ਫ਼ਤਹਿਗੜ੍ਹ ਸਾਹਿਬ – “ਭਾਰਤ ਇਕ ਪਾਸੇ ਤਾਂ ਅਮਰੀਕਾ ਤੇ ਉਸਦੇ ਸਾਥੀ ਮੁਲਕਾਂ ਦੇ ਗਰੁੱਪ ਨੂੰ ਖੁਸ਼ ਕਰਨ ਦੀ ਗੱਲ ਕਰ ਰਿਹਾ ਹੈ, ਦੂਸਰੇ ਪਾਸੇ ਚੀਨ, ਰੂਸ, ਪਾਕਿਸਤਾਨ ਵਾਲੇ ਬਣੇ ਗਰੁੱਪ ਨੂੰ ਵਿਸ਼ਵਾਸ ਵਿਚ ਰੱਖਣ ਲਈ ਚੀਨ ਦੇ ਦੌਰੇ ਵੀ ਕਰ ਰਿਹਾ ਹੈ ਅਤੇ ਚੀਨ ਅੱਗੇ ਗੋਡੇ ਟੇਕ ਕੇ ਚੀਨ ਦੀ ਸੋਚ ਅਨੁਸਾਰ ਤਿੱਬਤੀ ਆਗੂ ਸ੍ਰੀ ਦਲਾਈ ਲਾਮਾ ਨੂੰ ਧਰਮਸਾਲਾ ਵਿਖੇ ਬੰਦੀ ਬਣਾਕੇ ਉਪਰੋਕਤ ਦੂਸਰੇ ਗਰੁੱਪ ਨੂੰ ਖੁਸ਼ ਕਰਨ ਦੀ ਤਾਂਕ ਵਿਚ ਹੈ । ਜਦੋਂਕਿ ਚੀਨ-ਵੀਅਤਨਾਮ ਦੀ ਸਰਹੱਦ ਉਤੇ ਦੋਵੇ ਮੁਲਕ ਨੇਵੀਂ ਫ਼ੌਜ ਦੀਆਂ ਮਸਕਾਂ ਕਰਨ ਲੱਗੇ ਹੋਏ ਹਨ । ਭਾਰਤ-ਵੀਅਤਨਾਮ ਨਾਲ ਸੰਬੰਧ ਕਾਇਮ ਕਰਨ ਲਈ ਸਮਝੋਤੇ ਕਰ ਰਿਹਾ ਹੈ । ਭਾਰਤ ਦੇ ਅਜਿਹੇ ਦੋਗਲੇ ਅਮਲ ਭਾਰਤ ਦੇ ਹੱਕ ਵਿਚ ਕੀ ਨਤੀਜੇ ਕੱਢਣਗੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਮੁਤੱਸਵੀ ਹੁਕਮਰਾਨਾਂ ਵੱਲੋਂ ਇਨ੍ਹਾਂ ਦਿਨੀਂ ਬੁਜਦਿਲਾਂ ਵਾਲੀਆ ਕਾਰਵਾਈਆ ਕਰਨ ਅਤੇ ਚੀਨ ਨੂੰ ਖੁਸ਼ ਕਰਨ ਲਈ ਸ੍ਰੀ ਦਲਾਈ ਲਾਮਾ ਵਰਗੇ ਤਿੱਬਤੀ ਆਗੂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਉਸਨੂੰ ਬੰਦੀ ਬਣਾਉਣ ਦੀਆਂ ਕੀਤੇ ਜਾ ਰਹੇ ਦੋਹਰੇ ਅਮਲ ਉਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ ਅਤੇ ਭਾਰਤ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਉਸ ਤੋਂ ਅਜਿਹੀਆ ਕਾਰਵਾਈਆ ਕਰਕੇ ਕੀ ਮਕਸਦ ਪ੍ਰਾਪਤ ਕਰਨਾ ਚਾਹੁੰਦਾ ਹੈ ?
ਸ. ਮਾਨ ਨੇ ਇਜਰਾਈਲ ਵੱਲੋਂ ਫਲਸਤੀਨੀਆਂ ਦੇ 50 ਨਾਗਰਿਕਾਂ ਨੂੰ ਬੇਰਹਿੰਮੀ ਨਾਲ ਮਾਰ ਦੇਣ ਅਤੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਹਨਨ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਜਦੋਂ ਫਲਸਤੀਨੀ ਨਿਵਾਸੀ ਯੋਰੋਸਲਾਮ ਵਿਖੇ ਅਮਰੀਕਾ ਦੇ ਸਫ਼ਾਰਤਖਾਨੇ ਖੋਲਣ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਤਰੀਕੇ ਰੋਸ ਪ੍ਰਗਟ ਕਰ ਰਹੇ ਹਨ, ਜੋ ਕਿ ਉਨ੍ਹਾਂ ਦਾ ਕੌਮਾਂਤਰੀ, ਕਾਨੂੰਨੀ ਅਧਿਕਾਰ ਹੈ, ਫਿਰ ਇਜਰਾਈਲ ਵੱਲੋਂ ਉਨ੍ਹਾਂ ਉਤੇ ਜ਼ਬਰ-ਜੁਲਮ ਕਰਕੇ ਮੌਤ ਦੇ ਮੂੰਹ ਵਿਚ ਧਕੇਲਣ ਦੀ ਕਾਰਵਾਈ ਅਤਿ ਦੁੱਖਦਾਇਕ, ਅਣਮਨੁੱਖੀ ਅਤੇ ਗੈਰ-ਇਨਸਾਨੀਅਤ ਅਮਲ ਹਨ । ਜਦੋਂਕਿ ਕੌਮਾਂਤਰੀ ਕਾਨੂੰਨ ਸੰਸਾਰ ਦੇ ਸਮੁੱਚੇ ਨਿਵਾਸੀਆ ਨੂੰ ਬਿਨ੍ਹਾਂ ਕਿਸੇ ਡਰ-ਭੈ, ਆਜ਼ਾਦੀ ਅਤੇ ਸ਼ਾਤਮਈ ਢੰਗ ਨਾਲ ਜੀਵਨ ਗੁਜਾਰਨ ਦੀ ਇਜ਼ਾਜਤ ਦਿੰਦਾ ਹੈ ਤਾਂ ਇਜਰਾਈਲ ਵੱਲੋਂ ਅਜਿਹੇ ਮਨੁੱਖੀ ਹੱਕਾਂ ਦਾ ਉਲੰਘਣ ਕਰਕੇ ਮਨੁੱਖੀ ਜਾਨਾਂ ਦਾ ਨੁਕਸਾਨ ਕਰਨਾ ਅਤੇ ਰੋਸ ਕਰ ਰਹੇ ਫਲਸਤੀਨੀਆਂ ਨੂੰ ਬਿਨ੍ਹਾਂ ਵਜਹ ਭੜਕਾਉਣ ਅਤੇ ਕੌਮਾਂਤਰੀ ਮਾਹੌਲ ਨੂੰ ਗੰਧਲਾ ਕਰਨ ਦੀ ਕਾਰਵਾਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਨੀਅਤ ਦੇ ਨਾਤੇ ਜੋਰਦਾਰ ਵਿਰੋਧ ਕਰਦਾ ਹੈ ਅਤੇ ਮਨੁੱਖੀ ਜਾਨਾਂ ਦੇ ਖੂਨ ਨਾਲ ਹੱਥ ਰੰਗਣ ਦੇ ਅਮਲਾਂ ਨੂੰ ਤੁਰੰਤ ਬੰਦ ਕਰਨ ਦੀ ਜੋਰਦਾਰ ਮੰਗ ਕਰਦਾ ਹੈ ।