ਨਵੀਂ ਦਿੱਲੀ – ਮੋਦੀ ਦੀ ਸਵੱਸ਼ ਭਾਰਤ ਦੀ ਮੁਹਿੰਮ ਵੀ ਉਸ ਸਮੇਂ ਇੱਕ ਜੁਮਲਾ ਬਣ ਕੇ ਰਹਿ ਗਈ, ਜਦੋਂ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਦੁਨੀਆਂ ਦੇ 15 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਇੱਕਲੇ ਭਾਰਤ ਦੇ ਹੀ 14 ਸ਼ਹਿਰ ਸ਼ਾਮਿਲ ਹਨ। ਇਸ ਸੂਚੀ ਵਿੱਚ ਸੱਭ ਤੋਂ ਪਹਿਲੇ ਨੰਬਰ ਤੇ ਉਤਰਪ੍ਰਦੇਸ਼ ਦਾ ਸ਼ਹਿਰ ਕਾਨਪੁਰ ਹੈ ਅਤੇ ਦੇਸ਼ ਦੀ ਰਾਜਧਾਨੀ ਦਿੱਲੀ 6ਵੇਂ ਨੰਬਰ ਤੇ ਹੈ। ਭਾਰਤ ਵਿੱਚ ਪ੍ਰਦੂਸ਼ਣ ਦਾ ਲੈਵਲ ਦਿਨੋ ਦਿਨ ਬਦ ਤੋਂ ਬਦਤਰ ਹੋ ਰਿਹਾ ਹੈ।
2.5 ਪੀਐਮ (Fine Particular Matter) ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਦੂਸ਼ਣ ਤੇ 100 ਦੇਸ਼ਾਂ ਦੇ 4000 ਸ਼ਹਿਰਾਂ ਵਿੱਚ ਰੀਸਰਚ ਕਰਨ ਦੇ ਬਾਅਦ ਇਹ ਅੰਕੜੇ ਸਾਹਮਣੇ ਆਏ ਹਨ। ਡਬਲਿਯੂ ਐਚਓ ਦੀ ਰਿਪੋਰਟ ਮੁਤਾਬਿਕ ਦਿੱਲੀ ਵਿੱਚ ਪ੍ਰਦੂਸ਼ਣ ਦਾ ਲੈਵਲ ਸਾਲ 2010 ਤੋਂ 2014 ਦੇ ਦਰਮਿਆਨ ਬਹੁਤ ਹੀ ਮਾਮੂਲੀ ਜਿਹਾ ਸੁਧਾਰ ਹੋਇਆ ਸੀ, ਪਰ 2015 ਵਿੱਚ ਰਾਜਧਾਨੀ ਦਾ ਫਿਰ ਉਹੋ ਹੀ ਹਾਲ ਹੋ ਗਿਆ।
2016 ਵਿੱਚ ਡਬਲਿਯੂ ਐਚਓ ਦੀ ਰਿਪੋਰਟ ਅਨੁਸਾਰ ਦਿੱਲੀ ਨੂੰ 6 ਸਾਲਾਂ ਵਿੱਚ ਸੱਭ ਤੋਂ ਵੱਧ ਪ੍ਰਦੂਸ਼ਣ ਵਧਾਉਣ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ 6ਵੇਂ ਸਥਾਨ ਤੇ ਰੱਖਿਆ ਗਿਆ ਸੀ। ਇਸ ਦੌਰਾਨ ਸ਼ਹਿਰ ਦਾ ਪ੍ਰਦੂਸ਼ਣ ਲੈਵਲ ਔਸਤ 2.5 ਪੀਐਮ ਜਾਨੀ ਕਿ 143 ਮਾਈਕਰੋਗਰਾਮ/ ਕਿਯੂਬਿਕ ਮੀਟਰ ਰਿਹਾ, ਜੋ ਕਿ ਨੈਸ਼ਨਲ ਸੇਫ ਸਟੈਂਡਰਡ ਅਨੁਸਾਰ ਤਿੰਨ ਗੁਣਾ ਵੱਧ ਸੀ।
ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹਨ ਇਹ ਸ਼ਹਿਰ ;
1. ਕਾਨਪੁਰ
2. ਫਰੀਦਾਬਾਦ
3. ਵਾਰਾਣਸੀ
4. ਗਯਾ
5. ਪਟਨਾ
6. ਦਿੱਲੀ
7. ਲਖਨਊ
8. ਆਗਰਾ
9. ਮੁਜ਼ਫਰਪੁਰ
10. ਸ੍ਰੀਨਗਰ
11. ਗੁਰੂਗਰਾਮ
12. ਜੈਪੁਰ
13. ਪਟਿਆਲਾ
14. ਜੋਧਪੁਰ
15. ਅਲੀ ਸੁਬਾਹ ਅਲ ਸਲੀਮ