ਲੰਡਨ – ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਅਤੇ ਅਭਿਨੇਤਰੀ ਮੇਘਨ ਮਰਕਿਲ ਸ਼ਚਿਰਵਾਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬਝੇ। ਇਸ ਵਿਆਹ ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਵਿੰਡਸਰ ਕੈਸਲ ਦੇ ਸੇਂਟ ਜਾਰਜ ਚਰਚ ਵਿੱਚ ਹੋਏ ਸ਼ਾਦੀ ਸਮਾਗਮ ਵਿੱਚ 600 ਤੋਂ ਵੱਧ ਮਹਿਮਾਨ ਸ਼ਾਮਿਲ ਹੋਏ। ਮਰਕਲ ਵਾਈਟ ਕਲਰ ਦੀ ਪਰੰਪਰਿਕ ਡਰੈਸ ਵਿੱਚ ਵਿਆਹ ਸਥਾਨ ਤੇ ਪਹੁੰਚੀ। ਪ੍ਰਿੰਸ ਵਿਲੀਅਮ ਦੇ ਬੇਟੇ ਪ੍ਰਿੰਸ ਜਾਰਜ ਨੇ ਪੇਜ ਬੁਆਇਜ ਅਤੇ ਬੇਟੀ ਸ਼ਾਰਲਿਟ ਨੇ ਬਰਾਈਡਸਮੇਡ ਦੀ ਭੂਮਿਕਾ ਨਿਭਾਈ। ਪ੍ਰਿੰਸ ਚਾਰਲਸ ਆਪਣੇ ਭਰਾ ਹੈਰੀ ਦੇ ਬੈਸਟਮੈਨ ਬਣੇ।
ਅਭਿਨੇਤਰੀ ਮੇਘਨ ਵਿੰਡਸਰ ਕੈਸਲ ਵਿੱਚ ਇੱਕਲਿਆਂ ਹੀ ਪਹੁੰਚੀ, ਜਿੱਥੋਂ ਪ੍ਰਿੰਸ ਚਾਰਲਸ ਉਸ ਨੂੰ ਚਰਚ ਦੇ ਅੰਦਰ ਲੈ ਕੇ ਗਏ। ਮੇਘਨ ਦੇ ਪਿਤਾ ਹਸਪਤਾਲ ਵਿੱਚ ਬੀਮਾਰ ਹਨ ਅਤੇ ੳਹ ਸ਼ਾਦੀ ਵਿੱਚ ਪਹੁੰਚਣ ਦੀ ਸਥਿਤੀ ਵਿੱਚ ਨਹੀਂ ਸਨ। ਇਸ ਲਈ ਪਿਤਾ ਵਾਲੀਆਂ ਰਸਮਾਂ ਪ੍ਰਿੰਸ ਚਾਰਲਸ ਨੇ ਨਿਭਾਈਆਂ। ਸ਼ਾਹੀ ਪਰੰਪਰਾ ਅਨੁਸਾਰ ਵੇਲਸ਼ ਗੋਲਡ ਤੋਂ ਬਣੀ ਮੁੰਦਰੀ ਪਹਿਨਾਈ ਜਦੋਂ ਕਿ ਮਰਕਿਲ ਨੇ ਹੈਰੀ ਨੂੰ ਪਲੈਟੀਨਮ ਤੋਂ ਤਿਆਰ ਕੀਤੀ ਗਈ ਰਿੰਗ ਪਹਿਨਾਈ। ਮਰਕਿਲ ਨੇ ਰਿਸੈਪਸ਼ਨ ਦੇ ਦੌਰਾਨ ਮਹਿਮਾਨਾਂ ਦੇ ਸਾਹਮਣੇ ਸਪੀਚ ਵੀ ਦਿੱਤੀ।
ਮਹਾਰਾਣੀ ਅਲਿਜਾਬੇਥ ਨੇ ਇਸ ਨਵੇਂ ਵਿਆਹੇ ਜੋੜੇ ਨੂੰ ਤਿੰਨ ਉਪਾਧੀਆਂ ਨਾਲ ਨਿਵਾਜਿਆ। ਉਹ ਡਿਊਕ ਆਫ਼ ਸਸੇਕਸ, ਅਰਲ ਆਫ ਡਮਬਾਰਟਨ ਅਤੇ ਬੈਰਨ ਕਿਲਕੀਲ ਦੇ ਪਦ ਨਾਲ ਪਛਾਣੇ ਜਾਣਗੇ। ਪ੍ਰਿੰਸ ਹੈਰੀ ਪ੍ਰੀਵਾਰ ਦੇ ਇਤਿਹਾਸ ਵਿੱਚ ਦੂਸਰੇ ਅਜਿਹੇ ਵਿਅਕਤੀ ਹੋਣਗੇ, ਜਿੰਨ੍ਹਾਂ ਨੂੰ ‘ ਡਿਊਕ ਆਫ ਸਸੇਕਸ ਕਿਹਾ ਜਾਵੇਗਾ। ਇਸ ਤੋਂ ਪਹਿਲਾਂ 18ਵੀਂ ਸਦੀ ਵਿੱਚ ਪ੍ਰਿੰਸ ਆਗਸਟਸ ਫੇਡਰਿਕ ਨੂੰ ਰਾਜ ਪ੍ਰੀਵਾਰ ਵਿੱਚ ਇਹ ਉਪਾਧੀ ਦਿੱਤੀ ਗਈ ਸੀ।
ਇਸ ਰਾਇਲ ਸ਼ਾਦੀ ਤੇ 84 ਮਿਲੀਅਨ ਪੌਂਡ ਦੇ ਕਰੀਬ ਖਰਚ ਹੋਏ ਹਨ। ਇਸ ਸ਼ਾਦੀ ਵਿੱਚ ਦੁਨੀਆਂਭਰ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਪਹੁੰਚੀਆਂ। ਪ੍ਰਿੰਸ ਹੈਰੀ ਅਤੇ ਮੇਘਨ ਨੇ ਸ਼ਾਦੀ ਵਿੱਚ ਗਿਫ਼ਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਪਹਿਲਾਂ ਹੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਤੋਹਫ਼ੇ ਦੇਣ ਦੀ ਜਗ੍ਹਾ ਚੈਰਿਟੀ ਨੂੰ ਡੋਨੇਸ਼ਨ ਦਿੱਤੀ ਜਾਵੇ।