ਮੋਗਾ,(ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ ਸ੍ਰ: ਗੁਰਦਿੱਤ ਸਿੰਘ ਗਿੱਲ ਚਹੂੜਚੱਕ ਦੀ 108 ਵੀ ਬਰਸੀ ਸ਼ਰਧਾ ਪੂਰਵਕ ਮਨਾਈ ਗਈ।ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਅਤੇ ਅਰਦਾਸ ਕਰ ਸ਼ਰਧਾਂਜਲੀ ਸਮਾਰੋਹ ਦਾ ਆਰੰਭ ਕੀਤਾ। ਸਕੂਲ ਦੇ ਸਟਾਫ, ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੀਆਂ ਜਾਣੀਆ ਮਾਣੀਆ ਸ਼ਖਸੀਅਤਾਂ ਵੱਲੋਂ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ ਆਦਮ ਕੱਦ ਤਸਵੀਰ ਤੇ ਫੁੱਲ ਮਾਲਾਵਾ ਭੇਟ ਕਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ। ਕੈਪਟਨ ਸ੍ਰ. ਗੁਰਦਿੱਤ ਸਿੰਘ ਗਿੱਲ ਵੱਲੋਂ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਇੱਕ ਸਦੀ ਪਹਿਲਾਂ ਆਪਣੇ ਇਲਾਕੇ ਚ ਵਿਦਿਆ ਨੂੰ ਸਾਖਾਰ ਕਰਨ ਲਈ ਮਹਾਰਾਜਾ ਭੁਪਿੰਦਰ ਸਿੰਘ ਨੂੰ ਪ੍ਰੇਰਿਤ ਕਰ ਇਸ ਸਕੂ਼ਲ ਤੋਂ ਇਲਾਵਾ ਚਹੂੜ ਚੱਕ ਪਿੰਡ ਚ ਸਕੂਲ, ਸਰਕਾਰੀ ਸਕੂਲ ਮਹਿਣਾ (ਮੋਗਾ) ਇੱਕ ਸਕੂਲ ਜ਼ਿਲਾ ਲੁਧਿਆਣੇ ਚ, ਇੱਕ ਸਕੂਲ ਜ਼ਿਲਾ ਫਿਰੋਜਪੁਰ ਚ ਆਪਣੀ ਕਮਾਈ,ਪਰਿਵਾਰਿਕ ਪੁਸ਼ਤੀ ਜਮੀਨਾਂ ਦੇ ਕਮਾਈ ਦੇ ਸਾਧਨ ਅਤੇ ਦੇਸ਼ ਵਿਦੇਸ਼ ਤੋਂ ਉਗਰਾਹੀ ਕਰ ਇਮਾਰਤਾਂ ਬਣਾਉਣ ਚ ਅਹਿਮ ਯੋਗਦਾਨ ਪਾਇਆ ਅਤੇ ਇਸ ਸਕੂਲ ਨੂੰ ਫੱਖਰ ਹੈ ਕਿ ਇਸ ਸਕੂਲ ਚ ਪੜ੍ਹੇ ਵਿਦਿਆਰਥੀ ਦੇਸ਼ ਵਿਦੇਸ਼ ਚ ਉੱਚ ਅਹੁਦਿਆਂ,ਚੰਗੇ ਕਾਰੋਬਾਰਾਂ ਆਦਿ ਤੇ ਬਿਰਾਜਮਾਨ ਹੋ ਇਸ ਸਕੂਲ ਅਤੇ ਮੋਗੇ ਦਾ ਨਾਮ ਰੋਸ਼ਨ ਕਰ ਕੈਪਟਨ ਗੁਰਦਿੱਤ ਸਿੰਘ ਗਿੱਲ (ਚਹੂੜਚੱਕ) ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਰਹੇ ਹਨ। ਇਸ ਮੌਕੇ ਕੈਪਟਨ ਗਿੱਲ ਦੀ ਪੀੜ੍ਹੀ ਦੇ ਪਰਿਵਾਰਿਕ ਮੈਬਰਾਂ ‘ਚੋ ਸ੍ਰ ਜਸਮੇਲ ਸਿੰਘ ਗਿੱਲ, ਮਨਮੋਹਨ ਸਿੰਘ ਗਿੱਲ, ਡਿੰਪੀ ਗਿੱਲ (ਨਾਰਵੇ) ਹਰਪਾਲ ਸਿੰਘ ਗਿੱਲ, ਬਲਵਿੰਦਰ ਸਿੰਘ ਢਿੱਲੋ, ਪਰਿਵਾਰ ਦੀਆਂ ਬੀਬੀਆਂ, ਦੋਸਤ ਮਿੱਤਰ ਮਿੱਕੀ, ਬੰਟੀ, ਪੱਤਵੰਤੇ ਸ਼ਹਿਰੀ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਕੈਪਟਨ ਗੁਰਦਿੱਤ ਸਿੰਘ ਗਿੱਲ ਪਰਿਵਾਰ ਦੀ ਪੀੜ੍ਹੀ ਦੇ ਦੂਸਰੇ ਮੈਂਬਰ ਜੋ ਵਿਦੇਸ਼ਾਂ ਵਿੱਚ ਵੱਸਦੇ ਹਨ ਨੇ ਕੈਪਟਨ ਸਾਹਿਬ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਵਿਸ਼ੇਸ ਉਪਰਾਲੇ ਤੇ ਸਕੂਲ ਦੇ ਵਿਕਾਸ ਲਈ ਅਹਿਮ ਯੋਗਦਾਨ ਲਈ ਪ੍ਰਣ ਲਿਆ। ਜ਼ਿਕਰਯੋਗ ਹੈ ਪਹਿਲਾ ਪਰਿਵਾਰਿਕ ਮੈਬਰਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਸੀ ਪਰ ਸਕੂਲ ਦੇ ਸਾਬਕਾ ਪ੍ਰਿਸੀਪਲ ਸ੍ਰ .ਦਰਸ਼ਨ ਸਿੰਘ (ਦਾਉਧਰ) ਹੋਣਾ ਦੀ ਅਣਥੱਕ ਮਹਿਨਤ ਅਤੇ ਉਹਨਾਂ ਨੇ ਪੁਰਾਣੇ ਰਿਕਾਰਡ ਪ੍ਰਾਪਤ ਕਰ ਇਸ ਸਕੂਲ ਦੇ ਬਾਨੀ ਕੈਪਟਨ ਸ੍ਰ .ਗੁਰਦਿੱਤ ਸਿੰਘ ਗਿੱਲ ਜੀ ਦਾ ਅਪ੍ਰੈਲ 25 2013 ਨੂੰ ਸਕੂਲ ਪਰਿਸਰ ਚ ਇਹ ਆਦਮ ਕੱਦ ਬੁੱਤ ਸਥਾਪਿਤ ਕਰ ਸੱਚੀ ਸ਼ਰਧਾਂਜਲੀ ਦਿੱਤੀ। ਗਿੱਲ ਪਰਿਵਾਰ ਦੀ ਪੀੜ੍ਹੀ ‘ਚੋ ਡਿੰਪੀ ਗਿੱਲ (ਨਾਰਵੇ ਵਾਸੀ) ਹਰ ਸਾਲ ਆਪਣੇ ਰੁਝਾਵੇ ਭਰੀ ਜਿੰਦਗੀ ਚੋ ਸਮਾਂ ਕੱਢ ਅਪ੍ਰੈਲ ਮਹੀਨੇ ਨਾਰਵੇ ਤੋਂ ਮੋਗਾ ਜਾ 25 ਤਾਰੀਕ ਨੂੰ ਆਪਣੇ ਵੱਡੇ ਵੱਡੇਰਿਆਂ ਦੇ ਵਿਦਿਆ ਦੇ ਖੇਤਰ ਚ ਕੀਤੇ ਇਸ ਯੋਗਦਾਨ ਤੇ ਉਹਨਾਂ ਦੀ ਬਰਸੀ ਮੌਕੇ ਸਕੂਲ ਸਟਾਫ, ਵਿਦਿਆਰਥੀਆਂ ਤੇ ਇਲਾਕੇ ਦੇ ਲੋਕਾਂ ਨਾਲ ਮਿੱਲ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦੇ ਹਨ।
ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ. ਗੁਰਦਿੱਤ ਸਿੰਘ ਗਿੱਲ(ਚਹੂੜਚੱਕ ਮੋਗਾ) ਦੀ 108 ਵੀ ਬਰਸੀ ਮਨਾਈ ਗਈ
This entry was posted in ਪੰਜਾਬ.