ਨਿਊਯਾਰਕ – ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਟਰੰਪ ਟਾਵਰ ਵਿੱਚ ਅੱਜ ਭਿਆਨਕ ਅੱਗ ਲਗ ਗਈ। ਇਸ ਦੁਰਘਟਨਾ ਦਰਮਿਆਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ। ਸਥਾਨਕ ਸਮੇਂ ਅਨੁਸਾਰ ਸ਼ਨਿਚਰਵਾਰ ਸ਼ਾਮ 6 ਵਜੇ ਦੇ ਕਰੀਬ ਟਰੰਪ ਟਾਵਰ ਦੀ 50ਵੀਂ ਮੰਜਿ਼ਲ ਤੇ ਅੱਗ ਲਗ ਗਈ। ਅੱਗ ਲਗਣ ਦੀ ਸੂਚਨਾ ਮਿਲਦੇ ਸਾਰ ਹੀ ਫਾਇਰਬ੍ਰਗੇਡ ਦੀਆਂ ਗੱਡੀਆਂ ਤੁਰੰਤ ਘਟਨਾ ਵਾਲੇ ਸਥਾਨ ਤੇ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਘਰ ਅਤੇ ਦਫ਼ਤਰ ਵੀ ਇਸੇ ਬਿਲਡਿੰਗ ਵਿੱਚ ਹੈ ਪਰ ਉਹ ਉਸ ਸਮੇਂ ਵਾਈਟ ਹਾਊਸ ਵਿੱਚ ਸਨ। ਰਾਸ਼ਟਰਪਤੀ ਦੇ ਨਿਜੀ ਕਾਰੋਬਾਰਾਂ ਦੇ ਸੰਗਠਨ ਟਰੰਪ ਆਰਗੇਨਾਈਜੇਸ਼ਨ ਦਾ ਮੁੱਖ ਆਫਿਸ ਵੀ ਇੱਥੇ ਹੀ ਹੈ। ਅੱਹ ਲਗਣ ਕਾਰਣ ਇਸ ਇਮਾਰਤ ਵਿੱਚੋਂ ਕਾਲੇ ਧੂੰਏ ਦੀਆਂ ਲਪਟਾਂ ਉਠ ਰਹੀਆਂ ਸਨ। ਫਾਇਰ ਬ੍ਰਿਗੇਡ ਦੇ 138 ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ।ਰਾਸ਼ਟਰਪਤੀ ਟਰੰਪ ਨੇ ਖੁਦ ਟਵੀਟ ਕਰਕੇ ਕਿਹਾ, ‘ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਹੈ।ਇਹ ਬਿਲਡਿੰਗ ਚੰਗੀ ਤਰ੍ਹਾਂ ਬਣੀ ਹੈ ਅਤੇ ਫਾਇਰ ਕਰਮਚਾਰੀਆਂ ਨੇ ਬਹੁਤ ਚੰਗਾ ਕੰਮ ਕੀਤਾ ਹੈ, ਸ਼ੁਕਰੀਆ!