ਬੰਗਲੂਰੂ – ਕਰਨਾਟਕ ਵਿਧਾਨਸਭਾ ਚੋਣਾਂ ਵਿੱਚ ਜਿੱਥੇ ਮੋਦੀ ਹਰ ਵਾਰ ਦੀ ਤਰ੍ਹਾਂ ਰਾਜ ਦੀ ਜਨਤਾ ਨੂੰ ਝੂਠੇ ਸਬਜ਼ਬਾਗ ਵਿਖਾ ਕੇ ਲੁਭਾਉਣ ਦਾ ਯਤਨ ਕਰ ਰਹੇ ਹਨ। ਉਥੇ ਹੀ ਦੂਸਰੀ ਤਰਫ਼ ਸਾਫ਼ ਸੁਥਰੀ ਛੱਵੀ ਦੇ ਮਾਲਿਕ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀਆਂ ਨਾਕਾਮਯਾਬੀਆਂ ਤੇ ਤਿੱਖੇ ਵਾਰ ਕੀਤੇ ਹਨ। ਉਨ੍ਹਾਂ ਨੇ ਸਿਧਾਰਮਈਆ ਨੂੰ ਇੱਕ ਚੰਗਾ ਨੇਤਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਜ ਦੇ ਲੋਕਾਂ ਨੂੰ ਗਤੀਸ਼ੀਲ ਅਗਵਾਈ ਪ੍ਰਦਾਨ ਕੀਤੀ ਹੈ।
ਸਾਬਕਾ ਪ੍ਰਧਾਨਮੰਤਰੀ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦਾ ਆਰਥਿਕ ਪ੍ਰਬੰਧ ਹੌਲੀ-ਹੌਲੀ ਬੈਂਕਿੰਗ ਪ੍ਰਣਾਲੀ ਤੋਂ ਲੋਕਾਂ ਦਾ ਭਰੋਸਾ ਘਟਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਨੇ ਦੋ ਬਹੁਤ ਹੀ ਵੱਡੀਆਂ ਅਤੇ ਭਿਆਨਕ ਗੱਲਤੀਆਂ ਕੀਤੀ ਆਂ ਹਨ ਜਿੰਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ। ਇਨ੍ਹਾਂ ਵਿੱਚ ਨੋਟਬੰਦੀ ਅਤੇ ਜਲਦਬਾਜ਼ੀ ਵਿੱਚ ਜੀਐਸਟੀ ਲਾਗੂ ਕਰਨਾ ਸ਼ਾਮਿਲ ਹਨ। ਇਨ੍ਹਾਂ ਗੱਲਤੀਆਂ ਕਾਰਣ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਿਆ ਹੈ। ਇਸ ਨਾਲ ਛੋਟੇ ਅਤੇ ਲਘੂ ਉਦਯੋਗ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਦੇ ਫਲਸਰੂਪ ਲੱਖਾਂ ਨੌਕਰੀਆਂ ਚਲੀਆਂ ਗਈਆਂ ਹਨ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਮੋਦੀ ਆਪਣੇ ਵਿਰੋਧੀਆਂ ਦੇ ਲਈ ਇਸਤੇਮਾਲ ਕਰਦੇ ਹਨ ਉਹ ਅੱਜ ਤੱਕ ਕਿਸੇ ਵੀ ਪ੍ਰਧਾਨਮੰਤਰੀ ਨੇ ਆਪਣੇ ਅਹੁਦੇ ਤੇ ਰਹਿੰਦੇ ਹੋਏ ਨਹੀਂ ਵਰਤੀ। ਕਿਸੇ ਵੀ ਪ੍ਰਧਾਨਮੰਤਰੀ ਦੁਆਰਾ ਮਰਿਆਦਾ ਦਾ ਉਲੰਘਣ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਸੋਭਾ ਨਹੀਂ ਦਿੰਦਾ ਹੈ ਅਤੇ ਇਹ ਦੇਸ਼ ਦੀ ਰਾਜਨੀਤੀ ਦੇ ਲਈ ਵੀ ਸਹੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਅਮਰੀਕਾ ਵਿੱਚ ਪ੍ਰੋਫੈਸ਼ਨਲਜ਼ ਦੀਆਂ ਨੌਕਰੀਆਂ ਅਤੇ ਆਯਾਤ ਨੂੰ ਬਚਾਉਣ ਵਿੱਚ ਅਸਫ਼ਲ ਰਹੀ ਹੈ। ਪੀਐਨਬੀ ਦੇ ਨਾਲ ਬਹੁਤ ਵੱਡਾ ਫਰਾਡ ਕਰਨ ਵਾਲੇ ਨੀਰਵ ਮੋਦੀ ਸਬੰਧੀ ਵੀ ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਦਾਵੋਸ ਵਿੱਚ ਉਹ ਨਰੇਂਦਰ ਮੋਦੀ ਦੀ ਕੰਪਨੀ ਵਿੱਚ ਮੌਜੂਦ ਸੀ ਅਤੇ ਉਸ ਦੇ ਥੋੜੇ ਦਿਨਾਂ ਬਾਅਦ ਹੀ ਉਹ ਦੇਸ਼ ਛੱਡ ਕੇ ਭੱਜ ਗਿਆ।