ਪਟਨਾ – ਬਿਹਾਰ ਤੋਂ ਭਾਜਪਾ ਐਮਪੀ ਸ਼ਤਰੂਘਨ ਸਿਨਹਾ ਵੈਸੇ ਤਾਂ ਪਹਿਲਾਂ ਵੀ ਕਈ ਵਾਰ ਆਪਣੀ ਹੀ ਪਾਰਟੀ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕਰ ਚੁੱਕੇ ਹਨ। ਹੁਣ ਫਿਰ ਉਨ੍ਹਾਂ ਨੇ ਕਰਨਾਟਕ ਵਿੱਚ ਚੋਣ ਪ੍ਰਚਾਰ ਦੌਰਾਨ ਨਰੇਂਦਰ ਮੋਦੀ ਦੀ ਭੂਮਿਕਾ ਤੇ ਨਰਾਜ਼ਗੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਮੋਦੀ ਤੇ ਵਿਅੰਗ ਕਸਦੇ ਹੋਏ ਨਸੀਹਤ ਦਿੰਦੇ ਹੋਏ ਟਵਿੱਟਰ ਤੇ ਲਿਖਿਆ ਹੈ। “ਪ੍ਰਧਾਨਮੰਤਰੀ ਬਣਨ ਨਾਲ ਕੋਈ ਬੁੱਧੀਮਾਨ ਨਹੀਂ ਬਣ ਜਾਂਦਾ ਬਲਿਕ ਪ੍ਰਧਾਨਮੰਤਰੀ ਬਣਨ ਲਈ ਕਿਸੇ ਯੋਗਤਾ ਦੀ ਲੋੜ ਨਹੀਂ ਹੈ।”
ਸ਼ਤਰੂਘਨ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ, “ ਸਰ ਅੱਜ ਚੋਣ ਪ੍ਰਚਾਰ ਰੁਕ ਜਾਵੇਗਾ। ਧੰਨ ਸ਼ਕਤੀ ਦੀ ਜਗ੍ਹਾ ਜਨਸ਼ਕਤੀ ਬਲਵਾਨ ਹੋਵੇਗੀ। ਭਾਂਵੇ ਮੈਨੂੰ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਨਹੀਂ ਬਲਾਇਆ ਗਿਆ। ਬਿਹਾਰ ਤੋਂ ਲੈ ਕੇ ਉਤਰਪ੍ਰਦੇਸ਼ ਅਤੇ ਗੁਜਰਾਤ ਵਰਗੇ ਰਾਜਾਂ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਸੀ। ਇਸ ਦੀ ਵਜ੍ਹਾ ਸਾਨੂੰ ਸੱਭ ਨੂੰ ਚੰਗੀ ਤਰ੍ਹਾਂ ਪਤਾ ਹੈ।”
ਉਨ੍ਹਾਂ ਨੇ ਆਪਣੇ ਦੂਸਰੇ ਟਵੀਟ ਵਿੱਚ ਕਿਹਾ, “ ਮੈਂ ਇੱਕ ਪੁਰਾਣੇ ਦੋਸਤ, ਸਾਥੀ ਅਤੇ ਸ਼ੁਭਚਿੰਤਕ, ਸਮੱਰਥਕ ਅਤੇ ਪਾਰਟੀ ਦੇ ਮੈਂਬਰ ਦੇ ਤੌਰ ਤੇ ਨਮਰਤਾਪੂਰਵਕ ਆਪ ਨੂੰ ਇਹ ਸੁਝਾਅ ਦਿੰਦਾ ਹਾਂ ਕਿ ਸਾਨੂੰ ਹਦਾਂ ਪਾਰ ਨਹੀਂ ਕਰਨੀਆਂ ਚਾਹੀਦੀਆਂ। ਇੱਕ-ਦੂਸਰੇ ਤੇ ਨਿਜੀ ਆਰੋਪ ਨਾ ਲਗਾਈਏ। ਸਿ਼ਸ਼ਟਾਚਾਰ ਨੂੰ ਬਣਾ ਕੇ ਰੱਖਦੇ ਹੋਏ ਮੁੱਦਿਆਂ ਨੂੰ ਚੰਗੇ ਢੰਗ ਨਾਲ ਪੇਸ਼ ਕਰੀਏ। ਪੀਐਮ ਦੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।”
ਸਿਨਹਾ ਨੇ ਤੀਸਰੇ ਟਵੀਟ ਵਿੱਚ ਲਿਖਿਆ ਹੈ, “ ਆਖਿਤ ਅਸੀਂ ਕਿਉਂ ਬੇਤੁੱਕੀ ਭਾਸ਼ਾ ਦੀ ਵਰਤੋਂ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਪੀਪੀਪੀ ਮਾਡਲ ਦੀ ਗੱਲ ਕਰਦੇ ਹੋਏ ਆਪਨੇ ਪਾਂਡੂਚਰੀ, ਪੰਜਾਬ ਅਤੇ ਪਰਿਵਾਰ ਦੱਸਿਆ ਸੀ। ਨਤੀਜਿਆਂ ਦਾ ਐਲਾਨ 15 ਮਈ ਨੂੰ ਹੋਵੇਗਾ। ਕੁਝ ਵੀ ਹੋ ਸਕਦਾ ਹੈ। ਪੀਐਮ ਹੋਣਾ ਕਿਸੇ ਨੂੰ ਬੁੱਧੀਮਾਨ ਨਹੀਂ ਬਣਾਉਂਦਾ। ਪ੍ਰਧਾਨਮੰਤਰੀ ਬਣਨ ਲਈ ਕਿਸੇ ਯੋਗਤਾ ਦੀ ਲੋੜ ਨਹੀਂ ਹੁੰਦੀ, ਕੇਵਲ ਬਹੁਮੱਤ ਚਾਹੀਦਾ ਹੈ।”