ਸੈਂਟਾ ਕਲਾਰਾ – ਫੇਸਬੁੱਕ ਨੇ ਆਪਣੇ ਯੂਜਰਸ ਅਤੇ ਨਿਵੇਸ਼ਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਭਵਿੱਖ ਵਿੱਚ ਡੇਟਾ ਲੀਕ ਵਰਗੀਆਂ ਹੋਰ ਵੀ ਘਟਨਾਵਾਂ ਸਾਹਮਣੇ ਆ ਸਕਦੀਆਂ ਹਨ, ਜਿਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। ਅਮਰੀਕੀ ਸਕਿਊਰਟੀਜ਼ ਐਂਡ ਐਕਸਚੇਂਜ਼ ਕਮਿਸ਼ਨ ਦੀ ਰਿਪੋਰਟ ਵਿੱਚ ਫੇਸਬੁੱਕ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਫੇਸਬੁੱਕ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਾਈਟ ਨੂੰ ਉਸ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਫੇਸਬੁੱਕ ਨੇ ਕਿਹਾ ਹੈ ਕਿ ਸੇਫਟੀ ਅਤੇ ਕੰਟੈਂਟ ਰਿਵਿਯੂ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਡੇਟਾ ਦੇ ਗੱਲਤ ਇਸਤੇਮਾਲ ਨੂੰ ਰੋਕਣ ਵਿੱਚ ਵਿੱਚ ਮੱਦਦ ਮਿਲੇਗੀ। ਫੇਸਬੁੱਕ ਅਨੁਸਾਰ ਮੀਡੀਆ ਅਤੇ ਤੀਸਰੀ ਪਾਰਟੀ ਵੱਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਅਤੇ ਸ਼ੱਕੀ ਗਤੀਵਿਧੀਆਂ ਸਾਹਮਣੇ ਆਈਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਯੂਜਰਸ ਦਾ ਫੇਸਬੁੱਕ ਤੋਂ ਭਰੋਸਾ ਘੱਟੇਗਾ ਅਤੇ ਬਰਾਂਡ ਵੈਲਯੂ ਡਿੱਗੇਗੀ। ਜਿਸ ਨਾਲ ਬਿਜ਼ਨਸ ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ।
ਕੰਪਨੀ ਨੇ ਇਸ ਰਿਪੋਰਟ ਵਿੱਚ ਕਿਹਾ ਹੈ ਕਿ ਡੇਟਾ ਦੇ ਗੱਲਤ ਇਸਤੇਮਾਲ ਵਰਗੀਆਂ ਘਟਨਾਵਾਂ ਨਾਲ ਸਾਡੀਆਂ ਕਾਨੂੰਨੀ ਮੁਸ਼ਕਿਲਾਂ ਵੱਧ ਸਕਦੀਆਂ ਹਨ ਅਤੇ ਜੁਰਮਾਨੇ ਕਾਰਣ ਆਰਥਿਕ ਨੁਕਸਾਨ ਹੋਣ ਦਾ ਵੀ ਸ਼ੱਕ ਹੈ।