ਵਾਸ਼ਿੰਗਟਨ – ਐਫ਼ਬੀਆਈ ਦੇ ਸਾਬਕਾ ਚੀਫ਼ ਕੋਮੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਲਈ ਨੈਤਿਕ ਤੌਰ ਤੇ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦੇ ਲਈ ਸਚਾਈ ਕੋਈ ਅਹਿਮੀਅਤ ਨਹੀਂ ਰੱਖਦੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕੋਮੀ ਤੇ ਬਹੁਤ ਸਾਰੇ ਝੂਠ ਬੋਲਣ ਦਾ ਆਰੋਪ ਲਗਾਇਆ ਹੈ।
ਸਾਬਕਾ ਐਫ਼ਬੀਆਈ ਮੁੱਖੀ ਕੋਮੀ ਨੇ ਕਿਹਾ ਕਿ ਉਹ ਇਹ ਨਹੀਂ ਮੰਨਦੇ ਕਿ ਟਰੰਪ ਮੈਡੀਕਲ ਤੌਰ ਤੇ ਇਸ ਦੇ ਯੋਗ ਨਹੀਂ ਹਨ, ਬਲਿਕ ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਨੈਤਿਕ ਰੂਪ ਨਾਲ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਲਈ ਯੋਗ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਦੇਸ਼ ਦੇ ਮਾਣ-ਸਨਮਾਨ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਸੱਚ ਬੋਲਣਾ ਚਾਹੀਦਾ ਹੈ ਪਰ ਰਾਸ਼ਟਰਪਤੀ ਟਰੰਪ ਨੇ ਅਜਿਹਾ ਕੁਝ ਵੀ ਨਹੀਂ ਕੀਤਾ।
ਵਰਨਣਯੋਗ ਹੈ ਕਿ ਟਰੰਪ ਨੇ ਜੇਮਸ ਨੂੰਪਿੱਛਲੇ ਸਾਲ ਮਈ ਵਿੱਚ ਐਫ਼ਬੀਆਈ ਤੋਂ ਬਾਹਰ ਕੱਢ ਦਿੱਤਾ ਸੀ। ਉਸ ਸਮੇਂ ਟਰੰਪ ਤੇ ਅਮਰੀਕੀ ਚੋਣਾਂ ਦੌਰਾਨ ਰੂਸ ਵੱਲੋਂ ਮੱਦਦ ਕੀਤੇ ਜਾਣ ਦੇ ਆਰੋਪ ਵੀ ਲਗੇ ਸਨ। ਕੋਮੀ ਨੇ ਅਮਰੀਕੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਦੁਬਾਰਾ ਜਾਂਚ ਕਰਨਗੇ।