ਲੁਧਿਆਣਾ – ਕਿੰਡਰ ਪਿੱਲਰ ਆਈ ਵੀ ਸਕੂਲ, ਗਰੈਂਡ ਵਾਕ ਮਾਲ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕੈਂਪਸ ਵਿਚ ਹਫ਼ਤਾਵਾਰੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਪ੍ਰੋਗਰਾਮਾਂ ਵਿਚ ਔਰਤਾਂ ਨੂੰ ਸਿਹਤਮੰਦ ਅਤੇ ਖ਼ੁਸ਼ਨੁਮਾ ਜੀਵਨ ਜਾਚ ਪ੍ਰਤੀ ਜਾਗਰੂਕ ਕਰਨ ਲਈ ਯੋਗਾ, ਡਾਂਸ ਅਤੇ ਕਸਰਤ ਕਰਨ ਦੇ ਤਰੀਕੇ ਸਿਖਾਏ ਗਏ। ਇਸ ਦੇ ਨਾਲ ਹੀ ਡਾਈਟੀਸ਼ਨ ਅਤੇ ਨਿਊਟਰਸ਼ਨ ਨੇ ਔਰਤਾਂ ਦੇ ਸਿਹਤਮੰਦ ਜ਼ਿੰਦਗੀ ਦੇ ਰਾਜ ਸਾਂਝੇ ਕੀਤੇ।
ਯੋਗਾ ਇੰਚਾਰਜ ਅਰਸੀਨ ਚਾਵਲਾ ਨੇ ਦੱਸਿਆਂ ਕਿ ਬੇਸ਼ੱਕ ਔਰਤਾਂ ਨੂੰ ਜ਼ਿਆਦਾ ਸਮਾਂ ਘਰ ਦੇ ਕੰਮ ਕਾਜ ਵਿਚ ਬਿਤਾਉਣਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਲਈ ਜਿੱਮ ਜਾਂ ਬਾਹਰ ਜਾ ਕੇ ਕਸਰਤ ਕਰਨ ਦਾ ਸਮਾਂ ਨਹੀਂ ਮਿਲਦਾ ਹੇ। ਜਦ ਕਿ ਰੋਜ਼ਾਨਾ ਸਿਰਫ਼ ਅੱਧਾ ਘੰਟਾ ਕਸਰਤ ਕਰਨ ਨਾਲ ਹੀ ਸਰੀਰ ਨੂੰ ਤੰਦਰੁਸਤ ਰੱਖਿਆਂ ਜਾ ਸਕਦਾ ਹੈ।
ਡਾਈਟੀਸ਼ਨ ਅਤੇ ਨਿਊਟਰਸ਼ਨ ਡਾ. ਸੀਮਾ ਚੋਪੜਾ ਨੇ ਰੋਜ਼ਾਨਾ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਲਿਆਉਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਕੰਮਕਾਜੀ ਅਤੇ ਘਰੇਲੂ ਔਰਤਾਂ ਨੂੰ ਆਪਣੀ ਰੋਜ਼ਾਨਾ ਜੀਵਨ ਦੀ ਭੱਜ ਦੌੜ ਦੇ ਹਿਸਾਬ ਨਾਲ ਖਾਣਾ ਖਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਰੋਜ਼ਾਨਾ ਘਟੋਂ ਘੱਟ ਤਿੰਨ ਲੀਟਰ ਪਾਣੀ ਪੀਣ ਦੀ ਵੀ ਪ੍ਰੇਰਨਾ ਦਿਤੀ। ਇਸ ਹਫ਼ਤਾਵਾਰੀ ਪ੍ਰੋਗਰਾਮ ਵਿਚ ਸਭ ਤੋਂ ਰੋਚਕ ਬਿਦਿਆ ਸੂਦ ਦੀ ਡਾਂਸ ਕਲਾਸ ਰਹੀ ਜਿਸ ਵਿਚ ਸਭ ਨੇ ਵੱਖ ਵੱਖ ਡਾਂਸ ਸਿੱਖਦੇ ਹੋਏ ਸਿਹਤਮੰਦ ਜ਼ਿੰਦਗੀ ਦੇ ਰਾਜ ਸਮਝੇ।
ਡਾ. ਸੀਮਾ ਚੋਪੜਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕਿਹਾ ਕਿ ਔਰਤਾਂ ਵਿਚ ਮਰਦਾਂ ਦੇ ਮੁਕਾਬਲੇ ਉਨ੍ਹਾਂ ਵਿਚ ਸੀ ਕੇ ਡੀ ਦਾ ਵਿਕਾਸ ਹੌਲੀ ਹੁੰਦਾ ਹੈ ਜਿਸ ਨਾਲ ਗੁਰਦਿਆਂ ਦੀ ਬਿਮਾਰੀ ਦਾ ਸ਼ਿਕਾਰ ਔਰਤਾਂ ਜ਼ਿਆਦਾ ਹੁੰਦੀਆਂ ਹਨ। ਪਰ ਇਸ ਦੇ ਉਲਟ ਸਿਹਤ ਸੰਭਾਲ ਲਈ ਵੀ ਔਰਤਾਂ ਕਿਤੇ ਫਾਡੀ ਹਨ। ਉਨ੍ਹਾਂ ਦੱਸਿਆਂ ਕਿ ਅੱਜ ਵਿਸ਼ਵ ਪੱਧਰ ਤੇ 195 ਮਿਲੀਅਨ ਔਰਤਾਂ ਗੁਰਦੇ ਦੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹਨ। ਇਸ ਵੇਲੇ ਇਸਤਰੀਆਂ ਦੀ ਮੌਤ ਦਾ ਅੱਠਵਾਂ ਮੁੱਖ ਕਾਰਨ ਗੁਰਦੇ ਦੇ ਬਿਮਾਰੀ ਹੈ ਨਤੀਜੇ ਵਜੋਂ ਹਰ ਸਾਲ 6,00,000 ਮੌਤਾਂ ਇਸੇ ਬਿਮਾਰੀ ਦੇ ਕਾਰਨ ਹੁੰਦੀਆਂ ਹਨ।
ਸਕੂਲ ਦੇ ਡਾਇਰੈਕਟਰ ਬਬੀਤਾ ਸ਼ਰਮਾ ਅਤੇ ਵੰਦਨਾ ਸ਼ਰਮਾ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਸਭ ਔਰਤਾਂ ਨੂੰ ਵਧਾਈ ਦਿੰਦੇ ਹੋਏ ਆਪਣੀ ਸਿਹਤ ਸਬੰਧੀ ਜਾਗਰੂਕ ਹੋਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਸਾਡੀ ਰੋਜ਼ਾਨਾ ਜੀਵਨ ਦੀ ਖ਼ੁਰਾਕ ਅਤੇ ਕੀਤੀ ਜਾਣ ਵਾਲੀ ਕਸਰਤ ਨਾ ਸਿਰਫ਼ ਸਾਨੂੰ ਸਿਹਤਮੰਦ ਜ਼ਿੰਦਗੀ ਪ੍ਰਦਾਨ ਕਰਦੀ ਹੈ। ਬਲਕਿ ਬਿਮਾਰੀਆਂ ਤੋਂ ਵੀ ਦੂਰ ਰੱਖਦੀ ਹੈ। ਉਨ੍ਹਾਂ ਔਰਤਾਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅਕਸਰ ਵੇਖਿਆਂ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਲੜਕੀਆਂ ਪਤਲੇ ਰਹਿਣ ਦੇ ਚੱਕਰ ਵਿਚ ਵਧੀਆਂ ਖ਼ੁਰਾਕ ਨਹੀਂ ਗ੍ਰਹਿਣ ਕਰਦੀਆਂ ਹਨ।ਜੋ ਕਿ ਉਨ੍ਹਾਂ ਲਈ ਅੱਗੇ ਜਾ ਕੇ ਮਾਂ ਬਣਨ ਵੇਲੇ ਉਨ੍ਹਾਂ ਲਈ ਮੁਸ਼ਕਲਾਂ ਖੜੀਆਂ ਕਰਦੀਆਂ ਹਨ। ਉਨ੍ਹਾਂ ਔਰਤਾਂ ਨੂੰ ਬਿਹਤਰੀਨ ਖ਼ੁਰਾਕ ਦੇ ਨਾਲ ਨਾਲ ਸਿਹਤ ਸਬੰਧੀ ਜਾਗਰੂਕ ਰਹਿਣ ਦੀ ਵੀ ਪ੍ਰੇਰਨਾ ਦਿਤੀ।