ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਕਾਮਰਸ ਐਂਡ ਮੈਨੇਜਮੈਂਟ ਨੇ ਅੱਜ 12 ਮਾਰਚ ਤੋਂ 22 ਮਾਰਚ 2018 ਤਕ ‘ਸਾਫਟ ਸਕਿੱਲ ਡਿਵੈਲਪਮੈਂਟ ਤੇ ਮੁੱਲ ਜੋੜ’ ਦੇ ਕੋਰਸਾਂ ਦਾ ਆਯੋਜਨ ਕੀਤਾ ਗਿਆ ਹੈ ।ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ ਵਿੱਤ ਡਾ. ਨਰਿੰਦਰ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਨਾਲ ਡਾ. ਹਰੀ ਕ੍ਰਿਸ਼ਨਾ ਵੀ ਮੌਕੇ ਤੇ ਮੌਜੂਦ ਰਹੇ। ਪ੍ਰੋਗਰਾਮ ਦਾ ਆਗ਼ਾਜ ਸ਼ਮਾ ਨੂੰ ਰੌਸ਼ਨ ਕਰਕੇ ਕੀਤਾ ਗਿਆ।ਯੂ.ਐਸ.ਸੀ.ਐਮ ਦੇ ਡੀਨ ਡਾ. ਸੁਨੀਤਾ ਸੁਖੀਜਾ ਨੇ ਮੁੱਖ-ਮਹਿਮਾਨ ਅਤੇ ਹੋਰ ਮਹਾਨ ਸ਼ਖਸੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਹਨਾਂ ਨੂੰ ‘ਜੀ ਆਇਆਂ’ ਆਖਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਇਸ ਸੰਬੰਧ ਵਿੱਚ ਯੂਨੀਵਰਸਿਟੀ ਦੇ ਡਾਇਰੈਕਟਰ ਵਿੱਤ ਡਾ. ਨਰਿੰਦਰ ਸਿੰਘ ਨੇ ਯੂ.ਐਸ.ਸੀ.ਐਮ ਦਆਰਾ ਆਯੋਜਿਤ ਕੀਤੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਖਸੀਅਤ ਅਤੇ ਨਰਮ ਹੁਨਰ ਵਿਕਾਸ ਲਈ ਪ੍ਰਮੁੱਖ ਵਸਤੂ ਹੈ ਜੋ ਵਿਦਿਆਰਥੀਆਂ ਵਿੱਚ ਵੈਲਯੂ ਨੂੰ ਰੁਝਾਨ ਦੇਣ ਲਈ ਲੋੜੀਂਦੀ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਜਿੰਮੇਵਾਰ ਅਤੇ ਬਿਹਤਰ ਨਾਗਰਿਕ ਬਣਾਉਣ ਲਈ ਅਜਿਹੇ ਮੁੱਲ ਜੋੜਣ ਦੇ ਕੋਰਸਾਂ ਦੀ ਭੂਮੀਕਾ ਨੂੰ ਉਜਾਗਰ ਕੀਤਾ ਹੈ ਤਾਂ ਜੋ ਵਿਦਿਆਰਥੀ ਇਹਨਾਂ ਕੋਰਸਾਂ ਰਾਹੀਂ ਆਪਣੇ ਹੁਨਰਾਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਮੁਕਾਬਲਾ ਕਰ ਸਕਨ।
ਇਸ ਮੌਕੇ ਇਸਦਾ ਇੱਕ ਮੁੱਖ ਨੋਟ ਐਡਰੈੱਸ ਵੀ ਡਾ. ਵਿਕਾਸਦੀਪ (ਸਕੱਤਰ ਪੰਜਾਬ ਕੌਂਸਲ ਆਫ ਮੈਨੇਜਮੈਂਟ ਐਸੋਸੀਏਸ਼ਨ) ਨੂੰ ਸੌਂਪਿਆ ਗਿਆ।ਇਸ ਮੌਕੇ ਡਾ. ਹਰਿ ਕ੍ਰਿਸ਼ਣ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੰਮ ਕਰਨ ਦੇ ਮਹੌਲ ਵਿੱਚ ਸ਼ਾਤੀਪੂਰਨ ਕੰਮਕਾਜ ਅਤੇ ਸੁਧਾਰ ਦੀ ਲੋੜ ਨੂੰ ਉਜਾਗਰ ਕਰਨ ਵਾਲੇ ਤਣਾਅ ਪ੍ਰਬੰਧਨ ਦੱਸਿਆ।ਇਸ ਮੌਕੇ ਤੇ ਸਾਰੇ ਫੈਕਲਟੀ ਮੈਂਬਰ ਹਾਜ਼ਰ ਸਨ।ਇਸ ਬਾਅਦ ਡਾ. ਪੂਜਾ ਅਤੇ ਮਿਸ. ਆਸ਼ਾ ਦਾਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।