ਬੀਜਿੰਗ – ਚੀਨ ਆਪਣੇ ਰੱਖਿਆ ਬੱਜਟ ਵਿੱਚ ਇਸ ਸਾਲ 8.1 ਫੀਸਦੀ ਦਾ ਵਾਧਾ ਕਰਨ ਜਾ ਰਿਹਾ ਹੈ। ਸੋਮਵਾਰ ਨੂੰ ਰਾਸ਼ਟਰੀ ਵਿਧਾਇਕਾਂ ਨੂੰ ਪੇਸ਼ ਕੀਤੀ ਗਈ ਬੱਜਟ ਰਿਪੋਰਟ ਦੇ ਅਨੁਸਾਰ ਚੀਨ ਆਪਣੀ ਸੈਨਾ ਨੂੰ ਤਿਆਰ ਕਰਨ ਵਿੱਚ ਜੁਟ ਗਿਆ ਹੈ। ਇਸ ਵਾਧੇ ਨਾਲ ਇਹ ਬੱਜਟ 175 ਅਰਬ ਡਾਲਰ ਹੋ ਜਾਵੇਗਾ। ਰੱਖਿਆ ਬੱਜਟ ਦੇ ਮਾਮਲੇ ਵਿੱਚ ਅਮਰੀਕਾ ਦੇ ਬਾਅਦ ਚੀਨ ਦੂਸਰੇ ਨੰਬਰ ਤੇ ਹੈ।
ਇਸ ਰਿਪੋਰਟ ਅਨੁਸਾਰ ਪਿੱਛਲੇ ਦੋ ਸਾਲਾਂ ਦੀ ਤੁਲਣਾ ਵਿੱਚ ਵਾਧੇ ਦੀ ਦਰ ਵਿੱਚ ਥੋੜਾ ਵਾਧਾ ਹੋਇਆ ਹੈ। 2016 ਵਿੱਚ ਇਹ 7.6 ਫੀਸਦੀ ਅਤੇ 2017 ਵਿੱਚ 7 ਫੀਸਦੀ ਸੀ। ਬੱਜਟ ਵਿੱਚ ਇਹ ਵਾਧਾ ਪਿੱਛਲੇ ਸਾਲ ਦੇ ਮੁਕਾਬਲੇ 7 ਫੀਸਦੀ ਵੱਧ ਹੈ। ਭਾਰਤ ਦਾ ਰੱਖਿਆ ਬੱਜਟ 52.5 ਅਰਬ ਡਾਲਰ ਹੈ। ਭਾਰਤ ਦੇ ਮੁਕਾਬਲੇ ਚੀਨ ਦਾ ਰੱਖਿਆ ਬੱਜਟ ਤਿੰਨ ਗੁਣਾ ਜਿਆਦਾ ਹੈ। ਚੀਨ ਦੀ ਅਰਥਵਿਵਸਥਾ 2015 ਤੋਂ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਕਿਉਂਕਿ ਚੀਨ ਦੀ ਸੱਤਾਧਾਰੀ ਪਾਰਟੀ (ਸੀਪੀਸੀ) ਨਿਰਯਾਤ ਅਤੇ ਨਿਵੇਸ਼ ਦੀ ਬਜਾਏ ਉਪਭੋਗ ਅਤੇ ਸੇਵਾਵਾਂ ਦੁਆਰਾ ਅਰਥਵਿਵਸਥਾ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ।
ਚੀਨ ਜਿਸ ਤਰ੍ਹਾਂ ਨਾਲ ਪਾਕਿਸਤਾਨ ਦੀ ਮੱਦਦ ਕਰ ਰਿਹਾ ਹੈ, ਭਾਰਤੀ ਸਰਹੱਦ ਦੇ ਨਾਲ ਲਗਦੇ ਖੇਤਰ ਵਿੱਚ ਨਿਰਮਾਣ ਦੇ ਕੰਮ ਕਰ ਰਿਹਾ ਹੈ। ਅਜਿਹੇਹਾਲਾਤ ਵਿੱਚ ਸੰਭਵ ਹੈ ਕਿ ਵੱਧੇ ਹੋਏ ਰੱਖਿਆ ਬੱਜਟ ਨੂੰ ਅਜਿਹੀਆਂ ਗਤੀਵਿਧੀਆਂ ਤੇ ਖਰਚ ਕੀਤਾ ਜਾਵੇ ਜੋ ਕਿ ਭਾਰਤ ਦੇ ਲਈ ਅਨੁਕੂਲ ਨਾ ਹੋਵੇ।