ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਇੱਕ ਅਜਿਹਾ ਅਦਾਰਾ ਹੈ ਜਿਸ ਵਿੱਚ ਵੱਖ ਵੱਖ ਦੇਸ਼ਾਂ, ਸੂਬਿਆਂ, ਧਰਮਾਂ, ਕੌਮਾਂ ਦੇ ਵਿਦਿਆਰਥੀ ਉੱਚ ਵਿਦਿਆ ਗ੍ਰਹਿਣ ਕਰ ਰਹੇ ਹਨ।ਯੂਨੀਵਰਸਿਟੀ ਹਰ ਖੇਤਰ ਦੇ ਸਥਾਨਿਕ ਤਿਉਹਾਰਾਂ ਤੇ ਮੇਲਿਆਂ ਨੂੰ ਮਨਾਉਣ ਦੇ ਮੌਕੇ ਪ੍ਰਦਾਨ ਕਰਦੀ ਰਹਿੰਦੀ ਹੈ ਤਾਂ ਕਿ ਅਨੇਕਤਾ ਵਿੱਚ ਏਕਤਾ ਬਣੀ ਰਹੇ ਅਤੇ ਹਰ ਇੱਕ ਦਾ ਆਪਣੇ ਧਰਮ ਅਤੇ ਰੀਤੀ ਰਿਵਾਜ਼ਾਂ ਵਿੱਚ ਸਤਿਕਾਰ ਅਤੇ ਵਿਸ਼ਵਾਸ ਬਣਿਆ ਰਹੇ।ਆਸਾਮ ਅਤੇ ਕੇਰਲਾ ਦੇ ਵਿਦਿਆਰਥੀਆਂ ਵੱਲੋਂ ਅਸਾਮ ਦਾ ਪ੍ਰਸਿੱਧ ਤਿਉਹਾਰ ‘ਬੀਹੂ’ ਅਤੇ ਅਤੇ ਕੇਰਲਾ ਦਾ ਪ੍ਰਸਿੱਧ ਤਿਉਹਾਰ ‘ਵਿਸ਼ੂ’ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਆਸਾਮ ਅਤੇ ਕੇਰਲਾ ਵਿੱਚ ਇਹ ਰਵਾਇਤੀ ਤਿਉਹਾਰ ਦੇਸੀ ਮਹੀਨਿਆਂ ਅਨੁਸਾਰ ਨਵੇਂ ਸਾਲ ਦੇ ਆਰੰਭ ਹੋਣ ‘ਤੇ ਮਨਾਏ ਜਾਂਦੇ ਹਨ। ਇਸ ਤਿਉਹਾਰ ਦੀ ਸ਼ੁਰੂਆਤ ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ ਅਤੇ ਡਾ. ਅਸ਼ਵਨੀ ਸੇਠੀ, ਡੀਨ ਯੋਜਨਾ ਅਤੇ ਵਿਕਾਸ, ਨੇ ਤਿਉਹਾਰਾਂ ਬਾਰੇ ਮੁੱਢਲੀ ਜਾਣਕਾਰੀ ਅਤੇ ਸ਼ੁਭ ਕਾਮਨਾਵਾਂ ਦਿੰਦਿਆਂ ਕੀਤੀ।ਇਨ੍ਹਾਂ ਤਿਉਹਾਰਾਂ ਦਾ ਮੁੱਖ ਪ੍ਰਬੰਧਕ ਇੰਜੀਨੀਅਰ ਮੌਕੀਬੁਰ ਹੁਸੈਨ ਮਜ਼ੂਮਦਾਰ, ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਸੀ, ਜਿਸ ਦੀ ਅਗਵਾਈ ਵਿੱਚ ਅਲੈਕਸ ਜੋਸਫ਼, ਮੁਹੰਮਦ ਸਫ਼ੀਕ, ਮੁਹੰਮਦ ਆਦਿਲ, ਲੋਗੀਓ ਐਨੀ, ਨਿਬੀਰ ਚੌਧਰੀ, ਦੇਵੋਜੀਤ ਹਾਜ਼ਰਿਕਾ, ਸੋਨੂੰ ਸ਼ੰਕਰ, ਉੱਤਮ ਵਿਸ਼ਵਾਸ, ਇਕਬਾਲ ਫੋਰਿਦ, ਰਾਕੇਸ਼ ਨਾਥ ਅਕਸ਼ਾ, ਅੰਜੂ ਨਾਇਰ ਅਤੇ ਕਈ ਹੋਰ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ।ਇਸ ਵੱਖ ਵੱਖ ਸਭਿਆਚਾਰਕ ਪ੍ਰੋਗਰਾਮ ਜਿਵੇਂ ਗੀਤ ਸੰਗੀਤ, ਰਵਾਇਤੀ ਨਾਚ ਬੀਹੂ, ਰਵਾਇਤੀ ਨਾਚ ਵਿਸ਼ੂ ਆਦਿ ਦੀ ਪੇਸ਼ਕਾਰੀ ਕੀਤੀ ਗਈ।ਇੰਜੀਨੀਅਰ ਮੌਕੀਬੁਰ ਹੁਸੈਨ ਮਜ਼ੂਮਦਾਰ ਨੇ ਦੱਸਿਆ ਕਿ ਬੀਹੂ ਆਸਾਮੀ ਲੋਕਾਂ ਦੁਆਰਾ ਫਸਲਾਂ ਕੱਟਣ ਸਮੇਂ ਪੰਜਾਬ ਦੀ ਵਿਸਾਖੀ ਵਾਂਗ ਮਨਾਇਆ ਜਾਂਦਾ ਹੈ।ਇਸ ਸਮੇਂ ਯੂਨੀਵਰਸਿਟੀ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ, ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ ਡਾ. ਅਸ਼ਵਨੀ ਸੇਠੀ, ਡੀਨ ਯੋਜਨਾ ਅਤੇ ਵਿਕਾਸ ਨੇ ਆਸਾਮ ਅਤੇ ਕੇਰਲਾ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਤਿਉਹਾਰਾਂ ਲਈ ਵਿਸ਼ੇਸ਼ ਤੌਰ ਤੇ ਮੁਬਾਰਕਾਂ ਦਿੱਤੀਆਂ ਗਈਆਂ।