ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਸਨਸਨੀਖੇਜ਼ ਆਰੋਪ ਲਗਾਏ ਹਨ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਹੈ ਕਿ ਉਨ੍ਹਾਂ ਦੀ ਹੱਤਿਆ ਦੀ ਸਾਜਿਸ਼ ਰਚੀ ਜਾ ਰਹੀ ਹੈ। ਪੰਚਾਇਤੀ ਚੋਣਾਂ ਕਰਕੇ ਬੰਗਾਲ ਵਿੱਚ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸੁਪਾਰੀ ਕਿਲਰ ਨੂੰ ਅਡਵਾਂਸ ਮਨੀ ਵੀ ਦਿੱਤੀ ਜਾ ਚੁੱਕੀ ਹੈ। ਮਮਤਾ ਅਨੁਸਾਰ ਇੱਕ ਰਾਜਨੀਤਕ ਦਲ ਵੱਲੋਂ ਇਹ ਸਾਜਿਸ਼ ਕੀਤੀ ਜਾ ਰਹੀ ਹੈ।
ਇੱਕ ਬੰਗਲਾ ਸਮਾਚਾਰ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਦੌਰਾਨ ਮੁੱਖਮੰਤਰੀ ਮਮਤਾ ਨੇ ਹੈਰਾਨੀਜਨਕ ਖੁਲਾਸਾ ਕਰਦੇ ਹੋਏ ਕਿਹਾ ਕਿ ਸੁਪਾਰੀ ਦੇ ਕੇ ਮੇਰੀ ਹੱਤਿਆ ਕਰਵਾਈ ਜਾ ਸਕਦੀ ਹੈ। ਜਦੋ ਮੀਡੀਆ ਵੱਲੋਂ ਮਮਤਾ ਨੂੰ ਇਹ ਸਵਾਲ ਕੀਤਾ ਗਿਆ ਕਿ ਆਪ ਦਾਰਜੀਲਿੰਗ ਵਿੱਚ ਅਚਾਨਕ ਭੀੜ੍ਹ ਵਿੱਚ ਗੱਡੀ ਤੋਂ ਕਿਉਂ ਉਤਰ ਗਈ ਸੀ? ਆਪਨੇ ਸੁਰੱਖਿਆ ਘੇਰਾ ਤੋੜਿਆ ਸੀ। ਕੀ ਆਪ ਨੂੰ ਆਪਣੀ ਜਾਨ ਦਾ ਡਰ ਨਹੀਂ ਲਗਦਾ?
ਇਸ ਸਵਾਲ ਦੇ ਜਵਾਬ ਵਿੱਚ ਮੁੱਖਮੰਤਰੀ ਨੇ ਕਿਹਾ ਕਿ ਇੱਕ ਰਾਜਨੀਤਕ ਦਲ ਮੇਰੀ ਹੱਤਿਆ ਦੀ ਸਾਜਿਸ਼ ਰਚ ਰਿਹਾ ਹੈ। ਇਹ ਮੇਰਾ ਸ਼ਰੀਫ਼ਪੁਣਾ ਹੈ ਕਿ ਮੈਂ ਉਸ ਦਾ ਨਾਮ ਨਹੀਂ ਲੈ ਰਹੀ। ਹੱਤਿਆ ਦੇ ਲਈ ਸੁਪਾਰੀ ਦਿੱਤੀ ਜਾ ਚੁੱਕੀ ਹੈ। ਇਤੌਂ ਤੱਕ ਕਿ ਮੇਰੇ ਕਾਲੀ ਘਾਟ ਵਾਲੇ ਘਰ ਦੀ ਰੇਕੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ।
ਮਮਤਾ ਅਨੁਸਾਰ ਪੁਲਿਸ ਨੇ ਮੈਂਨੂੰ ਕਈ ਵਾਰ ਸਲਾਹ ਦਿੱਤੀ ਹੈ ਕਿ ਮੈਂ ਕਾਲੀਘਾਟ ਛੱਡ ਕੇ ਕਿਸੇ ਹੋਰ ਜਗ੍ਹਾ ਚਲੀ ਜਾਵਾਂ ਪਰ ਮੈਂ ਸਹਿਮੱਤ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਤੋਂ ਡਰਦੀ ਨਹੀਂ ਹਾਂ। ਲੋਕਾਂ ਦੇ ਲਈ ਕੰਮ ਕਰਨਾ ਹੀ ਮੇਰਾ ਉਦੇਸ਼ ਹੈ।