ਮੱਤੇਵਾਲ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਇਰਾਕ ਵਿਖੇ ਆਈ ਐੱਸ ਆਈ ਐੱਸ ਵੱਲੋਂ ਮਾਰੇ ਗਏ 38 ਭਾਰਤੀ ਕਾਮਿਆਂ ਦੇ ਪਰਿਵਾਰਕ ਵਾਰਸਾਂ ਲਈ ਪਾਕਿਸਤਾਨ ‘ਚ ਮਾਰੇ ਗਏ ਭਿੱਖੀਵਿੰਡ ਵਾਸੀ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਦਿਤੈ ਗਏ ਮੁਆਵਜ਼ੇ ਦੀ ਤਰਜ਼ ‘ਤੇ ਸਪੈਸ਼ਲ ਕੇਸ ਵਜੋਂ ਢੁਕਵੀਂ ਤੇ ਚੰਗੇ ਰੁਤਬੇ ਵਾਲੀ ਸਰਕਾਰੀ ਨੌਕਰੀ ਅਤੇ ਹਰ ਪਰਿਵਾਰ ਨੂੰ ਇਕ ਕਰੋੜ ਰੁਪੈ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਇਰਾਕ ‘ਚ ਮਾਰੇ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੋਏ ਵਾਲ ਵਾਸੀ ਮਨਜਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰਦਿਆਂ ਨਮ ਅਖਾਂ ਨਾਲ ਅੰਤਿਮ ਵਿਦਾਈ ਦਿਤੀ ਗਈ। ਇਸ ਮੌਕੇ ਨੇ ਮ੍ਰਿਤਕ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਸ: ਮਜੀਠੀਆ ਨੇ ਇਸ ਨੂੰ ਪਰਿਵਾਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿਤਾ। ਉਨ੍ਹਾਂ ਦਸਿਆ ਕਿ ਉਕਤ ਮੁੱਦੇ ਨੂੰ ਅਕਾਲੀ ਦਲ ਵੱਲੋਂ 2014 ਦੌਰਾਨ ਘਟਨਾ ਦੇ ਤੁਰੰਤ ਬਾਅਦ ਪਹਿਲ ਦੇ ਅਧਾਰ ‘ਤੇ ਉਠਾਇਆ ਗਿਆ। ਪੀੜਤ ਪਰਿਵਾਰਾਂ ਨੂੰ ਬਾਦਲ ਸਰਕਾਰ ਵਲੋਂ 20 ਹਜਾਰ ਮਹੀਨਾ ਤੋਂ ਇਲਾਵਾ ਦਿਲੀ ਕਮੇਟੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰਾਹੀਂ ਹਰ ਸੰਭਵ ਮਾਲੀ ਮਦਦ ਦਿਤੀ ਗਈ। ਉਨ੍ਹਾਂ ਮ੍ਰਿਤਕ ਮਨਜਿੰਦਰ ਸਿੰਘ ਦੀ ਭੈਣ ਬੀਬਾ ਗੁਰਪਿੰਦਰ ਕੌਰ ਵੱਲੋਂ ਨਿਭਾਏ ਗਏ ਰੋਲ ਅਤੇ ਮਿਹਨਤ ਨੂੰ ਸਲਾਹਿਆ। ਉਹਨਾਂ ਪੀੜਤ ਪਰਿਵਾਰਾਂ ਵਲੋਂ 4 ਸਾਲ ਹੰਢਾਈ ਗਈ ਅਸਹਿ ਪੀੜਾ ਦੇ ਮੁਕਾਬਲੇ ਪੰਜਾਬ ਸਰਕਾਰ ਵਲੋਂ ਐਲਾਨੀ ਮੁਆਵਜਾ ਰਾਸ਼ੀ ਨੂੰ ਨਾਕਾਫੀ ਦਸਦਿਆਂ ਪੀੜਤ ਪਰਿਵਾਰਾਂ ਨੁੰ ਸੰਤੁਸ਼ਟ ਕਰਨ ਨਹੀ ਕਿਹਾ। !
ਇਰਾਕ ‘ਚ ਮਾਰੇ ਗਏ 38 ਭਾਰਤੀ ਕਾਮਿਆਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ‘ਤੇ ਹਰ ਪਰਿਵਾਰ ਨੂੰ ਇਕ ਕਰੋੜ ਰੁਪੈ ਮੁਆਵਜ਼ਾ ਦੇਵੇ ਸਰਕਾਰ : ਮਜੀਠੀਆ
This entry was posted in ਪੰਜਾਬ.