ਸਰੀ – ਜਾਰਜ ਮੈਕੀ ਲਾਇਬਰੇਰੀ ਡੈਲਟਾ ਵਿਖੇ ਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੰਜਾਬ ਗਾਰਡੀਅਨ ਦੇ ਐਡੀਟਰ ਹਰਕੀਰਤ ਸਿੰਘ ਕੁਲਾਰ ਦਾ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਮੋਹਨ ਗਿੱਲ ਨੇ ਸਭ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਅਨਮੋਲ ਕੌਰ ਦੀ ਜਾਣ-ਪਛਾਣ ਕਰਵਾਈ ਅਤੇ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਅਨਮੋਲ ਕੌਰ ਨੇ ਆਪਣੇ ਬਚਪਨ ਅਤੇ ਪੜਾਈ ਬੀ.ਏ. ਅਤੇ ਐਮ.ਏ. ਪੰਜਾਬ ਯੂਨੀਵਰਸਿਟੀ ਚੰੜ੍ਹੀਗੜ ਤੋਂ ਪਾਸ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਿਸ਼ਤਾ ਕਰਵਾ ਕੇ ਉਹ ਕੈਨੇਡਾ ਪਹੁੰਚੇ ਅਤੇ ਇਥੇ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਹੋਏ। ਮੈਂ ਆਪਣੇ ਪਰਿਵਾਰ ਸਮੇਤ ਰਿੰਚਮੰਡ ‘ਚ ਰਹਿੰਦੀ ਹਾਂ। ਉਨਾਂ ਆਪਣੀ ਲ਼ਿਖੀ ਅਤੇ ਮਕਬੂਲ ਕਹਾਣੀ ਲੰਮੀ ਗੁੱਤ ਸੁਣਾਈ, ਜਿਸ ਨੂੰ ਸਰੋਤਿਆਂ ਨੇ ਬਹੁਤ ਸਲਾਹਿਆਂ। ਉਨ੍ਹਾਂ ਸਾਰਿਆਂ ਦੇ ਰੂਬਰੂ ਕਰਨ ਲਈ ਧੰਨਵਾਦ ਕੀਤਾ।
ਜਰਨੈਲ ਸਿੰਘ ਚਿੱਤਰਕਾਰ ਨੇ ਅਨਮੋਲ ਕੌਰ ਦਾ ਧੰਨਵਾਦ ਕੀਤਾ ਅਤੇ ਐਡੀਟਰ ਹਰਕੀਰਤ ਸਿੰਘ ਕੁਲਾਰ ਨੂੰ ਆਪਣੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਸਭ ਨਾਲ ਸਾਂਝ ਪਾਉਣ ਲਈ ਸੱਦਾ ਦਿੱਤਾ। ਹਰਕੀਰਤ ਸਿੰਘ ਨੇ ਆਪਣੇ ਬਚਪਨ, ਸਕੂਲ ਅਤੇ ਕਾਲਜ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆਂ ਕਿ ਪੰਜਾਬ ਦਾ ਮਾਹੌਲ ਠੀਕ ਨਾ ਹੋਣ ਕਾਰਨ ਮਾਪਿਆਂ ਕਿਹਾ ਕਿ ਕਾਕਾ ਤੂੰ ਬਾਹਰ ਦੇ ਕਿਸੇ ਮੁਲਕ ਚਲਾ ਜਾ। ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਜੀ ਸਿੰਘਾਪੁਰ ਆਏ ਹੋਏ ਸਨ ਤਾਂ ਮੈਂ ਵੀ ਸਿੰਘਾਪੁਰ ਕੀਰਤਨ ਦੀ ਸੇਵਾ ਲਈ ਆ ਗਿਆ। ਬਾਅਦ ਵਿੱਚ ਪਿਤਾ ਜੀ ਦੇ ਕਿਸੇ ਸੱਜਣ ਦੀ ਖਿੱਚ ਕਾਰਨ ਕੈਨੇਡਾ ਵਿੱਚ ਵੀ ਕੀਰਤਨ ਦੀ ਸੇਵਾ ਕੀਤੀ। ਕੁਝ ਸਮਾਂ ਬਾਅਦ ਮੇਰਾ ਰਿਸ਼ਤਾ ਕੈਨੇਡਾ ‘ਚ ਹੋ ਗਿਆ। ਇੱਥੇ ਆ ਕੇ ਮੇਰਾ ਵਿਆਹ ਹੋਇਆ। ਉਨ੍ਹਾਂ ਆਪਣੇ ਪੱਤਰਕਾਰੀ ਦੇ ਤਰਜ਼ਬੇ ਸਾਂਝੇ ਕਰਦਿਆਂ ਕਿਹਾ ਕਿ ਸੱਚ ਲਿਖਣ ਅਤੇ ਬੋਲਣ ਦਾ ਮੁੱਲ ਤਾਰਨਾ ਪੈਂਦਾ ਹੈ। ਮੈਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪ੍ਰੋਗਰਾਮ ਦੇ ਪ੍ਰਬੰਧਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਅਖੀਰ ਵਿੱਚ ਮੋਹਣ ਗਿੱਲ ਦੇ ਸਭ ਦਾ ਧੰਨਵਾਦ ਕੀਤਾ ਅਤੇ ਅਨਮੋਲ ਕੌਰ ਅਤੇ ਹਰਕੀਰਤ ਸਿੰਘ ਨੂੰ ਸਨਮਾਨਤ ਕੀਤਾ।