ਤਲਵੰਡੀ ਸਾਬੋ -ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਸਲਾਨਾ ਇਨਾਮ ਵੰਡ ਸਮਰੋਹ ਮਨਾਇਆ ਗਿਆ।ਜਿਸ ਦੀ ਅਗਵਾਈ ਫਿਜ਼ੀਕਲ ਵਿਭਾਗ ਦੇ ਡੀਨ ਡਾ. ਰਵੀ ਸੂਮਲ ਨੇ ਕੀਤੀ ਅਤੇ ਇਸ ਵਿੱਚ ਯੁਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਨੇ ਹਿੱਸਾ ਲਿਆ। ਇਹ ਸਮਾਗਮ ਸਲਾਨਾ ਖੇਡ ਗਤੀਵਿਧੀਆਂ ਤੇ ਉਹਨਾਂ ਵਿੱਚ ਵੱਖ ਵੱਖ ਪੂਜੀਸ਼ਨਾਂ ਹਾਸਲ ਕਰਨ ਵਾਲੇ ਕਾਲਜਾਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਉਹਨਾਂ ਦੇ ਨਾਲ ਯੂਨੀਵਰਸਿਟੀ ਦੇ ਡਿਪਟੀ ਰਾਜਿਸਟਰਾਰ ਡਾ. ਅਮਿੱਤ ਟੁਟੇਜਾ, ਡਾਇਰੈਕਟਰ ਯੋਜਨਾ ਤੇ ਵਿਕਾਸ, ਡਾ. ਅਸ਼ਵਨੀ ਸੇਠੀ, ਡਿਪਟੀ ਡਇਰੈਕਟਰ ਆਈ. ਟੀ. ਸਨੀ ਅਰੋੜਾ, ਡੀਨ ਇੰਜ. ਡਾ. ਜੀ. ਐਸ. ਬਰਾੜ ਅਤੇ ਐਗਰੀਕਲਚਰ ਦੇ ਡੀਨ ਡਾ. ਬੀ.ਐਸ. ਚਹਿਲ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ।
ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਤੋਂ ਕੀਤੀ ਗਈ। ਇਸ ਤੋਂ ਬਾਅਦ ਸਪੋਰਟਸ ਤੇ ਕੱਲਚਰ ਈਵੈਂਟਸ ਕਰਵਾਏ ਗਏ ਅਤੇ ਇਹਨਾਂ ਕੱਲਚਰ ਈਵੈਂਟਸ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ।ਕੱਲਚਰ ਸਮਾਗਮ ਤੋਂ ਉਪਰੰਤ ਇਨਾਮ ਵੰਡ ਸਮਰੋਹ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਖੇਡਾਂ ਵਿੱਚ ਪੂਜੀਸ਼ਨਾਂ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨ ਪੱਤਰ ਅਤੇ ਕੈਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਤਾਈਕਮਾਡੋ ਏ.ਆਈ.ਯੂ ਵਿੱਚੋਂ ਮੋਹਿਤ ਕੁਮਾਰ ਨੇ ਤੀਸਰਾ ਸਥਾਨ, ਗੱਤਕੇ ਵਿੱਚੋਂ ਸੁਖਵੀਰ ਕੌਰ, ਸੁਖਮਨਿੰਦਰ ਕੌਰ, ਸ਼ਰਨਜੀਤ ਕੌਰ ਨੇ ਹਾਸਿਲ ਕੀਤਾ। ਇਸ ਤੋਂ ਬਆਦ ਯੂਨੀਵਰਸਿਟੀ ਦੇ ਵੈਸਟ ਐਥਲੀਟ ਮੁਡੇ ਦਾ ਖਿਤਾਬ ਸੁਰੇਸ਼ ਕੁਮਾਰ ਅਤੇ ਵੈਸਟ ਐਥਲੀਟ ਕੁੜੀ ਮਲਕੀਤ ਕੌਰ ਨੇ ਹਾਸਲ ਕੀਤਾ।ਇਸ ਮੌਕੇ ਡਾ. ਰਵੀ ਸੁਮਲ ਵੱਲੋਂ ਯੂਨੀਵਰਸਿਟੀ ਦੇ ਖੇਡ ਵਿਭਾਗ ਦੀ ਸਲਾਨਾ ਰਪੋਟ ਪੜ੍ਹੀ ਗਈ। ਇਸ ਦੇ ਨਾਲ ਹੀ ਰੰਨਰ ਆਫ ਕਾਲਜ ਵਿੱਚੋਂ ਯੂ.ਸੀ.ਓ. ਐਗ੍ਰੀਕਲਚਰ ਰਿਹਾ ਅਤੇ ਵਿਨਰ ਯੂ.ਸੀ.ਆਰ.ਐਜੂਕੇਸ਼ਨ ਰਿਹਾ। ਓਵਰ ਆਲ ਜੇਤੂ ਯੂ.ਸੀ.ਆਰ ਐਜੂਕੇਸ਼ਨ ਕਾਲਜ ਰਿਹਾ। ਇਹਨਾਂ ਪੂਜੀਸ਼ਨਾਂ ਨੂੰ ਹਾਸਲ ਕਰਨ ਵਾਲੇ ਕਾਲਜਾਂ ਦੇ ਡੀਨਾਂ ਅਤੇ ਸਪੋਟਸ ਕੋਆਡੀਨੇਟਰਾਂ ਨੂੰ ਵੀ ਟਰਾਫੀਆਂ ਦੇਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਸਪੋਰਟਸ ਵਿਭਾਗ ਨੂੰ ਇਸ ਸਮਾਗਮ ਦੀ ਵਧਾਈ ਦਿੱਤੀ ਅਤੇ ਵਿਦਿਆਰਅਥੀਆਂ ਲਈ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਹਿੱਸਾ ਲੈਣਾ ਅਤਿ ਜਰੂਰੀ ਹੈ ਤਾਂ ਜੋ ਅਸੀਂ ਦਿਮਾਗੀ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹਿ ਸਕੀਏ।