ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ, ਲੁਧਿਆਣਾ ਮਜ਼ਦੂਰ ਦਿਵਸ ਖੂਬ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਕਰਮਚਾਰੀਆਂ ਨਾਲ ਮਿਲਕੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ ਉ¤ਥੇ ਹੀ ਭਵਿਖ ਦੇ ਇੰਜੀਨੀਅਰਾਂ ਅਤੇ ਮੈਨੇਜਰਾਂ ਨੇ ਕਿਰਤੀਆਂ ਨਾਲ ਉਨ੍ਹਾਂ ਦੇ ਰੋਜ਼ਾਨਾ ਕੰਮਕਾਰਾਂ ਵਿਚ ਵੀ ਹੱਥ ਵਟਾਇਆ।
ਇਸ ਦੌਰਾਨ ਕੈਂਪਸ ‘ਚ ‘‘ਹਰ ਕੰਮ ਦੀ ਇੱਜ਼ਤ ਕਰੋ,ਭਾਵੇ ਕਿਨ੍ਹਾਂ ਵੀ ਛੋਟਾ ਹੋਵੇ’’ ਥੀਮ ਹੇਠ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਹੱਥੀ ਕਿਰਤ ਕਰਨ ਵਾਲੇ ਮਜ਼ਦੂਰਾਂ ਜਾਂ ਕਿਰਤੀਆਂ ਦੀਆਂ ਸਮਾਜ ਦੀ ਸਿਰਜਣਾ ਵਿਚ ਉਨ੍ਹਾਂ ਦੇ ਯੋਗਦਾਨ ਸਬੰਧੀ ਚਾਨਣਾ ਪਾਇਆ ਗਿਆ। ਇਸ ਦੇ ਨਾਲ ਹੀ ਮਈ ਦਿਵਸ ਦੇ ਇਤਿਹਾਸ ਸਾਂਝਾ ਕਰਦੇ ਹੋਏ 1 ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਗਈ। ਇਸ ਖ਼ਾਸ ਦਿਹਾੜੇ ਨੂੰ ਕਿਰਤੀਆਂ ਦੀ ਯਾਦਗਾਰੀ ਭਰਿਆਂ ਦਿਨ ਬਣਾਉਣ ਲਈ ਕਰਮਚਾਰੀਆਂ ਲਈ ਕੁੱਝ ਰੋਚਕ ਖੇਡਾਂ ਵੀ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ‘ਚ ਇਕ ਮਿੰਟ ‘ਚ ਲੱਸੀ ਪੀਣਾ,ਇਕ ਮਿੰਟ ‘ਚ ਕੇਲੇ ਖਾਣਾ, ਵੱਖ ਵੱਖ ਰੰਗਾਂ ਦੀਆਂ ਗੇਂਦਾਂ ਨੂੰ ਇਕੱਠਾਂ ਕਰਨਾ ਅਤੇ ਮੂੰਹ ਨਾਲ ਚਾਕਲੇਟ ਚੁੱਕਣਾ ਆਦਿ ਸ਼ਾਮਿਲ ਸਨ । ਇਸ ਸਮਾਰੋਹ ਦੌਰਾਨ ਸਕੂਲ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਵਧੀਆਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਵੀ ਕੀਤਾ।