ਪਟਿਆਲਾ : ਈਵਨਿੰਗ ਵਾਕ ਗਰੁਪ ਅਰਬਨ ਅਸਟੇਟ ਫੇਜ-2 ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰੈਂਸਕ ਵਿਭਾਗ ਦੇ ਪ੍ਰੋਫੈਸਰ ਅਤੇ ਫੈਕਲਟੀ ਡੀਨ ਡਾ.ਓਮ ਪ੍ਰਕਾਸ਼ ਜਸੂਜਾ ਦੀ ਸੇਵਾ ਮੁਕਤੀ ਦੀ ਖ਼ੁਸ਼ੀ ਵਿਚ ਇਕ ਵਿਸ਼ੇਸ਼ ਸਮਾਗਮ ਇਕ ਸਥਾਨਕ ਹੋਟਲ ਵਿਚ ਕੀਤਾ ਗਿਆ। ਇਸ ਮੌਕੇ ਉਪਰ ਡਾ.ਓਮ ਪ੍ਰਕਾਸ਼ ਜਸੂਜਾ ਦੇ ਕਾਰਜਕਾਲ ਦੌਰਾਨ ਵਿਦਿਅਕ ਖੇਤਰ ਵਿਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਸੰਬੰਧੀ ਈਵਨਿੰਗ ਵਾਕ ਗਰੁਪ ਦੇ ਸਭ ਤੋਂ ਸੀਨੀਅਰ ਮੈਂਬਰ ਸ੍ਰੀ ਸੀਤਾ ਰਾਮ ਲਹਿਰੀ ਨੇ ਇਕ ਕਵਿਤਾ ਰਾਹੀਂ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਉਜਾਗਰ ਸਿੰਘ ਸੇਵਾ ਮੁਕਤ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਅਤੇ ਈਵਨਿੰਗ ਵਾਕ ਗਰੁਪ ਦੇ ਮੈਂਬਰ ਨੇ ਕਿਹਾ ਕਿ ਡਾ.ਓਮ ਪ੍ਰਕਾਸ਼ ਜਸੂਜਾ ਫਾਰੈਂਸਕ ਵਿਸ਼ੇ ਦੇ ਮਾਹਿਰ ਦੇ ਤੌਰ ਤੇ ਸੰਸਾਰ ਵਿਚ ਆਪਣੀ ਕਾਰਗੁਜਾਰੀ ਦੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਦੇ ਖੋਜ ਪੱਤਰ ਸੰਸਾਰ ਦੇ ਫਾਰੈਂਸਕ ਨਾਲ ਸੰਬੰਧਤ ਖੋਜ ਪੱਤਰਕਾਵਾਂ ਵਿਚ ਪ੍ਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਅੱਗੋਂ ਦੱਸਿਆ ਕਿ ਡਾ ਜਸੂਜਾ ਨੇ ਅਨੇਕਾ ਦੇਸ਼ ਅਤੇ ਵਿਦੇਸ਼ ਵਿਚ ਹੋਣ ਵਾਲੇ ਸੈਮੀਨਾਰਾਂ ਵਿਚ ਹਿੱਸਾ ਲੈ ਕੇ ਆਪਣੀ ਧਾਂਕ ਜਮਾਈ ਹੈ। ਉਹ ਇਕ ਦਰਜਨ ਦੇਸ਼ਾਂ ਵਿਚ ਸੈਮੀਨਾਰਾਂ ਵਿਚ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਦੇ ਵਿਦਿਅਰਥੀ ਵੀ ਫਾਰੈਂਸਕ ਮਾਹਿਰ ਦੇ ਤੌਰ ਤੇ ਨਾਮਣਾ ਖੱਟ ਚੁੱਕੇ ਹਨ। ਡਾ.ਜਸੂਜਾ ਨੇ ਯੂਨੀਵਰਸਿਟੀ ਦੀ ਸਿੰਡੀਕੇਟ ਦਾ ਮੈਂਬਰ ਹੁੰਦਿਆਂ ਕਈ ਭਖਦੇ ਮਸਲਿਆਂ ਉਪਰ ਦਲੀਲਾਂ ਸਹਿਤ ਬਹਿਸ ਵਿਚ ਹਿੱਸਾ ਲਿਆ। ਈਵਨਿੰਗ ਵਾਕ ਗਰੁਪ ਦੇ ਬਾਕੀ ਮੈਂਬਰਾਂ ਨੇ ਵੀ ਜਸੂਜਾ ਦੀਆਂ ਵਿਦਿਅਕ ਖੇਤਰ ਵਿਚ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਡਾ.ਜਸੂਜਾ ਆਪਣੀ ਨੌਕਰੀ ਦੌਰਾਨ ਵੀ ਈਵਨਿੰਗ ਵਾਕ ਗਰੁਪ ਦੇ ਸੀਨੀਅਰ ਸਿਟੀਜ਼ਨਜ਼ ਨਾਲ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਨ ਅਤੇ ਚ¦ਤ ਮਸਲਿਆਂ ਉਪਰ ਵਿਚਾਰ ਵਟਾਂਦਰਾ ਕਰਨ ਵਿਚ ਸਾਥ ਦਿੰਦੇ ਰਹੇ ਹਨ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਦੇ ਸੀਨੀਅਰ ਸਿਟੀਜਨ ਬਣਨ ਤੇ ਈਵਨਿੰਗ ਗਰੁਪ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਪੰਜਾਬ ਦੇ ਇਤਿਹਾਸ ਅਤੇ ਸੁਤੰਤਰਤਾ ਸੰਗਰਾਮ ਨਾਲ ਸੰਬੰਧਤ ਪੁਸਤਕਾਂ ਦਾ ਇਕ ਸੈਟ ਵੀ ਉਨ੍ਹਾਂ ਨੂੰ ਭੇਂਟ ਕੀਤਾ ਗਿਆ। ਡਾ. ਓਮ ਪ੍ਰਕਾਸ਼ ਜਸੂਜਾ ਉਹ ਪ੍ਰੋਫੈਸਰ ਹੈ ਜਿਸਨੇ ਪੰਜਾਬੀ ਯੂਨੀਵਰਸਿਟੀ ਵਿ ਅਧਿਆਪਕਾਂ ਦੀ ਸੇਵਾ ਮੁਕਤੀ ਤੋਂ ਬਾਅਦ ਐਕਸਟੈਨਸ਼ਨ ਦਾ ਵਿਰੋਧ ਕੀਤਾ ਸੀ।