ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 15 ਅਪ੍ਰੈਲ 2018 ਨੂੰ ਹੋਣ ਵਾਲੀਆਂ ਚੋਣਾਂ ਦਾ ਦੂਜਾ ਪੜਾਅ ਮੁਕੰਮਲ। ਵੱਖ ਵੱਖ ਅਹੁਦਿਆਂ ਲਈ ਹੇਠ ਲਿਖੇ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਦੇ ਅਹੁਦੇ ਲਈ ਪ੍ਰੋ. ਰਵਿੰਦਰ ਭੱਠਲ ਅਤੇ ਡਾ. ਤੇਜਵੰਤ ਸਿੰਘ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਗੁਰਚਰਨ ਕੌਰ ਕੋਚਰ ਅਤੇ ਸ੍ਰੀ ਸੁਰਿੰਦਰ ਕੈਲੇ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਸੁਰਜੀਤ ਸਿੰਘ ਅਤੇ ਸ੍ਰੀਮਤੀ ਭੁਪਿੰਦਰ ਕੌਰ ਪ੍ਰੀਤ ਮੈਦਾਨ ਵਿਚ ਹਨ। ਪੰਜ ਮੀਤ ਪ੍ਰਧਾਨਾਂ ਦੇ ਅਹੁਦੇ ਲਈ ਡਾ. ਸਰੂਪ ਸਿੰਘ ਅਲੱਗ, ਡਾ. ਹਰਵਿੰਦਰ ਸਿੰਘ (ਪੰਜਾਬ ਤੇ ਚੰਡੀਗੜ੍ਹੋਂ ਬਾਹਰ), ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਭਗਵੰਤ ਸਿੰਘ, ਸ੍ਰੀ ਭੁਪਿੰਦਰ, ਸ੍ਰੀ ਖੁਸ਼ਵੰਤ ਬਰਗਾੜੀ, ਸ. ਭੁਪਿੰਦਰ ਸਿੰਘ ਸੰਧੂ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀਮਤੀ ਮਨਜੀਤ ਕੌਰ ਅੰਬਾਲਵੀ (ਪੰਜਾਬ ਤੇ ਚੰਡੀਗੜ੍ਹੋਂ ਬਾਹਰ) ਮੈਦਾਨ ਵਿਚ ਹਨ।
ਪ੍ਰਬੰਧਕੀ ਬੋਰਡ ਦੇ ਚੌਦਾਂ ਮੈਂਬਰ ਲਈ ਸ੍ਰੀਮਤੀ ਦਵਿੰਦਰ ਪ੍ਰੀਤ ਕੌਰ, ਡਾ. ਕੰਵਰ ਜਸਮਿੰਦਰ ਪਾਲ ਸਿੰਘ, ਸ੍ਰੀ ਸੁਖਦਰਸ਼ਨ ਗਰਗ, ਸ. ਮਨਜਿੰਦਰ ਸਿੰਘ ਧਨੋਆ, ਸ. ਗੁਲਜ਼ਾਰ ਸਿੰਘ ਸ਼ੌਂਕੀ, ਸ੍ਰੀ ਤ੍ਰੈਲੋਚਨ ਲੋਚੀ, ਸ. ਦਰਸ਼ਨ ਸਿੰਘ ਗੁਰੂ, ਸ੍ਰੀ ਸਿਰੀ ਰਾਮ ਅਰਸ਼, ਸ੍ਰੀ ਜਸਵੀਰ ਝੱਜ, ਸ੍ਰੀਮਤੀ ਅਮਰਜੀਤ ਕੌਰ ਹਿਰਦੇ, ਡਾ. ਸ਼ਰਨਜੀਤ ਕੌਰ, ਸ੍ਰੀਮਤੀ ਹਰਲੀਨ ਕੌਰ, ਸ੍ਰੀ ਭਗਵੰਤ ਰਸੂਲਪੁਰੀ, ਡਾ. ਹਰਪ੍ਰੀਤ ਸਿੰਘ ਹੁੰਦਲ, ਸ੍ਰੀ ਤਰਸੇਮ, ਸ੍ਰੀ ਰਜਿੰਦਰ ਸ਼ੌਂਕੀ, ਸ੍ਰੀ ਕਮਲਜੀਤ ਨੀਲੋਂ, ਡਾ. ਸੁਦਰਸ਼ਨ ਗਾਸੋ (ਹਰਿਆਣਾ), ਡਾ. ਗੁਰਮੇਲ ਸਿੰਘ, ਸ੍ਰੀਮਤੀ ਸੁਰਿੰਦਰ ਨੀਰ (ਜੰਮੂ) ਅਤੇ ਡਾ. ਜਗਵਿੰਦਰ ਜੋਧਾ ਚੋਣ ਮੈਦਾਨ ਵਿਚ ਹਨ। ਸ੍ਰੀ ਪ੍ਰੇਮ ਸਾਹਿਲ (ਬਾਕੀ ਭਾਰਤ) ਵਿਚੋਂ ਇਕੋ ਇਕ ਉਮੀਦਵਾਰ ਹਨ। ਸੰਵਿਧਾਨ ਅਨੁਸਾਰ ਉਨ੍ਹਾਂ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ।
ਉਪਰੋਕਤ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ ਨੇ ਦਸਿਆਂ ਕਿ ਇਨ੍ਹਾਂ ਅਹੁਦਿਆਂ ’ਤੇ ਚੋਣਾਂ 15 ਅਪ੍ਰੈਲ 2018 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣਗੀਆਂ। ਵੋਟਾਂ ਸਵੇਰੇ 9 ਵਜੇ ਤੋਂ ਸ਼ਾਮ 03 ਵਜੇ ਤੱਕ ਪੈਣਗੀਆਂ। । ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ, ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ, ਸ. ਬਲਵੰਤ ਸਿੰਘ, ਪ੍ਰੋ. ਕੁਲਵੰਤ ਸਿੰਘ, ਸ੍ਰੀ ਅਸ਼ੋਕ ਕੁਮਾਰ ਦਿਵੇਦੀ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਮੈਂਬਰਾਂ ਨੂੰ ਚੋਣਾਂ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਅਤੇ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।