਰ ਅਤੇ ਸਿੱਖ ਕਤਲੇਆਮ ਸੰਬੰਧੀ ਪ੍ਰਸ਼ਨ ਪੁੱਛਣਗੇ ਤਾਂ ਆਪ ਜੀ ਇਸਦਾ ਇਨਸਾਨੀਅਤ ਅਤੇ ਮਨੁੱਖਤਾ ਦੇ ਨਾਤੇ ਜੋਰਦਾਰ ਸ਼ਬਦਾਂ ਵਿਚ ਜ਼ਰੂਰ ਖੰਡਨ ਕਰੋਗੇ । ਇਸ ਤੋਂ ਇਲਾਵਾ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸਿੱਖ ਕੌਮ ਸਟੇਟਲੈਸ ਕੌਮ ਹੈ । ਇਸ ਉਤੇ ਬਲਿਊ ਸਟਾਰ ਵਰਗਾਂ ਫ਼ੌਜੀ ਹਮਲਾ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ । ਬਲਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜੋ ਉਸ ਸਮੇਂ ਸਿੱਖ ਕੌਮ ਦੇ ਆਜ਼ਾਦੀ ਦੇ ਸੰਘਰਸ਼ ਦੀ ਅਗਵਾਈ ਕਰਦੇ ਸਨ, ਉਨ੍ਹਾਂ ਨਾਲ ਇੰਡੀਆਂ ਦੇ ਹੁਕਮਰਾਨਾਂ ਨੂੰ ਟੇਬਲ-ਟਾਕ ਦਾ ਦਲੀਲ ਅਤੇ ਸਹਿਜ਼ ਪੂਰਵਕ ਰਸਤਾ ਅਪਣਾਕੇ ਆਪਸੀ ਗੱਲਬਾਤ ਕਰਦੇ ਹੋਏ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ ਸੀ ।
ਤੀਸਰਾ ਆਪ ਜੀ ਦੇ ਧਿਆਨ ਵਿਚ ਇਹ ਵੀ ਲਿਆਉਣਾ ਚਾਹੁੰਦੇ ਹਾਂ ਕਿ 23 ਜੂਨ 1985 ਵਿਚ ਜੋ ਏਅਰ ਇੰਡੀਆਂ ਫਲਾਈਟ ਟੋਰਾਟੋ ਤੋਂ ਇੰਡੀਆਂ ਆ ਰਹੀ ਸੀ ਅਤੇ ਜਿਸਦਾ ਸਮੁੰਦਰ ਦੀ ਸਤ੍ਹਾਂ ਉਪਰ ਹੀ ਬੰਬ ਵਿਸਫੋਟ ਰਾਹੀ ਦਰਦਨਾਕ ਹਾਦਸਾ ਹੋਇਆ ਸੀ ਅਤੇ ਜਿਸ ਵਿਚ 329 ਕੁਲ ਮੁਸਾਫਿਰਾਂ ਦੀ ਹਾਦਸਾਗ੍ਰਸਤ ਮੌਤ ਹੋ ਗਈ ਸੀ, ਉਸ ਉਡਾਨ ਵਿਚ ਕੈਨੇਡਾ ਤੋਂ ਇੰਡੀਆਂ ਦੇ ਦੋ ਸਫ਼ੀਰ ਵੀ ਆ ਰਹੇ ਸਨ ਜਿਨ੍ਹਾਂ ਨੇ ਆਪਣੀ ਯਾਤਰਾ ਨੂੰ ਬਿਲਕੁਲ ਆਖਰੀ ਸਮੇਂ ਤੇ ਇਸ ਲਈ ਮਨਸੂਖ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਆਪਣੇ ਸਫਾਰਤਖਾਨੇ ਅਤੇ ਇੰਡੀਆਂ ਦੀਆਂ ਖੂਫੀਆ ਏਜੰਸੀਆਂ ਰਾਹੀ ਇਹ ਜਾਣਕਾਰੀ ਸੀ ਕਿ ਇਸ ਜ਼ਹਾਜ ਦਾ ਉਡਾਨ ਦੌਰਾਨ ਹੀ ਹਾਦਸਾ ਹੋਵੇਗਾ । ਇਸ ਲਈ ਹੀ ਉਨ੍ਹਾਂ ਨੇ ਆਪਣੀਆ ਟਿਕਟਾਂ ਕੈਸਲ ਕਰਵਾ ਦਿੱਤੀਆ ਸਨ । ਇਥੇਂ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਕੈਨੇਡਾ ਦੀ ਹਕੂਮਤ ਨੇ ਉਸ ਸਮੇਂ ਜੌਹਨ ਮੇਜਰ ਕਮਿਸ਼ਨ ਰਾਹੀ ਇਸ ਹਵਾਈ ਜ਼ਹਾਜ ਕਾਂਡ ਦੀ ਜਾਂਚ ਕਰਵਾਈ ਸੀ । ਪਰ ਇੰਡੀਅਨ ਉਨ੍ਹਾਂ ਸਫ਼ੀਰਾਂ ਜਿਨ੍ਹਾਂ ਨੇ ਆਖਰੀ ਸਮੇਂ ਤੇ ਆਪਣੀ ਯਾਤਰਾ ਮਨਸੂਖ ਕਰ ਦਿੱਤੀ ਸੀ, ਉਸ ਦਿਸ਼ਾ ਵੱਲ ਜਾਂਚ ਨੂੰ ਪੂਰਨ ਨਹੀਂ ਕੀਤਾ ਅਤੇ ਇਸ ਹਾਦਸੇ ਨੂੰ ਸਾਜ਼ਸੀ ਢੰਗ ਨਾਲ ਸਿੱਖ ਕੌਮ ਦੇ ਸਿਰ ਮੜ੍ਹ ਦਿੱਤਾ ਸੀ । ਜਦੋਂਕਿ ਉਪਰੋਕਤ ਜਾਂਚ ਉਪਰੋਕਤ ਦੋਵੇ ਇੰਡੀਅਨ ਸਫ਼ੀਰਾਂ ਵੱਲ ਵੀ ਆਉਣੀ ਚਾਹੀਦੀ ਸੀ ਤਦ ਹੀ ਇਸ ਹਾਦਸੇ ਦਾ ਸੱਚ ਸਹੀ ਤਰੀਕੇ ਸਾਹਮਣੇ ਆ ਸਕਦਾ । ਕਿਉਂਕਿ ਇਸ ਸਮੇਂ ਆਪ ਜੀ ਕੈਨੇਡਾ ਦੇ ਵਜ਼ੀਰ-ਏ-ਆਜ਼ਮ ਹੋ । ਇਸ 1985 ਦੇ ਕਨਿਸਕ ਹਵਾਈ ਜ਼ਹਾਜ ਕਾਂਡ ਦੀ ਜਾਂਚ ਨੂੰ ਦੁਬਾਰਾ ਖੋਲ੍ਹਕੇ ਸਭ ਪੱਖਾਂ ਤੋਂ ਜਾਂਚ ਕਰਵਾਉਣ ਅਤੇ ਸੱਚ ਨੂੰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਨਿਭਾਉਦੇ ਹੋਏ ਸਿੱਖ ਕੌਮ ਤੇ ਇਸ ਹਾਦਸੇ ਦੇ ਲਗਾਏ ਗਏ ਦੋਸ਼ਾਂ ਤੋਂ ਬਰੀ ਕਰਨ ਦੀ ਜਿੰਮੇਵਾਰੀ ਵੀ ਨਿਭਾਉਗੇ ।
ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਡ ਆਦਿ ਯੂਰਪਿੰਨ ਤੇ ਪੱਛਮੀ ਮੁਲਕਾਂ ਵਿਚ ਇੰਡੀਅਨ ਸਫ਼ਾਰਤਖਾਨੇ ਹਨ, ਉਨ੍ਹਾਂ ਵਿਚ ਇੰਡੀਆਂ ਦੀਆਂ ਖੂਫੀਆ ਏਜੰਸੀਆਂ ਆਈ.ਬੀ, ਰਾਅ ਦੇ ਅਫ਼ਸਰਾਂ ਦੀਆਂ ਹੀ ਇਸ ਲਈ ਨਿਯੁਕਤੀਆਂ ਕੀਤੀਆ ਜਾਂਦੀਆਂ ਹਨ ਤਾਂ ਕਿ ਇਨ੍ਹਾਂ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਅਤੇ ਉਨ੍ਹਾਂ ਦੇ ਗੁਰੂਘਰਾਂ ਦੇ ਪ੍ਰਬੰਧ ਵਿਚ ਦਖ਼ਲ ਦੇ ਕੇ ਇੰਡੀਅਨ ਹਕੂਮਤ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਪੂਰੀ ਕਰਦੀ ਰਹੇ । ਇਹੀ ਵਜਹ ਹੈ ਕਿ ਕੈਨੇਡਾ ਅਤੇ ਹੋਰ ਮੁਲਕਾਂ ਵਿਚ ਸਿੱਖ ਕੌਮ ਨਾਲ ਸੰਬੰਧਤ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਆਪਣੇ ਗੁਰੂਘਰਾਂ ਦੇ ਪ੍ਰਬੰਧ ਵਿਚ ਇਨ੍ਹਾਂ ਇੰਡੀਅਨ ਸਫ਼ੀਰਾਂ, ਡਿਪਲੋਮੈਟਸ ਅਤੇ ਸਰਕਾਰੀ ਅਧਿਕਾਰੀਆਂ ਦੇ ਦਾਖਲਿਆ ਉਤੇ ਪਾਬੰਦੀ ਲਗਾ ਦਿੱਤੀ ਹੈ । ਜਿਹੜੇ ਸਿੱਖ ਇਨ੍ਹਾਂ ਸਫ਼ਾਰਤਖਾਨਿਆਂ ਦੇ ਸਫ਼ੀਰਾਂ ਤੇ ਅਫ਼ਸਰਾਂ ਦੀ ਸੋਚ ਅਨੁਸਾਰ ਚੱਲਦੇ ਹਨ, ਉਨ੍ਹਾਂ ਦੇ ਇੰਡੀਆਂ ਦੇ ਵੀਜੇ ਦੇ ਦਿੱਤੇ ਜਾਂਦੇ ਹਨ, ਜੋ ਇਨ੍ਹਾਂ ਅਫ਼ਸਰਾਂ ਦੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸੋਚ ਵਿਚ ਸਹਿਯੋਗ ਨਹੀਂ ਕਰਦੇ, ਅਜਿਹੇ ਸਫ਼ਾਰਤਖਾਨਿਆਂ ਦੇ ਅਧਿਕਾਰੀ ਉਨ੍ਹਾਂ ਦੇ ਵੀਜੇ ਬਿਲਕੁਲ ਨਹੀਂ ਲੱਗਣ ਦਿੰਦੇ । ਫਿਰ ਅਜਿਹੇ ਸਿੱਖਾਂ ਦੇ ਪਰਿਵਾਰ ਜੋ ਇੰਡੀਆਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਆਪਣੇ ਬਦਮਾਸ਼ਾਂ ਰਾਹੀ ਪ੍ਰੇਸ਼ਾਨ ਵੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਜ਼ਾਇਦਾਦਾਂ ਉਤੇ ਗੈਰ-ਕਾਨੂੰਨੀ ਢੰਗ ਨਾਲ ਕਬਜੇ ਵੀ ਕਰ ਲਏ ਜਾਂਦੇ ਹਨ । ਜਦੋਂਕਿ ਕੈਨੇਡਾ ਖੁਦ ਜਮਹੂਰੀਅਤ ਅਤੇ ਅਮਨ ਪਸ਼ੰਦ ਮੁਲਕ ਹੈ । ਉਥੇ ਰੂਲ ਆਫ਼ ਲਾਅ ਅਤੇ ਪ੍ਰਿੰਸੀਪਲਜ਼ ਆਫ਼ ਨੈਚੂਰਲ ਜਸਟਿਸ ਹੈ (Rule of Law & Principles of Natural Justice), ਜਿਸਦੀ ਅਸੀਂ ਭਰਪੂਰ ਪ੍ਰਸ਼ੰਸ਼ਾਂ ਕਰਦੇ ਹਾਂ ।
ਪਰ ਇਥੇ ਇਹ ਯਾਦ ਦਿਵਾਉਦੇ ਹੋਏ ਦੁੱਖ ਮਹਿਸੂਸ ਕਰਦਾ ਹਾਂ ਕਿ ਮੈਂ ਸਿੱਖ ਕੌਮ ਦੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਦੀ ਸੇਵਾ ਨਿਭਾਉਦਾ ਆ ਰਿਹਾ ਹਾਂ । ਦੋ ਵਾਰੀ ਇੰਡੀਅਨ ਪਾਰਲੀਮੈਂਟ ਦਾ ਮੈਂਬਰ ਰਹਿ ਚੁੱਕਿਆ ਹਾਂ ਅਤੇ ਪਾਰਲੀਮੈਂਟ ਦੀਆਂ ਕਈ ਮਹੱਤਵਪੂਰਨ ਕਮੇਟੀਆਂ ਵਿਚ ਮੈਂਬਰ ਰਿਹਾ ਹਾਂ । ਫਿਰ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਤੌਰ ਮੈਂਬਰ ਸੇਵਾ ਨਿਭਾਅ ਚੁੱਕਿਆ ਹਾਂ । ਮੇਰੇ ਵਰਗੇ ਇਨਸਾਨ ਦਾ ਵੀਜਾ ਬਿਨ੍ਹਾਂ ਕਿਸੇ ਵਜਹ ਦੇ ਕੈਨੇਡਾ ਸਰਕਾਰ ਵੱਲੋਂ ਨਾ ਲਗਾਇਆ ਜਾਵੇ, ਫਿਰ ਉਸ ਵੀਜਾ ਨਾ ਲੱਗਣ ਦੇ ਕਾਰਨ ਦੀ ਵੀ ਮੈਨੂੰ ਜਾਣਕਾਰੀ ਨਾ ਦਿੱਤੀ ਜਾਵੇ, ਇਹ ਤਾਂ ਮੇਰੇ ਵਰਗੇ ਮਨੁੱਖੀ ਤੇ ਇਨਸਾਨੀ ਕਦਰਾ-ਕੀਮਤਾ ਤੇ ਪਹਿਰਾ ਦੇਣ ਵਾਲੇ ਜਿੰਮੇਵਾਰ ਇਨਸਾਨ ਉਤੇ ਮਾਨਸਿਕ ਤੌਰ ਤੇ ਤਸੱਦਦ ਕਰਨ ਦੀ ਦੁੱਖਦਾਇਕ ਕਾਰਵਾਈ ਹੈ । ਮੈਨੂੰ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਮੇਰਾ ਕੀ ਕਸੂਰ ਹੈ ਜਿਸ ਕਾਰਨ ਮੈਨੂੰ ਵੀਜਾ ਨਹੀਂ ਦਿੱਤਾ ਜਾਂਦਾ । ਇਹ ਤਾਂ ਆਪ ਜੀ ਦੇ ਮੁਲਕ ਦੇ ਰੂਲ ਆਫ਼ ਲਾਅ ਅਤੇ ਪ੍ਰਿੰਸੀਪਲਜ਼ ਆਫ਼ ਨੈਚੂਰਲ ਜਸਟਿਸ ਦੇ ਵਿਰੁੱਧ ਕਾਰਵਾਈ ਹੈ । ਇਸ ਕਾਰਵਾਈ ਵਿਚ ਇੰਡੀਆਂ ਦੀ ਹਕੂਮਤ ਦੀ ਵੀ ਕਿਸੇ ਤਰ੍ਹਾਂ ਦੀ ਦਖਲ ਅੰਦਾਜੀ ਨਹੀਂ ਮੰਨੀ ਜਾ ਸਕਦੀ । ਕਿਉਂਕਿ ਕੈਨੇਡਾ ਇਕSovereign State ਹੈ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੇ ਤਾਂ ਕੈਨੇਡਾ ਦੇ ਰੱਖਿਆ ਵਜ਼ੀਰ ਸ. ਹਰਜੀਤ ਸਿੰਘ ਸੱਜਣ ਦੀ ਸ੍ਰੀ ਦਰਬਾਰ ਸਾਹਿਬ ਯਾਤਰਾ ਸਮੇਂ ਪੰਜਾਬ ਸੂਬੇ ਅਤੇ ਸਿੱਖ ਕੌਮ ਵੱਲੋਂ ਪੂਰਾ ਭਰਪੂਰ ਸਵਾਗਤ ਕੀਤਾ ਸੀ ਅਤੇ ਆਪ ਜੀ ਦੀ ਯਾਤਰਾ ਦਾ ਵੀ ਜੋਰਦਾਰ ਸਵਾਗਤ ਕਰਦੇ ਹਾਂ ਕਿਉਂਕਿ ਆਪ ਜੀ ਨੇ ਕੈਨੇਡਾ ਵਰਗੇ ਆਜ਼ਾਦ ਮੁਲਕ ਵਿਚ 4 ਸਿੱਖਾਂ ਨੂੰ ਆਪਣੀ ਕੈਬਨਿਟ ਵਿਚ ਵਜ਼ੀਰ ਬਣਾਕੇ ਅਤੇ ਓਟਾਰੀਓ ਸੂਬੇ ਦੀ ਅਸੈਬਲੀ ਵਿਚ ਸਿੱਖ ਨਸ਼ਲਕੁਸੀ ਵਿਰੁੱਧ ਮਤਾ ਪਾਸ ਕਰਵਾਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਸਹੀ ਰੂਪ ਵਿਚ ਤਰਜਮਾਨੀ ਕੀਤੀ ਹੈ ਅਤੇ ਕਰਦੇ ਆ ਰਹੇ ਹੋ । ਸ੍ਰੀ ਸੱਜਣ ਦੀ ਇੰਡੀਆਂ ਦੇ ਦੌਰੇ ਦੌਰਾਨ ਇੰਡੀਆਂ ਨੇ ਬਣਦੇ ਪ੍ਰੋਟੋਕੋਲ ਨੂੰ ਨਜ਼ਰ ਅੰਦਾਜ ਕਰਕੇ ਸ. ਹਰਜੀਤ ਸਿੰਘ ਸੱਜਣ ਨੂੰ ਗਾਰਡ ਆਫ਼ ਆਨਰਜ਼ ਨਹੀਂ ਸੀ ਦਿੱਤਾ । ਜੋ ਕਿ ਕੈਨੇਡਾ ਹਕੂਮਤ ਅਤੇ ਫਿਰ ਕੈਨੇਡਾ ਦੇ ਇਕ ਸਿੱਖ ਵਜ਼ੀਰ ਦੀ ਤੋਹੀਨ ਕਰਨ ਦੀ ਦੁੱਖਦਾਇਕ ਕਾਰਵਾਈ ਸੀ । ਪਰ ਜਦੋਂ ਅਸੀਂ ਇੰਡੀਆਂ ਦੀ ਪ੍ਰੈਸ ਅਤੇ ਮੀਡੀਏ ਵਿਚ ਸ੍ਰੀ ਸੱਜਣ ਨੂੰ ਗਾਰਡ ਆਫ਼ ਆਨਰਜ਼ ਨਾ ਦੇਣ ਵਿਰੁੱਧ ਆਵਾਜ਼ ਉਠਾਈ, ਤਦ ਜਾ ਕੇ ਇੰਡੀਆਂ ਸਰਕਾਰ ਨੇ ਸ. ਹਰਜੀਤ ਸਿੰਘ ਸੱਜਣ ਨੂੰ ਗਾਰਡ ਆਫ਼ ਆਨਰਜ਼ ਪੇਸ਼ ਕੀਤਾ । ਕੈਨੇਡਾ ਨੇ ਇੰਡੀਆਂ ਨੂੰ ਅਟੋਮਿਕ ਰੀਸਰਚ ਦੀ ਖੋਜ਼ ਭਰਪੂਰ ਜਾਣਕਾਰੀ ਇਸ ਲਈ ਪ੍ਰਦਾਨ ਕੀਤੀ ਸੀ ਤਾਂ ਕਿ ਇਸ ਅਟੋਮਿਕ ਸ਼ਕਤੀ ਅਤੇ ਖੋਜ਼ ਦੀ ਅਮਨ ਪੂਰਵਕ ਢੰਗਾਂ ਲਈ ਵਰਤੋਂ ਹੋ ਸਕੇ ਅਤੇ ਇਥੋਂ ਦੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਹੋ ਸਕਣ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਤਕਨੀਕ ਕੈਨੇਡਾ ਦੇ ਸਾਇੰਸਦਾਨਾਂ ਨੇ ਇੰਡੀਆਂ ਨੂੰ ਦਿੱਤੀ ਸੀ, ਉਹ ਭਾਰਤ ਦੇ ਸਾਇੰਸਦਾਨਾਂ ਨੇ ਚੋਰੀ ਕਰਕੇ ਉਸ ਤਕਨੀਕ ਤੋਂ ਐਟਮ ਬੰਬ ਬਣਾ ਲਏ ਹਨ । ਕੀ ਆਪ ਜੀ (ਜਸਟਿਨ ਟਰੂਡੋ) ਇਸ ਦਿਸ਼ਾ ਵੱਲ ਘੋਖ ਕਰੋਗੇ ਅਤੇ ਦਿੱਤੀ ਗਈ ਤਕਨੀਕ ਦੀ ਦੁਰਵਰਤੋਂ ਵਿਰੁੱਧ ਕੈਨੇਡਾ ਵੱਲੋਂ ਕਦਮ ਉਠਾਉਗੇ ?
ਅਸੀਂ ਕੈਨੇਡਾ ਦੀ ਉਸ ਮਨੁੱਖਤਾ ਪੱਖੀ ਪਾਲਸੀ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹਾਂ ਜਿਸ ਨਾਲ ਉਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਕਾਨੂੰਨੀ, ਸਮਾਜਿਕ, ਧਾਰਮਿਕ, ਇਖ਼ਲਾਕੀ ਹਰ ਪੱਖ ਤੋਂ ਆਜ਼ਾਦੀ ਪ੍ਰਦਾਨ ਹੈ । ਇਸ ਦੀ ਬਦੌਲਤ ਹੀ ਕੈਨੇਡਾ ਵਿਚ ਸਿੱਖ ਕੌਮ ਨਾਲ ਸੰਬੰਧਤ ਨਿਵਾਸੀ ਪੂਰਨ ਆਜ਼ਾਦੀ ਨਾਲ “ਖ਼ਾਲਸਾ ਪ੍ਰੇਡ” ਅਯੋਜਿਤ ਕਰਦੇ ਹਨ । ਸਿੱਖ ਕੌਮ ਦੇ ਨਾਈਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਹਰ ਸਟੇਜ ਤੇ ਗੱਲ ਕਰਦੇ ਹਨ । ਕੈਨੇਡਾ ਦੇ ਸਿੱਖ ਜਮਹੂਰੀਅਤ ਅਤੇ ਅਮਨਮਈ ਤਰੀਕੇ ਇੰਡੀਆਂ ਦੇ ਹੁਕਮਰਾਨਾਂ ਦੇ ਸਿੱਖ ਵਿਰੋਧੀ ਕਾਰਵਾਈਆ ਵਿਰੁੱਧ ਰੋਸ ਵਿਖਾਵੇ ਅਤੇ ਧਰਨੇ ਵੀ ਆਜ਼ਾਦੀ ਨਾਲ ਦਿੰਦੇ ਹਨ । ਸਿੱਖ ਕਤਲੇਆਮ ਵਿਰੁੱਧ ਓਟਾਰੀਓ ਦੀ ਅਸੈਬਲੀ ਵਿਚ ਮਤਾ ਪਾਸ ਹੋਣਾ ਵੀ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ। ਲੇਕਿਨ ਇੰਡੀਅਨ ਸਫ਼ੀਰ ਕੈਨੇਡਾ ਦੀ ਅੰਦਰੂਨੀ ਪਾਲਸੀ ਵਿਚ ਦਖ਼ਲ ਦੇ ਕੇ ਕੈਨੇਡਾ ਦੀ ਪ੍ਰਭੂਸਤਾ (ਸੋਵੲਰੲਗਿਨਟੇ) ਨੂੰ ਚੁਣੋਤੀ ਦੇਣ ਦੀ ਬਹੁਤ ਵੱਡੀ ਗੁਸਤਾਖੀ ਕਰਦੇ ਆ ਰਹੇ ਹਨ । ਜੇਕਰ ਪਾਕਿਸਤਾਨ ਦੇ ਅਫ਼ਸਰ ਇੰਡੀਆਂ ਆ ਕੇ ਰੋਜ਼ਾ ਸਰੀਫ਼ (ਸ੍ਰੀ ਫ਼ਤਹਿਗੜ੍ਹ ਸਾਹਿਬ) ਜਾਂ ਅਜਮੇਰ ਸਰੀਫ਼ ਦੀ ਦਰਗਾਹ ਤੇ ਜਾ ਕੇ ਇੰਡੀਆਂ ਵਿਰੋਧੀ ਕੋਈ ਅਮਲ ਕਰਨ ਜਾਂ ਇੰਡੀਆਂ ਦੀ ਪ੍ਰਭੂਸਤਾ ਵਿਚ ਦਖ਼ਲ ਦੇਣ, ਕੀ ਇੰਡੀਆਂ ਇਸ ਗੱਲ ਦੀ ਇਜ਼ਾਜਤ ਦੇਵੇਗਾ? ਇਸੇ ਤਰ੍ਹਾਂ ਕੈਨੇਡਾ ਵਿਚ ਸਥਿਤ ਇੰਡੀਅਨ ਅਫ਼ਸਰ ਦੀ ਕੈਨੇਡਾ ਦੀ ਪ੍ਰਭੂਸਤਾ ਵਿਚ ਦਖਲ ਦੇਣ ਦੇ ਅਮਲਾਂ ਨੂੰ ਬਿਲੁਕਲ ਵੀ ਪ੍ਰਵਾਨ ਨਹੀਂ ਕਰਨਾ ਚਾਹੀਦਾ । ਕੈਨੇਡਾ ਹਕੂਮਤ ਨੂੰ ਅਜਿਹੀ ਅਫ਼ਸਰਸ਼ਾਹੀ ਦੇ ਕੈਨੇਡਾ ਦੇ ਹਕੂਮਤੀ ਪ੍ਰਬੰਧ ਅਤੇ ਉਥੋਂ ਦੇ ਗੁਰੂਘਰਾਂ ਦੇ ਪ੍ਰਬੰਧ ਵਿਚ ਦਖ਼ਲ ਦੇਣ ਦੇ ਅਮਨ-ਚੈਨ ਨੂੰ ਸੱਟ ਮਾਰਨ ਵਾਲੇ ਅਮਲਾਂ ਨੂੰ ਸਖਤੀ ਤੇ ਜਿੰਮੇਵਾਰੀ ਨਾਲ ਰੋਕਣਾ ਬਣਦਾ ਹੈ ।
