ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਪਲਾਈਡ ਸਾਇੰਸ ਵਿਭਾਗ ਵੱਲੋਂ 19 ਮਾਰਚ ਨੂੰ ਪੂਰੇ ਉਤਸ਼ਾਹ ਨਾਲ ‘ਪਾਈ ਦਿਵਸ’ ਮਨਾਇਆ ਗਿਆ।‘ਪਾਈ ਦਿਵਸ’ਗਣਿਤ ਵਿਲੀਅਮ ਜੋਨਸ ਦੁਆਰਾ ਚਿੰਨ੍ਹ ‘ਪਾਈ’ ਨੂੰ ਇੱਕ ਮਹਾਨ ਖੋਜ਼ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਹ ਦਿਨ 14 ਮਾਰਚ ਨੂੰ ਦੁਨਿਆ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਵਿਗਾਨ ਵਿਭਾਗ ਦੇ ਡਾ. ਸੁਨੀਤਾ ਰਾਣੀ (ਐਚ.ਓ.ਡੀ. ਅਪਲਾਈਡ ਸਾਇੰਸ) ਅਤੇ ਉਹਨਾਂ ਦੇ ਸਟਾਫ ਦੀ ਨਿਗਰਾਨੀ ਹੇਠ ਆਯੋਜਤ ਕੀਤਾ ਗਿਆ।ਇਸ ਪ੍ਰੋਗਰਾਮ ਦਾ ਉਦਘਾਟਨ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਉਹਨਾਂ ਦੇ ਨਾਲ ਡਾਇਰੈਕਟਰ ਵਿੱਤ ਡਾ. ਨਰਿੰਦਰ ਸਿੰਘ, ਡਾਇਰੈਕਟਰ ਪਲਾਨਿੰਗ ਐਂਡ ਡਿਵੈਲਟਮੈਂਟ ਡਾ. ਅਸ਼ਵਨੀ ਸੇਠੀ ਅਤੇ ਡੀਨ ਇੰਜਨੀਅਰਿੰਗ ਡਾ. ਜੀ.ਐਸ. ਬਰਾੜ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਇਸ ਸਮੇਂ ਜੀ.ਕੇ.ਯੂ. ਦੇ ਸਾਰੇ ਨੁਮਾਇੰਦਿਆਂ ਨੇ ‘ਪਾਈ ਦਿਵਸ’ ਨੂੰ ਮਨਾਉਣ ਲਈ ਕੀਤੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬੀ.ਐਸ.ਸੀ. ਆਨਰਜ਼ ਅਤੇ ਡਿਪਲੋਮਾ (ਸਾਰੀਆਂ ਬਰਾਂਚਾਂ) ਅਤੇ ਐਮ.ਐਸ.ਸੀ. (ਫਜਿਕਸ, ਕੈਮਸਿਟਰੀ, ਹਿਸਾਬ) ਨੇ ਆਪਣੇ ਪੋਸਟਰਾਂ, ਮਾਡਲਾਂ, ਪਾਵਰ ਪੁਆਇੰਟ ਪ੍ਰੈਜ਼ੈਟੇਸ਼ਨਾਂ ਨੂੰ ਆਪਣੇ ਗਿਆਨ ਦੇ ਸਭ ਤੋਂ ਵਧੀਆ ਢੰਗ ਨਾਲ ਪੇਸ਼ ਕੀਤਾ।ਇਸ ਤੋਂ ਬਆਦ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਤੇ ਹੋਰ ਪ੍ਰਮੁੱਖ ਵਿਕਤੀਆਂ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।‘ਪਾਈ ਦਿਵਸ’ ਤੇ ਸ਼ੁੱਭ ਦਿਹਾੜੇ ਤੇ ਯੂਨੀਵਰਸਿਟੀ ਦੁਆਰਾ ਉੱਘੇ ਵਿਗਿਆਨਕਾਂ ਜਿਵੇਂ ਸ਼੍ਰੀਨਿਵਾਸ ਰਾਮਾਨੁਜਨ, ਐਲਬਰਟ ਆਇਨਸਟਾਈਨ ਅਤੇ ਸਰ ਸਟੀਫਨ ਹਾਕਿੰਗ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਸਮੇਂ ਯੂਨੀਵਰਸਿਟੀ ਦੇ ਸਟਾਫ ਅਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਮੌਜ਼ੂਦ ਸਨ।