ਤਲਵੰਡੀ ਸਾਬੋ - ਆਸਟ੍ਰੇਲੀਆ ਵਿੱਚ ਖੇਤੀਬਾੜੀ ਵਿਭਾਗ ਨਾਲ ਸੰਬੰਧਤ ਗ੍ਰੈਜੂਏਟ ਵਿਦਿਆਰਥੀਆਂ ਲਈ ਮੌਕੇ ਅਤੇ ਮੰਤਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ 9 ਅਪ੍ਰੈਲ, 2018 ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਆਇਰਨਵੁੱਡ ਇੰਸਟੀਚਿਊਟ, ਐਡੀਲੇਡ (ਆਸਟ੍ਰੇਲੀਆ) ਦੇ ਵਿਗਿਆਨੀਆਂ ਦੀ ਇਕ ਟੀਮ ਨੇ ਭਾਰਤੀ ਯੂਨੀਵਰਸਿਟੀਆਂ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਹੁਨਰ ਵਿਕਾਸ ਲਈ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ।ਡਾ. ਮਨਪ੍ਰੀਤ ਸਿੰਘ ਗਿੱਲ, ਇੰਟਰਨੈਸ਼ਨਲ ਸਟੂਡੈਂਟਸ ਅਡਵਾਈਜ਼ਰ, ਆਇਰਨਵੁੱਡ ਇੰਸਟੀਚਿਊਟ, ਨੇ ਖੇਤੀਬਾੜੀ ਖੇਤਰ ਵਿੱਚ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਦ੍ਰਿਸ਼ ਨੂੰ ਸਮਝਣ ਅਤੇ ਸਮੇਂ ਦੀ ਤੋਰ ਪਛਾਨਣ ਲਈ ਵਿਦਿਆਰਥੀਆਂ ਨੂੰ ਜਾਗਰਿਤ ਕੀਤਾ।ਉਨ੍ਹਾਂ ਨੇ ਸਿੱਖਿਆ ਨੂੰ ਪੇਸ਼ੇ ਵਿਚ ਬਦਲਣ ਲਈ ਪ੍ਰੇਰਨਾ ਦੇਣ ਤੋਂ ਇਲਾਵਾ ਆਸਟਰੇਲਿਆਈ ਆਰਥਿਕਤਾ ਵਿੱਚ ਖੁਰਾਕ ਉਤਪਾਦਨ ਅਤੇ ਖੇਤੀਬਾੜੀ ਦੇ ਮੁੱਖ ਮੁੱਦਿਆਂ ਨਾਲ ਜੁੜੇ ਮੁੱਦਿਆਂ ਬਾਰੇ ਸੁਝਾਅ ਦਿੱਤੇ।ਉਨ੍ਹਾਂ ਨੇ ਵਿਸ਼ਵ ਮੰਡੀ ਵਿੱਚ ਖੁਰਾਕ ਉਦਯੋਗ ਵਿੱਚ ਆਪਣਾ ਮੁਕਾਮ ਹਾਸਲ ਕਰਨ ਲਈ ਆਸਟ੍ਰੇਲੀਆ ਦੇ ਸਾਫ ਅਤੇ ਸੁਰੱਖਿਅਤ ਵਾਤਾਵਰਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਇਸ ਤੋਂ ਬਿਨਾਂ ਵਿਦਿਆਰਥੀਆਂ ਨੂੰ ਐਡੀਲੇਡ ਵਿੱਚ ਜੀਵਨ ਅਤੇ ਪੜ੍ਹਾਈ ਬਾਰੇ ਵਿਸਥਾਰ ਸਹਿਤ ਦਿੱਤਾ ਗਿਆ।ਵਰਕਸ਼ਾਪ ਦੌਰਾਨ ਵਿਚਾਰ ਵਟਾਂਦਰੇ ਨੂੰ ਸੁਣਨ ਵਿੱਚ ਡੂੰਘੀ ਦਿਲਚਸਪੀ ਦਿਖਾਉਣ ਲਈ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਜੋਰਾ ਸਿੰਘ ਬਰਾੜ ਨੇ ਆਇਰਨਵੁੱਡ ਸੰਸਥਾ, ਫੈਕਲਟੀ ਅਤੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਵਰਕਸ਼ਾਪ ਦੇ ਅੰਤ ਤੇ ਯੂਨੀਵਰਸਿਟੀ ਆਫ ਐਗਰੀਕਲਚਰ ਦੇ ਡੀਨ ਡਾ. ਬੀ.ਐਸ. ਚਹਿਲ ਨੇ ਡਾ. ਗਿੱਲ ਅਤੇ ਉਹਨਾਂ ਦੀ ਟੀਮ ਦਾ ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿੱਚ ਖੇਤੀਬਾੜੀ ਦੇ ਗ੍ਰੈਜੂਏਟਾਂ ਦੇ ਖੇਤਰਾਂ ਤੇ ਉਹਨਾਂ ਦੇ ਦ੍ਰਿਸ਼ਟੀਕੋਣ ਅਤੇ ਪ੍ਰਭਾਵਸ਼ਾਲੀ ਭਾਸ਼ਣਾਂ ਦਾ ਧੰਨਵਾਦ ਕੀਤਾ।ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨਾਲ ਕੀਤੇ ਗਏ ਸਵਾਲ ਜਵਾਬ ਇਸ ਵਰਕਸ਼ਾਪ ਦਾ ਮੁੱਖ ਕੇਂਦਰ ਰਹੇ।ਡਾ. ਚਾਹਲ ਨੇ ਇਸ ਵਰਕਸ਼ਾਪ ਵਿੱਚ ਦਿਲਚਸਪੀ ਦਿਖਾਉਣ ਲਈ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਵਰਕਸ਼ਾਪ ਦੌਰਾਨ ਦੀ ਮੌਜੂਦਗੀ ਨੂੰ ਮਾਨਤਾ ਦਿੱਤੀ।