ਪੂਰਨ ਉਮੀਦ ਕਰਦੇ ਹਾਂ ਕਿ ਸਿੱਖ ਕੌਮ ਅਤੇ ਪੰਜਾਬ ਸੂਬੇ ਦੇ ਨਿਵਾਸੀਆਂ ਦੇ ਬਿਨ੍ਹਾਂ ਤੇ ਜੋ ਆਪ ਜੀ ਨੂੰ ਇਹ ਯਾਦ-ਪੱਤਰ ਦਿੱਤਾ ਜਾ ਰਿਹਾ ਹੈ, ਇਸ ਵਿਚ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜੋ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਕੀਤੀਆ ਗਈਆ ਹਨ ਅਤੇ ਸਾਨੂੰ ਇੰਡੀਅਨ ਕਾਨੂੰਨ ਤੇ ਵਿਧਾਨ ਅਨੁਸਾਰ ਇਨਸਾਫ਼ ਨਹੀਂ ਦਿੱਤਾ ਜਾ ਰਿਹ ਅਤੇ ਅੱਜ ਵੀ ਇਹ ਜ਼ਬਰ-ਜੁਲਮ ਜਾਰੀ ਹੈ, ਇਸ ਵਿਰੁੱਧ ਆਪ ਜੀ ਜਮਹੂਰੀਅਤ ਅਤੇ ਅਮਨਮਈ ਕਦਰਾ-ਕੀਮਤਾ ਨੂੰ ਮੁੱਖ ਰੱਖਦੇ ਹੋਏ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਵਿਚ ਅਤੇ ਸਿੱਖ ਕੌਮ ਉਤੇ ਹੋ ਰਹੇ ਜ਼ਬਰ-ਜੁਲਮ ਤੇ ਵਿਤਕਰਿਆ ਨੂੰ ਬੰਦ ਕਰਵਾਉਣ ਲਈ ਆਪਣੀ ਕੈਨੇਡਾ ਸਰਕਾਰ ਵੱਲੋਂ ਬਣਦੀ ਭੂਮਿਕਾ ਜ਼ਰੂਰ ਨਿਭਾਉਗੇ ਅਤੇ ਸਿੱਖ ਕੌਮ ਨਾਲ ਇਸੇ ਤਰ੍ਹਾਂ ਆਪਣੇ ਸਹਿਜ਼ ਅਤੇ ਦੋਸਤੀ ਵਾਲੇ ਸੰਬੰਧ ਬਣਾਈ ਰੱਖੋਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਸਮੁੱਚੇ ਪੰਜਾਬ ਨਿਵਾਸੀ ਆਪ ਜੀ ਦੀ ਇੰਡੀਆਂ ਅਤੇ ਪੰਜਾਬ ਦੀ ਯਾਤਰਾ ਲਈ ਜਿਥੇ ਸੁਭਕਾਮਾਨਵਾਂ ਸਹਿਤ ਸੰਪਨ ਹੋਣ ਲਈ ਅਰਦਾਸ ਕਰਦੇ ਹਾਂ, ਉਥੇ ਆਪ ਜੀ ਦੇ ਧੰਨਵਾਦੀ ਵੀ ਹਾਂ ।
ਪੂਰਨ ਸਤਿਕਾਰ ਤੇ ਉਮੀਦ ਸਹਿਤ,
ਗੁਰੂਘਰ ਤੇ ਪੰਥ ਦਾ ਦਾਸ,