ਨਵੀਂ ਦਿੱਲੀ – ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਤੀ 16 ਚੇਤ ਨਾਨਕਸ਼ਾਹੀ ਸੰਮਤ 550 ਅਨੁਸਾਰ 29 ਮਾਰਚ 2018 ਨੂੰ ਉਨ੍ਹਾਂ ਦੇ ਚਰਣ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬਾਲਾ ਸਾਹਿਬ ਵਿਖੇ ਬੜੀ ਸ਼ਰਧਾ ਪੁੂਰਵਕ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਸ #ਚ ਪੰਥ ਪ੍ਰਸਿੱਧ ਰਾਗੀ ਜਥਿਆਂ, ਢਾਡੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ/ ਢਾਡੀ ਪ੍ਰਸੰਗ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਵੀ ਸੱਜਣਾ ਨੇ ਆਪਣੀ ਕਵਿਤਾਵਾਂ ਰਾਹੀਂ ਗੁਰੂ ਜਸ ਗਾਇਨ ਕੀਤਾ। ਇਸ ਮੌਕੇ ‘ਤੇ-ਕਮੇਟੀ ਮੈਂਬਰ ਸ੍ਰ. ਤਰਵਿੰਦਰ ਸਿੰਘ ਮਾਰਵਾਹ, ਸਾਬਕਾ ਮੈਂਬਰ ਕੁਲਦੀਪ ਸਿੰਘ ਭੋਗਲ ਨੇ ਹਾਜਰੀ ਭਰੀ। ਸਟੇਜ ਸਕੱਤਰ ਦੀਆਂ ਸੇਵਾਵਾਂ ਕਮੇਟੀ ਮੈਂਬਰ ਸ੍ਰ. ਜਤਿੰਦਰ ਪਾਲ ਸਿੰਘ ਗੋਲਡੀ, ਸਾਬਕਾ ਮੈਂਬਰ ਸ੍ਰਲ਼ ਗੁਰਵਿੰਦਰ ਪਾਲ ਸਿੰਘ ਅਤੇ ਪਰਮਜੀਤ ਸਿੰਘ ਕੰਧਾਰੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈਆਂ। ਗੋਲਡੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਸਵਾ ਪੰਜ ਸਾਲ ਦੀ ਉਮਰ ‘ਚ ਗੁਰਗੱਦੀ ਤੇ ਬੈਠ ਕੇ ਸਿੱਖੀ ਲਹਿਰ ਦੀ ਜੋ ਸੇਵਾ ਸੰਭਾਲ ਅਤੇ ਅਗਵਾਈ ਕੀਤੀ ਅਤੇ ਢਾਈ ਸਾਲ ਜਿਸ ਤਰ੍ਹਾਂ ਸਿੱਖ ਸਿੰਧਾਂਤੇ ‘ਤੇ ਦ੍ਰਿੜ੍ਹ ਰਹਿ ਕੇ ਜਗਤ ਜਲੰਦੇ ਨੂੰ ਆਤਮਿਕ ਅਤੇ ਸਰੀਰਿਕ ਰੋਗਾਂ ਤੋਂ ਨਿਵਿਰਤ ਕਰਦੇ ਰਹੇ ਉਸ ਨਾਲ ਇਹ ਪ੍ਰਗਟ ਹੋ ਗਿਆ ਕਿ ਗੁਰੂ ਘਰ ਦੀ ਜੋ ਜੋਤਿ 72 ਸਾਲ ਦੀ ਉਮਰ ’ਚ ਗੁਰੂ ਅਮਰਦਾਸ ‘ਚ ਪ੍ਰਗਟ ਹੋ ਰਹੀ ਹੈ ਉਹੀ ਇਲਾਹੀ ਜੋਤ ਸਵਾ ਪੰਜ ਸਾਲ ਦੇ ਬਾਲਾ ਪ੍ਰੀਤਮ ‘ਚ ਪ੍ਰਵੇਸ ਹੋ ਕਿ ਸਿੱਖ ਪਰੰਪਰਾ ਦੀ ਅਗਵਾਈ ਕਰ ਰਹੀ ਹੈ। ਕਈ ਇਤਿਹਾਸਕਾਰ ਲਿਖਦੇ ਹਨ ਆਪਜੀ ਦੀਆਂ ਬਚਪਨ ਦੀ ਕਈ ਕ੍ਰਿਆਵਾਂ ਗੁਰੂ ਨਾਨਕ ਦੇਵ ਜੀ ਦੇ ਬਾਲਪਨ ਨਾਲ ਮੇਲ ਖਾਂਦੀਆਂ ਸਨ। ਇਹੀ ਕਾਰਨ ਹੈ ਕਿ ਜਦੋਂ ਆਪਨੇ ਗੁਰੂ ਗੱਦੀ ਸੰਭਾਲੀ ਤਾਂ ਇੱਕ ਪਾਸੇ ਵੱਡਾ ਭਰਾ ਰਾਮਰਾਇ ਗੁਰੂ ਗੱਦੀ ਨਾ ਮਿਲਣ ਕਰਕੇ ਆਪਜੀ ਦਾ ਵਿਰੋਧੀ ਹੋ ਗਿਆ ਤੇ ਦੂਜੇ ਪਾਸੇ ਮੁਗਲ ਸਲਤਨਤ ਪਹਿਲਾ ਹੀ ਗੁਰੂ ਘਰ ਦੀ ਵੈਰੀ ਸੀ। ਪਰ ਫਿਰ ਵੀ ਆਪਨੇ ਆਪਣੀ ਧਰਮ ਪ੍ਰਚਾਰ ਦੀ ਪ੍ਰਕ੍ਰਿਆ ‘ਚ ਕੋਈ ਵਿਘਨ ਨਹੀਂ ਪੈਣ ਦਿੱਤਾ। ਉਨ੍ਹਾਂ ਦੀ ਲੋਕਾਈ ਨੂੰ ਬਹੁਤ ਵੱਡੀ ਦੇਣ ਹੈ। ਅੱਜ ਵੀ ਸੰਗਤਾਂ ਉਨ੍ਹਾਂ ਦੀ ਚਰਣ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਦੇ ਆਤਮਿਕ ਅਤੇ ਸਰੀਰਿਕ ਰੋਗ ਨਿਵਿਰਤ ਹੁੰਦੇ ਹਨ।ਕਾਰ ਸੇਵਾ ਵਾਲੇ ਸੰਤ ਬਾਬਾ ਬਚਨ ਸਿੰਘ ਜੀ ਅਤੇ ਸਹਿਯੋਗੀਆਂ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ।ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ #ਚ ਹਾਜਰੀ ਭਰੀਆਂ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ
This entry was posted in ਭਾਰਤ.