ਅੰਮ੍ਰਿਤਸਰ – ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਚੱਕ ਮਿਸ਼ਰੀ ਖਾਂ, ਥਾਣਾ ਲੋਪੋਕੇ ਦੀ ਰਹਿਣ ਵਾਲੀ ਸੁਰਿੰਦਰ ਕੌਰ ਪਤਨੀ ਨਿਰਮਲ ਸਿੰਘ ਕੌਮ ਮਜ਼੍ਹਬੀ ਸਿੱਖ ਨੇ ਪਿੰਡ ਦੇ ਕੁੱਝ ਸਿਆਸੀ ਪਹੁੰਚ ਰੱਖਣ ਵਾਲੇ ਅਤੇ ਪੰਜਾਬ ਕਾਂਗਰਸ ਕਮੇਟੀ ਮੈਂਬਰ ਅਤੇ ਡੈਲੀਗੇਟ ਬੀਬੀ ਬਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਪਤੀ ਨੂੰ ਜਾਨੋ ਮਾਰਨ ਲਈ ਘਰ ਦੇ ਅੰਦਰ ਜਬਰੀ ਵੜ ਕੇ ਹਮਲਾ ਕਰਦਿਆਂ ਗੰਭੀਰ ਸੱਟਾਂ ਲਾਉਣ ਅਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਨਾ ਕਰਨ ਲਈ ਸਿਆਸੀ ਦਬਾਅ ਪਾਉਣ ਦੇ ਦੋਸ਼ ਲਾਏ ਹਨ। ਉਹਨਾਂ ਡੀ ਆਈ ਜੀ ਅਤੇ ਐਸ ਐਸ ਪੀ ਅੰਮ੍ਰਿਤਸਰ ਨੂੰ ਦਰਖਾਸਤ ਦਿੰਦਿਆਂ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਨ ਅਤੇ ਤੁਰੰਤ ਗ੍ਰਿਫ਼ਤਾਰ ਕਰਦਿਆਂ ਉਹਨਾਂ ਨੂੰ ਇਨਸਾਫ਼ ਦਿਵਾਏ ਜਾਣ ਦੀ ਮੰਗ ਕੀਤੀ ਹੈ। ਸਾਬਕਾ ਸਰਪੰਚ ਅਤੇ ਇਤਿਹਾਸਕ ਗੁਰਦਵਾਰਾ ਬੇਰ ਬਾਬਾ ਨਾਨਕ ਪਿੰਡ ਵੈਰੋਕੇ ਦੇ ਪ੍ਰਧਾਨ ਸ: ਜਗੀਰ ਸਿੰਘ ਚਕਮਿਸ਼ਰੀ ਖਾਂ ਅਤੇ ਸੁੱਚਾ ਸਿੰਘ ਮੈਂਬਰ ਪੰਚ ਦੀ ਹਾਜ਼ਰੀ ’ਚ ਪੀੜਤ ਬੀਬੀ ਸੁਰਿੰਦਰ ਕੌਰ ਨੇ ਦੱਸਿਆ ਕਿ ਪੁਲੀਸ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਹਨਾਂ ਦੱਸਿਆ ਕਿ 12 ਮਾਰਚ 2018 ਦਿਨ ਸੋਮਵਾਰ ਨੂੰ ਸ਼ਾਮ 8 ਵਜੇ ਕਰੀਬ ਪ੍ਰਤਾਪ ਸਿੰਘ ਪੁੱਤਰ ਸੁੱਚਾ ਸਿੰਘ, ਗੁਰਦੇਵ ਸਿੰਘ ਪੁੱਤਰ ਰਾਮ ਸਿੰਘ, ਵਰਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਪਰਮਿੰਦਰ ਸਿੰਘ ਪੁੱਤਰ ਮੇਜਰ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਫ਼ਤਿਹ ਸਿੰਘ, ਜ਼ੋਰਾਵਰ ਸਿੰਘ ਪੁਤਰਾਨ ਰਾਜ ਸਿੰਘ ਸਾਰੇ ਵਾਸੀਆਨ ਚੱਕ ਮਿਸ਼ਰੀ ਖਾਂ ਵੱਲੋਂ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਮੇਰੇ ਪਤੀ ਨਿਰਮਲ ਸਿੰਘ ਨੂੰ ਘਰ ਵਿਖੇ ਜਬਰੀ ਵੜ ਕੇ ਜਾਨੋਂ ਮਾਰਨ ਲਈ ਤੇਜ ਧਾਰ ਹਥਿਆਰਾਂ ਅਤੇ ਡਾਂਗਾਂ ਸੋਟਿਆਂ ਨਾਲ ਸੱਟਾਂ ਮਾਰੀਆਂ ਗਈਆਂ। ਜਿਸ ਨਾਲ ਉਸ ਨੂੰ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ’ਤੇ ਉਸ ਨੂੰ ਅਸੀਂ ਤੁਰੰਤ ਲੋਪੋਕੇ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਉਸ ’ਤੇ ਲੱਗੀਆਂ ਗੰਭੀਰ ਸੱਟਾਂ ਦੇਖ ਕੇ ਉਸ ਨੂੰ ਰੈਫਰ ਸਿਵਲ ਹਸਪਤਾਲ ਅੰਮ੍ਰਿਤਸਰ ਕਰ ਦਿੱਤਾ। ਅਸੀਂ ਉਸ ਨੂੰ ਲੈ ਕੇ ਸਿਵਲ ਹਸਪਤਾਲ ਅੰਮ੍ਰਿਤਸਰ ਗਏ ਤਾਂ ਉ¤ਥੋਂ ਦੇ ਡਾਕਟਰਾਂ ਨੇ ਮੇਰੇ ਪਤੀ ਦੀਆਂ ਗੰਭੀਰ ਸੱਟਾਂ ਦੇਖਦਿਆਂ ਉਸ ਨੂੰ ਰੈਫਰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਕਰ ਦਿੱਤਾ। ਜਿਸ ’ਤੇ ਗੁਰੂ ਨਾਨਕ ਹਸਪਤਾਲ ਵਾਲਿਆਂ ਨੇ ਉਸ ਦੀ ਸਿਟੀ ਸਕੈਨ ਕਰਵਾਈ ਜਿਸ ਦੇ ਦਿਮਾਗ ਦੇ ਖੂਨ ਅੰਦਰ ਪਿਆ ਦੇਖ ਕੇ ਉਹਨਾਂ ਵੀ ਨਿਰਮਲ ਸਿੰਘ ਨੂੰ 13 ਮਾਰਚ ਸ਼ਾਮ ਨੂੰ ਰੈਫਰ ਪੀ ਜੀ ਆਈ ਚੰਡੀਗੜ੍ਹ ਕਰ ਦਿੱਤਾ। ਜੋ ਕਿ ਉਸ ਵਕਤ ਮੇਰੀ ਆਰਥਿਕ ਸਮਰੱਥਾ ਨਾ ਹੋਣ ਕਾਰਨ ਉਸ ਨੂੰ ਮੈ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਜਿਸ ਦਾ ਉਥੇ ਇਲਾਜ ਚਲ ਰਿਹਾ ਹੈ। ਇਹ ਕਿ ਲੜਾਈ ਦਾ ਕਾਰਨ ਇਹ ਹੈ ਕਿ ਨਿਰਮਲ ਸਿੰਘ ਅਤੇ ਜਗੀਰ ਸਿੰਘ ਪ੍ਰਧਾਨ ਚੱਕ ਮਿਸ਼ਰੀ ਖਾਂ ਨੇ ਇੱਕ ਜ਼ਮੀਨ ’ਚ ਕਣਕ ਬੀਜੀ ਹੋਈ ਸੀ। ਪਰਤਾਪ ਸਿੰਘ ਝੂਠਾ ਦਾਅਵਾ ਕਰਦਾ ਸੀ ਕਿ ਉਸ ਖੇਤ ਵਿੱਚ ਕਣਕ ਉਸ ਨੇ ਬੀਜੀ ਹੋਈ ਹੈ। ਇਸ ’ਤੇ ਜਗੀਰ ਸਿੰਘ ਨੇ ਦੋ ਕੁ ਦਿਨ ਪਹਿਲਾਂ ਇਸ ਦੀ ਸੌਹ ਰਖ ਦਿੱਤੀ। ਜਿਸ ’ਤੇ ਥਾਣਾ ਲੋਪੋਕੇ ਵਿਖੇ ਗੁਰਦਵਾਰਾ ਸਾਹਿਬ ਵਿਖੇ ਪਰਤਾਪ ਸਿੰਘ ਨੂੰ ਸੌਹ ਖਵਾਈ ਗਈ। ਇਸੇ ਸੌਹ ਦੀ ਰੰਜਿਸ਼ ’ਚ ਉਸ ਵੱਲੋਂ ਦੂਜੇ ਦੋਸ਼ੀਆਂ ਨਾਲ ਹਮ ਸਲਾਹ ਹੋ ਕੇ ਮੇਰੇ ਪਤੀ ਨਿਰਮਲ ਸਿੰਘ ਨੂੰ ਸੱਟਾਂ ਮਾਰਦਿਆਂ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਪੁਲੀਸ ਅਧਿਕਾਰੀਆਂ ਅਤੇ ਸਰਕਾਰ ਨੂੰ ਇਨਸਾਫ਼ ਲਈ ਦੋਸ਼ੀਆਂ ਖ਼ਿਲਾਫ਼ ਸਖ਼ਤ ਕਰਵਾਈ ਕਰਦਿਆਂ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਜਾਨ ਮਾਲ ਦੀ ਰਾਖੀ ਦੀ ਅਪੀਲ ਕੀਤੀ ਹੈ।